ਲਗਾਤਾਰ ਤੀਜੇ ਦਿਨ ਸੈਂਸੈਕਸ ਨਵੀਂ ਉੱਚਾਈ 'ਤੇ, ਨਿਫਟੀ 10,355 'ਤੇ ਖੁੱਲ੍ਹਿਆ
Friday, Oct 27, 2017 - 09:46 AM (IST)
ਨਵੀਂ ਦਿੱਲੀ—ਨਵੀਂ ਦਿੱਲੀ—ਸ਼ੇਅਰ ਬਾਜ਼ਾਰ ਦਾ ਨਵੇਂ ਉੱਚਤਮ ਪੱਧਰਾਂ ਦਾ ਰਿਕਾਰਡ ਬਣਾਉਣ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਸੈਂਸੈਕਸ ਅਤੇ ਨਿਫਟੀ ਨੇ ਨਵੇਂ ਉੱਚਤਮ ਪੱਧਰਾਂ ਨੂੰ ਛੂਹਿਆ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਅੱਜ ਸੈਂਸੈਕਸ 33256 'ਤੇ ਅਤੇ ਨਿਫਟੀ 11.60 ਅੰਕ ਭਾਵ 0.11 ਫੀਸਦੀ ਚੜ੍ਹ ਕੇ 10,350 ਤੋਂ ਪਾਰ 10,361.80 'ਤੇ ਖੁੱਲ੍ਹਿਆ। ਫਿਲਹਾਲ ਸੈਂਸੈਕਸ 55 ਅੰਕ ਭਾਵ 0.15 ਫੀਸਦੀ ਵਧ ਕੇ 33,202 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਸਪਾਟ ਹੋ ਕੇ 10,344 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਬੈਂਕਿੰਗ ਸ਼ੇਅਰਾਂ 'ਚ ਅੱਜ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਮਿਡਕੈਪ-ਸਮਾਲਕੈਪ ਸ਼ੇਅਰਾਂ 'ਚ ਤੇਜ਼ੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 0.5 ਫੀਸਦੀ ਤੱਕ ਮਜ਼ਬੂਤ ਹੋਇਆ ਹੈ, ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.3 ਫੀਸਦੀ ਦੀ ਵਾਧਾ ਦਰਜ ਕੀਤਾ ਗਿਆ ਹੈ।
ਬੈਂਕਿੰਗ ਸ਼ੇਅਰਾਂ 'ਚ ਗਿਰਾਵਟ
ਆਟੋ, ਐੱਫ.ਐੱਮ.ਸੀ.ਜੀ., ਮੈਟਲ, ਫਾਰਮਾ, ਕੈਪੀਟਲ ਗੁਡਸ, ਕੰਜ਼ਿਊਮਰ ਡਿਊਰੇਬਲਸ, ਆਇਲ ਐਂਡ ਗੈਸ ਅਤੇ ਪਾਵਰ ਸ਼ੇਅਰਾਂ 'ਚ ਖਰੀਦਦਾਰੀ ਦਿਸ ਰਹੀ ਹੈ। ਹਾਲਾਂਕਿ ਬੈਂਕਿੰਗ ਸ਼ੇਅਰਾਂ 'ਚ ਬਿਕਵਾਲੀ ਨਜ਼ਰ ਆ ਰਹੀ ਹੈ। ਬੈਂਕ ਨਿਫਟੀ 0.5 ਫੀਸਦੀ ਦੀ ਗਿਰਾਵਟ ਨਾਲ 24,888 ਦੇ ਪੱਧਰ 'ਤੇ ਆ ਗਿਆ ਹੈ।
ਟਾਪ ਗੇਨਰ
ਬੀ. ਪੀ. ਸੀ. ਐੱਲ., ਸਿਪਲਾ, ਸਨ ਫਾਰਮਾ, ਐੱਚ. ਡੀ. ਐੱਫ. ਸੀ., ਬਜਾਜ ਆਟੋ,
ਟਾਪ ਲੂਜਰਸ
ਯਸ਼ ਬੈਂਕ, ਐੱਚ. ਪੀ. ਸੀ. ਐੱਲ., ਭਾਰਤੀ ਇੰਫਰਾਟੈੱਲ, ਵਿਪਰੋ, ਟੀ. ਸੀ. ਐੱਸ.
