ਪੰਜਾਬ 'ਚ ਪੈਟਰੋਲ 100 ਰੁ: ਦੇ ਨਜ਼ਦੀਕ, ਕੀਮਤਾਂ 'ਚ 10ਵੀਂ ਵਾਰ ਇੰਨਾ ਉਛਾਲ

Tuesday, May 18, 2021 - 08:32 AM (IST)

ਪੰਜਾਬ 'ਚ ਪੈਟਰੋਲ 100 ਰੁ: ਦੇ ਨਜ਼ਦੀਕ, ਕੀਮਤਾਂ 'ਚ 10ਵੀਂ ਵਾਰ ਇੰਨਾ ਉਛਾਲ

ਨਵੀਂ ਦਿੱਲੀ- ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਜਾਰੀ ਹੈ। ਮੰਗਲਵਾਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਵਿਚ 27 ਪੈਸੇ ਅਤੇ ਡੀਜ਼ਲ ਵਿਚ 29 ਪੈਸੇ ਤੱਕ ਦਾ ਵਾਧਾ ਕੀਤਾ ਹੈ, ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ 92.85 ਰੁਪਏ ਅਤੇ ਡੀਜ਼ਲ ਦੀ ਕੀਮਤ 83.51 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ। ਉੱਥੇ ਹੀ, ਵਪਾਰਕ ਨਗਰੀ ਮੁੰਬਈ ਵਿਚ ਪੈਟਰੋਲ ਦੀ ਕੀਮਤ 99.14 ਰੁਪਏ ਅਤੇ ਡੀਜ਼ਲ ਦੀ 90.71 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

ਤੇਲ ਮਾਰਕੀਟਿੰਗ ਕੰਪਨੀਆਂ ਨੇ 4 ਮਈ ਤੋਂ ਹੁਣ ਤੱਕ 10 ਵਾਰ ਕੀਮਤਾਂ ਵਿਚ ਵਾਧਾ ਕੀਤਾ ਹੈ, ਜਦੋਂ ਕਿ 5 ਵਾਰ ਕੀਮਤਾਂ ਵਿਚ ਤਬਦੀਲੀ ਨਹੀਂ ਕੀਤੀ ਗਈ। ਇਸ ਦੌਰਾਨ ਪੈਟਰੋਲ 2.45 ਰੁਪਏ ਅਤੇ ਡੀਜ਼ਲ 2.78 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ। ਇਸ ਵਿਚਕਾਰ ਬ੍ਰੈਂਟ ਕਰੂਡ ਇਕ ਵਾਰ ਫਿਰ 70 ਡਾਲਰ ਦੇ ਨਜ਼ਦੀਕ ਅਤੇ ਡਬਲਿਊ. ਟੀ. ਆਈ. 66 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਿਆ ਹੈ।

ਓਧਰ, ਪੰਜਾਬ ਵਿਚ ਵੀ ਪੈਟਰੋਲ ਸੈਂਕੜਾ ਲਾਉਣ ਦੇ ਨਜ਼ਦੀਕ ਹੈ, ਡੀਜ਼ਲ ਕਈ ਜਗ੍ਹਾ 86 ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋ ਗਿਆ ਹੈ। ਉੱਥੇ ਹੀ, ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿਚ ਪੈਟਰੋਲ ਦੀ ਕੀਮਤ 103.80 ਰੁਪਏ ਅਤੇ ਡੀਜ਼ਲ ਦੀ 96.30 ਰੁਪਏ ਹੋ ਗਈ ਹੈ।
 
ਪੰਜਾਬ 'ਪੈਟਰੋਲ, ਡੀਜ਼ਲ ਮੁੱਲ-
ਇੰਡੀਅਨ ਆਇਲ ਅਨੁਸਾਰ, ਜਲੰਧਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 94 ਰੁਪਏ 05 ਪੈਸੇ ਅਤੇ ਡੀਜ਼ਲ ਦੀ 85 ਰੁਪਏ 50 ਪੈਸੇ ਪ੍ਰਤੀ ਲਿਟਰ ਹੋ ਗਈ ਹੈ। ਪਟਿਆਲਾ ਸ਼ਹਿਰ ਵਿਚ ਪੈਟਰੋਲ ਦੀ ਕੀਮਤ 94 ਰੁਪਏ 52 ਪੈਸੇ, ਡੀਜ਼ਲ ਦੀ 85 ਰੁਪਏ 92 ਪੈਸੇ ਪ੍ਰਤੀ ਲਿਟਰ ਹੋ ਗਈ ਹੈ। 

PunjabKesari

ਲੁਧਿਆਣਾ ਸ਼ਹਿਰ ਵਿਚ ਪੈਟਰੋਲ ਦੀ ਕੀਮਤ 94 ਰੁਪਏ 66 ਪੈਸੇ ਤੇ ਡੀਜ਼ਲ ਦੀ 86 ਰੁਪਏ 05 ਪੈਸੇ ਪ੍ਰਤੀ ਲਿਟਰ 'ਤੇ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 94 ਰੁਪਏ 72 ਪੈਸੇ ਅਤੇ ਡੀਜ਼ਲ ਦੀ 86 ਰੁਪਏ 12 ਪੈਸੇ ਹੋ ਗਈ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 95 ਰੁਪਏ 05 ਪੈਸੇ ਅਤੇ ਡੀਜ਼ਲ ਦੀ 86 ਰੁਪਏ 41 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 89 ਰੁਪਏ 31 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ 83 ਰੁਪਏ 17 ਪੈਸੇ ਪ੍ਰਤੀ ਲਿਟਰ ਹੋ ਗਈ ਹੈ।

►ਪੈਟਰੋਲ, ਡੀਜ਼ਲ ਕੀਮਤਾਂ ਵਿਚ ਵਾਧੇ ਨਾਲ ਕੀ ਲੋਕਾਂ ਨੂੰ ਹੋਰ ਜਗ੍ਹਾ ਮਿਲ ਰਹੀ ਸਹੂਲਤ, ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News