ਫ੍ਰਾਂਸ ਦੀ ਟੋਟਲ ਐਨਰਜੀਜ਼ ਨੇ ਅਡਾਨੀ ਸਮੂਹ ਨਾਲ ਹਾਈਡ੍ਰੋਜਨ ਸਾਂਝੇਦਾਰੀ ਰੋਕੀ
Thursday, Feb 09, 2023 - 11:45 AM (IST)
ਨਵੀਂ ਦਿੱਲੀ (ਭਾਸ਼ਾ) – ਅਡਾਨੀ ਸਮੂਹ ਦੇ ਸਭ ਤੋਂ ਵੱਡੇ ਵਿਦੇਸ਼ੀ ਨਿਵੇਸ਼ਕਾਂ ’ਚੋਂ ਇਕ ਫ੍ਰਾਂਸ ਦੀ ਟੋਟਲ ਐਨਰਜੀਜ਼ ਨੇ ਕਿਹਾ ਕਿ ਉਸ ਨੇ 50 ਅਰਬ ਡਾਲਰ ਦੀ ਹਾਈਡ੍ਰੋਜਨ ਯੋਜਨਾ ’ਚ ਅਡਾਨੀ ਸਮੂਹ ਨਾਲ ਸਾਂਝੇਦਾਰੀ ਫਿਲਹਾਲ ਰੋਕ ਦਿੱਤੀ ਹੈ। ਸਮੂਹ ’ਤੇ ਅਮਰੀਕੀ ਵਿੱਤੀ ਖੋਜ ਅਤੇ ਨਿਵੇਸ਼ ਕੰਪਨੀ ਦੇ ਧੋਖਾਦੇਹੀ ਦੇ ਦੋਸ਼ ਲਾਉਣ ਤੋਂ ਬਾਅਦ ਟੋਟਲ ਐਨਰਜੀਜ਼ ਨੇ ਇਹ ਕਦਮ ਉਠਾਇਆ ਹੈ।
ਫ੍ਰਾਂਸੀਸੀ ਸਮੂਹ ਦੇ ਮੁੱਖ ਕਾਰਜਕਾਰੀ ਪੈਟ੍ਰਿਕ ਪੌਆਨ ਨੇ ਫੋਨ ’ਤੇ ਦੱਸਿਆ ਕਿ ਅਡਾਨੀ ਸਮੂਹ ਨਾਲ ਸਾਂਝੇਦਾਰੀ ਦਾ ਐਲਾਨ ਪਿਛਲੇ ਸਾਲ ਜੂਨ ’ਚ ਹੋ ਗਿਆ ਸੀ ਪਰ ਕੰਪਨੀ ਨੇ ਹਾਲੇ ਤੱਕ ਸਮਝੌਤੇ ’ਤੇ ਹਸਤਾਖਰ ਨਹੀਂ ਕੀਤੇ ਹਨ। ਜੂਨ 2022 ’ਚ ਹੋਏ ਐਲਾਨ ਮੁਤਾਬਕ ਟੋਟਲ ਐਨਰਜੀਜ਼ ਨੂੰ ਅਡਾਨੀ ਸਮੂਹ ਦੀ ਕੰਪਨੀ ਅਡਾਨੀ ਨਿਊ ਇੰਡਸਟ੍ਰੀਜ਼ ਲਿਮਟਿਡ (ਏ. ਐੱਨ. ਆਈ. ਐੱਲ.) ਵਿਚ 25 ਫੀਸਦੀ ਸਾਂਝੇਦਾਰੀ ਲੈਣੀ ਸੀ।
ਇਹ ਵੀ ਪੜ੍ਹੋ : ਯੂਰਪੀ ਦੇਸ਼ਾਂ ਦੀਆਂ ਪਾਬੰਦੀਆਂ ਦੇ ਬਾਵਜੂਦ ਭਾਰਤੀ ਕੰਪਨੀਆਂ ਕਰ ਰਹੀਆਂ ਰੂਸ ਤੋਂ ਤੇਲ ਦੀ ਰਿਕਾਰਡ ਖ਼ਰੀਦਦਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।