ਅਨਿਲ ਅੰਬਾਨੀ ਦੀ ਇਸ ਕੰਪਨੀ ''ਤੇ ਹੈ ਗੌਤਮ ਅਡਾਨੀ ਦੀ ਨਜ਼ਰ, ਜਾਣੋ ਕਿਵੇਂ ਫ਼ਾਇਦੇਮੰਦ ਹੋ ਸਕਦੈ ਇਹ ਸੌਦਾ
Thursday, Sep 19, 2024 - 05:34 PM (IST)
ਨਵੀਂ ਦਿੱਲੀ — ਕਰਜ਼ੇ 'ਚ ਡੁੱਬੇ ਉਦਯੋਗਪਤੀ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਪਾਵਰ ਦੇ ਸ਼ੇਅਰਾਂ 'ਚ ਲਗਾਤਾਰ ਤੀਜੇ ਦਿਨ ਅੱਪਰ ਸਰਕਟ ਲੱਗਾ ਹੈ। ਕੰਪਨੀ ਨੇ ਬੁੱਧਵਾਰ ਨੂੰ ਕਿਹਾ ਕਿ ਉਸਨੇ ਆਪਣੀ ਸਹਾਇਕ ਕੰਪਨੀ ਵਿਦਰਭ ਇੰਡਸਟਰੀਜ਼ ਪਾਵਰ ਲਈ ਗਾਰੰਟਰ ਵਜੋਂ 3,872 ਕਰੋੜ ਰੁਪਏ ਦੀ ਸਾਰੀ ਦੇਣਦਾਰੀ ਦਾ ਭੁਗਤਾਨ ਕੀਤਾ ਹੈ।
ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, 3 ਦਿਨਾਂ 'ਚ 10 ਰੁਪਏ ਪ੍ਰਤੀ ਲੀਟਰ ਵਧੀਆਂ ਤੇਲ ਦੀਆਂ ਕੀਮਤਾਂ
ਵਿਦਰਭ ਇੰਡਸਟਰੀਜ਼ ਪਾਵਰ ਦਾ ਬੁਟੀਬੋਰੀ, ਨਾਗਪੁਰ ਵਿਖੇ 600 ਮੈਗਾਵਾਟ ਪਾਵਰ ਪਲਾਂਟ ਹੈ। ਅਡਾਨੀ ਗਰੁੱਪ ਦੀ ਨਜ਼ਰ ਇਸ ਪਾਵਰ ਪਲਾਂਟ 'ਤੇ ਹੈ। ਇਹ ਪਲਾਂਟ ਮੁੰਬਈ ਨੂੰ ਬਿਜਲੀ ਸਪਲਾਈ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਹੁਣ ਰਿਲਾਇੰਸ ਪਾਵਰ ਵੱਲੋਂ ਕਰਜ਼ੇ ਦੀ ਮੁੜ ਅਦਾਇਗੀ ਨਾਲ ਇਸ ਸੌਦੇ ਵਿੱਚ ਵੱਡੀ ਰੁਕਾਵਟ ਦੂਰ ਹੋ ਗਈ ਹੈ।
ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਪਾਵਰ ਨੇ ਬੁਟੀਬੋਰੀ ਪਲਾਂਟ ਖਰੀਦਣ ਲਈ CFM ਐਸੇਟ ਰੀਕੰਸਟ੍ਰਕਸ਼ਨ ਕੰਪਨੀ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। CFM ਨੇ 1,265 ਕਰੋੜ ਰੁਪਏ ਵਿੱਚ ਬੁਟੀਬੋਰੀ ਪ੍ਰੋਜੈਕਟ ਦਾ ਸਾਰਾ ਕਰਜ਼ਾ ਖਰੀਦਿਆ ਸੀ। ਅਡਾਨੀ ਗਰੁੱਪ ਦੇਸ਼ ਦਾ ਸਭ ਤੋਂ ਵੱਡਾ ਪ੍ਰਾਈਵੇਟ ਥਰਮਲ ਪਾਵਰ ਉਤਪਾਦਕ ਹੈ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨਾਲੋਂ ਵੱਧ ਜਾਇਦਾਦ ਦਾ ਮਾਲਕ ਹੈ ਇਹ 'ਡਿਲਵਰੀ ਬੁਆਏ', ਅਮੀਰਾਂ ਦੀ ਸੂਚੀ 'ਚ ਵੀ ਲੈ ਗਿਆ ਨੰਬਰ
ਉਸ ਦੀ ਨਜ਼ਰ ਬੂਟੀਬੋਰੀ ਦੇ ਪਲਾਂਟ 'ਤੇ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਡੀਲ 2,400 ਤੋਂ 3,000 ਕਰੋੜ ਰੁਪਏ 'ਚ ਹੋ ਸਕਦੀ ਹੈ। ਦੇਸ਼ 'ਚ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ ਅਤੇ ਅਡਾਨੀ ਗਰੁੱਪ ਇਸ ਮੌਕੇ ਦਾ ਪੂਰਾ ਫਾਇਦਾ ਉਠਾਉਣਾ ਚਾਹੁੰਦਾ ਹੈ। ਇਸ ਸੌਦੇ ਦੇ ਪੂਰਾ ਹੋਣ ਤੋਂ ਬਾਅਦ ਗੌਤਮ ਅਡਾਨੀ ਪਾਵਰ ਸੈਕਟਰ 'ਚ ਆਪਣੀ ਪਕੜ ਹੋਰ ਮਜ਼ਬੂਤ ਕਰੇਗਾ।
ਇਹ ਵੀ ਪੜ੍ਹੋ : ਡਾਕ ਖਾਨੇ 'ਚ ਤੁਹਾਡਾ ਵੀ ਹੈ ਖ਼ਾਤਾ ਤਾਂ ਹੋ ਜਾਓ ਸਾਵਧਾਨ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਪ੍ਰੋਜੈਕਟ ਮਹੱਤਵਪੂਰਨ ਕਿਉਂ ਹੈ?
ਬੂਟੀਬੋਰੀ ਪਲਾਂਟ ਵਿੱਚ 300-300 ਮੈਗਾਵਾਟ ਦੇ ਦੋ ਯੂਨਿਟ ਹਨ ਪਰ ਕੋਲੇ ਦੀ ਸਪਲਾਈ ਨਾ ਹੋਣ ਕਾਰਨ ਦੋਵੇਂ ਯੂਨਿਟ ਬੰਦ ਪਏ ਹਨ। ਜੇਕਰ ਇਹ ਪਲਾਂਟ ਅਡਾਨੀ ਕੋਲ ਜਾਂਦਾ ਹੈ ਤਾਂ ਇਸ ਤੋਂ ਉਤਪਾਦਨ ਸ਼ੁਰੂ ਹੋ ਸਕਦਾ ਹੈ। ਅਡਾਨੀ ਗਰੁੱਪ ਦਾ ਨਾਗਪੁਰ ਤੋਂ ਲਗਭਗ 125 ਕਿਲੋਮੀਟਰ ਦੂਰ ਤਿਰੋਦਾ ਵਿਖੇ 3.3 ਗੀਗਾਵਾਟ ਦਾ ਕੋਲਾ ਆਧਾਰਿਤ ਸੁਪਰਕ੍ਰਿਟੀਕਲ ਥਰਮਲ ਪਾਵਰ ਪਲਾਂਟ ਹੈ।
ਗਰੁੱਪ ਦੀ ਯੋਜਨਾ ਤਿਰੋਧਾ ਪਲਾਂਟ ਨੂੰ ਬੂਟੀਬੋਰੀ ਪ੍ਰਾਜੈਕਟ ਨਾਲ ਜੋੜਨ ਦੀ ਹੈ। 2019 ਤੱਕ, ਬੁਟੀਬੋਰੀ ਪ੍ਰੋਜੈਕਟ ਮੁੰਬਈ ਵਿੱਚ ਬਿਜਲੀ ਸਪਲਾਈ ਦਾ ਇੱਕ ਮਹੱਤਵਪੂਰਨ ਸਪਲਾਇਰ ਸੀ। ਸੱਜਣ ਜਿੰਦਲ ਦੀ ਅਗਵਾਈ ਵਾਲੀ JSW ਐਨਰਜੀ ਲਿਮਿਟੇਡ ਨੇ ਸ਼ੁਰੂ ਵਿੱਚ ਇਸ ਪ੍ਰੋਜੈਕਟ ਵਿੱਚ ਦਿਲਚਸਪੀ ਦਿਖਾਈ ਸੀ। ਪਰ ਮੁਲਾਂਕਣ ਅਤੇ ਸੰਚਾਲਨ ਸੰਬੰਧੀ ਮੁੱਦਿਆਂ ਕਾਰਨ ਇਹ ਪਿੱਛੇ ਹਟ ਗਿਆ।
ਇਹ ਵੀ ਪੜ੍ਹੋ : UPI 'ਚ ਹੋਇਆ ਵੱਡਾ ਬਦਲਾਅ, ਹੁਣ ਤੁਸੀਂ ਘਰ ਬੈਠੇ ਹੀ ਕਰ ਸਕੋਗੇ ਲੱਖਾਂ ਦੀ ਪੇਮੈਂਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8