ਨਿਰਮਲਾ ਸੀਤਾਰਾਮਨ ਨਾਲ ਮਿਲੀ ਗੀਤਾ ਗੋਪੀਨਾਥ, ਭਾਰਤੀ ਇਕਨਾਮੀ

Sunday, Aug 18, 2024 - 09:56 AM (IST)

ਨਵੀਂ ਦਿੱਲੀ (ਭਾਸ਼ਾ) - ਆਈ. ਐੱਮ. ਐੱਫ. ਦੀ ਫਰਸਟ ਡਿਪਟੀ ਐੱਮ. ਡੀ. ਗੀਤਾ ਗੋਪੀਨਾਥ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਆਰਥਿਕ ਨੀਤੀਆਂ ’ਚ ਸੁਧਾਰ ਜਾਰੀ ਰੱਖਣ ਲਈ ਵਿੱਤ ਮੰਤਰੀ ਦੀ ਸ਼ਲਾਘਾ ਕੀਤੀ।

ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਭਾਰਤ ਆਈ. ਐੱਮ. ਐੱਫ. ਦੇ ਨਾਲ ਸਹਿਯੋਗ ਵਧਾਉਣ ਦੇ ਨਵੇਂ ਰਸਤੇ ਲੱਭੇਗਾ । ਇਸ ਤੋਂ ਪਹਿਲਾਂ ਗੀਤਾ ਗੋਪੀਨਾਥ ਨੇ ਕਿਹਾ ਸੀ ਕਿ ਭਾਰਤ ਨੂੰ 2030 ਤੱਕ 6 ਤੋਂ 14 ਕਰੋੜ ਜਾਬ ਪੈਦਾ ਕਰਨੀਆਂ ਪੈਣਗੀਆਂ। ਹਰ ਸਾਲ ਦੇਸ਼ ’ਚ ਘੱਟ ਤੋਂ ਘੱਟ 1 ਕਰੋਡ਼ ਨੌਕਰੀਆਂ ਪੈਦਾ ਹੋਣੀਆਂ ਚਾਹੀਦੀਆਂ ਹਨ।

ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਦੀ ਗੀਤਾ ਗੋਪੀਨਾਥ ਨੇ ਇਕ ਇੰਟਰਵਿਊ ’ਚ ਕਿਹਾ ਕਿ ਜੇਕਰ ਭਾਰਤ 1 ਕਰੋੜ ਤੋਂ 2.4 ਕਰੋੜ ਨੌਕਰੀਆਂ ਹਰ ਸਾਲ ਪੈਦਾ ਕਰੇਗਾ ਤਾਂ ਉਸ ਦੀ ਆਰਥਿਕ ਗਤੀ ਰਫਤਾਰ ਫੜੀ ਰੱਖੇਗੀ । ਉਨ੍ਹਾਂ ਕਿਹਾ ਕਿ ਮਹਿੰਗਾਈ ਇਕ ਵੱਡੀ ਚੁਣੌਤੀ ਹੈ। ਹਾਲਾਂਕਿ, ਕਈ ਦੇਸ਼ਾਂ ’ਚ ਇਹ ਹੁਣ ਸੁਸਤ ਪੈਣ ਲੱਗੀ ਹੈ। ਹਾਲਾਂਕਿ, ਨੌਕਰੀਆਂ ਦੇ ਮੋਰਚੇ ’ਤੇ ਸਥਿਤੀ ’ਚ ਅਜੇ ਓਨਾ ਸੁਧਾਰ ਨਹੀਂ ਹੈ।

ਕਈ ਦੇਸ਼ਾਂ ’ਚ ਸੰਘਰਸ਼ ਦੌਰਾਨ ਖੁਰਾਕੀ ਵਸਤਾਂ ਦੇ ਮੁੱਲ ’ਤੇ ਗਏ ਹਨ। ਤੇਲ ਦੀਆਂ ਕੀਮਤਾਂ ਦੇ ਵੀ ’ਤੇ ਜਾਣ ਦਾ ਖਦਸ਼ਾ ਹੈ। ਇਸ ਸਾਲ ਕਈ ਦੇਸ਼ਾਂ ’ਚ ਚੋਣ ਦੀ ਵਜ੍ਹਾ ਨਾਲ ਵੀ ਅਨਿਸ਼ਚਿਤਤਾ ਬਣੀ ਹੋਈ ਹੈ। ਭਾਰਤ ’ਚ ਮਹਿੰਗਾਈ ਦਰ ਫਿਲਹਾਲ ਕਾਬੂ ’ਚ ਹੈ।

ਸਰਕਾਰ ਨੂੰ ਸਾਰੇ ਸੈਕਟਰਜ਼ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨੀ ਹੋਵੇਗੀ

ਗੀਤਾ ਗੋਪੀਨਾਥ ਨੇ ਕਿਹਾ ਕਿ ਭਾਰਤ ਦੀ ਆਰਥਕ ਵਾਧਾ ਦਰ ਸੰਤੁਸ਼ਟ ਕਰਨ ਵਾਲੀ ਹੈ। ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧਦੀ ਇਕਨਾਮੀ ਬਣਿਆ ਹੋਇਆ ਹੈ। ਸਾਡਾ ਅੰਦਾਜ਼ਾ ਹੈ ਕਿ ਭਾਰਤ ਦੀ ਜੀ. ਡੀ. ਪੀ. 6.5 ਫੀਸਦੀ ਦੇ ਆਸ-ਪਾਸ ਬਣੀ ਰਹੇਗੀ। ਭਾਰਤ ਨੇ ਕਈ ਸੁਧਾਰ ਕੀਤੇ ਹਨ ਪਰ ਆਰਥਿਕ ਰਫਤਾਰ ਨੂੰ ਬਣਾਏ ਰੱਖਣਾ ਹੈ ਤਾਂ ਇਸ ਤੋਂ ਜ਼ਿਆਦਾ ਕੀਤੇ ਜਾਣ ਦੀ ਜ਼ਰੂਰਤ ਹੈ।

ਉਨ੍ਹਾਂ ਕਿਹਾ ਕਿ ਜੇਕਰ ਜੀ. ਡੀ. ਪੀ. ਇੰਝ ਹੀ ਵੱਧਦੀ ਰਹੀ ਤਾਂ ਪ੍ਰਤੀ ਵਿਅਕਤੀ ਕਮਾਈ ’ਚ ਵੀ ਵਾਧਾ ਹੋਵੇਗਾ। ਇਸ ਲਈ ਭਾਰਤ ਨੂੰ ਕਰੋਡ਼ਾਂ ਦੀ ਗਿਣਤੀ ’ਚ ਹਰ ਸਾਲ ਨੌਕਰੀਆਂ ਪੈਦਾ ਕਰਨੀਆਂ ਹੋਣਗੀਆਂ। ਸਿਰਫ ਇਕ ਜਾਂ ਦੋ ਸੈਕਟਰ ’ਤੇ ਧਿਆਨ ਦੇ ਕੇ ਇਹ ਟੀਚਾ ਹਾਸਲ ਨਹੀਂ ਕੀਤਾ ਜਾ ਸਕਦਾ ਹੈ। ਸਰਕਾਰ ਨੂੰ ਸਾਰੇ ਸੈਕਟਰਜ਼ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨੀ ਹੋਵੇਗੀ।


Harinder Kaur

Content Editor

Related News