ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਉਤਰਾਅ-ਚੜ੍ਹਾਅ ਜਾਰੀ, ਚਾਂਦੀ ਦੀ ਕੀਮਤ 91000 ਤੋਂ ਪਾਰ

Friday, Nov 29, 2024 - 10:30 AM (IST)

ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਉਤਰਾਅ-ਚੜ੍ਹਾਅ ਜਾਰੀ, ਚਾਂਦੀ ਦੀ ਕੀਮਤ 91000 ਤੋਂ ਪਾਰ

ਨਵੀਂ ਦਿੱਲੀ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ (29 ਨਵੰਬਰ) ਨੂੰ ਸੋਨੇ ਅਤੇ ਚਾਂਦੀ ਦੀਆਂ ਫਿਊਚਰ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਖਬਰ ਲਿਖੇ ਜਾਣ ਤੱਕ ਸੋਨੇ ਦੀ ਕੀਮਤ 0.68 ਫੀਸਦੀ ਦੇ ਵਾਧੇ ਨਾਲ 77,077 ਰੁਪਏ ਅਤੇ ਚਾਂਦੀ 1.34 ਫੀਸਦੀ ਦੇ ਵਾਧੇ ਨਾਲ 91,347 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਹੀ ਸੀ।

ਵੀਰਵਾਰ ਨੂੰ ਸੋਨੇ ਅਤੇ ਚਾਂਦੀ ਦੀ ਕੀਮਤ

ਸਟਾਕਿਸਟਾਂ ਅਤੇ ਪ੍ਰਚੂਨ ਵਿਕਰੇਤਾਵਾਂ ਦੀ ਵਿਕਰੀ ਕਾਰਨ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਚਾਂਦੀ ਦੀ ਕੀਮਤ 4,900 ਰੁਪਏ ਡਿੱਗ ਕੇ 90,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ, ਜਦਕਿ ਸੋਨਾ 100 ਰੁਪਏ ਡਿੱਗ ਕੇ 78,700 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ। ਵੀਰਵਾਰ ਨੂੰ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 400 ਰੁਪਏ ਡਿੱਗ ਕੇ 78,300 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ।

ਐੱਲਕੇਪੀ ਸਕਿਓਰਿਟੀਜ਼ ਦੇ ਉਪ ਪ੍ਰਧਾਨ (ਰਿਸਰਚ ਐਨਾਲਿਸਟ-ਕਮੋਡਿਟੀ ਐਂਡ ਕਰੰਸੀ) ਰਿਸਰਚ ਐਨਾਲਿਸਟ ਜਤਿਨ ਤ੍ਰਿਵੇਦੀ ਨੇ ਕਿਹਾ, “ਸੋਨੇ ਦੀਆਂ ਕੀਮਤਾਂ ਵਿੱਚ ਬਹੁਤ ਜ਼ਿਆਦਾ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਇਸ ਦੀ ਸ਼ੁਰੂਆਤ ਕਮਜ਼ੋਰ ਰਹੀ ਪਰ ਰੂਸ ਅਤੇ ਯੂਕਰੇਨ ਵਿਚਕਾਰ ਨਵੇਂ ਤਣਾਅ ਦੇ ਵਿਚਕਾਰ ਜਲਦੀ ਹੀ ਇਸ ਨੂੰ ਸਮਰਥਨ ਮਿਲਿਆ, ਜਿਸ ਨੇ ਸੁਰੱਖਿਅਤ-ਪਨਾਹ ਵਜੋਂ ਇਸ ਦੇ ਨਿਵੇਸ਼ ਨੂੰ ਉਤਸ਼ਾਹਿਤ ਕੀਤਾ।

ਉਸ ਨੇ ਕਿਹਾ, "ਡਾਲਰ ਸੂਚਕਾਂਕ ਦੀ ਗਤੀ ਅਤੇ ਗਲੋਬਲ ਸਥਿਤੀ ਦੇ ਕਾਰਨ ਸੋਨੇ ਦੀ ਮੂਵਮੈਂਟ ਥੋੜ੍ਹੇ ਸਮੇਂ ਵਿੱਚ ਅਨਿਸ਼ਚਿਤ ਰਹੇਗੀ।" ਏਸ਼ਿਆਈ ਬਾਜ਼ਾਰ ਵਿੱਚ, ਕਾਮੈਕਸ ਸੋਨਾ ਵਾਇਦਾ 8.20 ਡਾਲਰ ਪ੍ਰਤੀ ਔਂਸ ਜਾਂ 0.31 ਫੀਸਦੀ ਦੇ ਵਾਧੇ ਨਾਲ 2,673 ਡਾਲਰ ਪ੍ਰਤੀ ਔਂਸ 'ਤੇ ਰਿਹਾ। ਇਸ ਦੌਰਾਨ ਕੌਮਾਂਤਰੀ ਬਾਜ਼ਾਰ 'ਚ ਕਾਮੈਕਸ ਚਾਂਦੀ ਵਾਇਦਾ 0.15 ਫੀਸਦੀ ਡਿੱਗ ਕੇ 30.51 ਡਾਲਰ ਪ੍ਰਤੀ ਔਂਸ 'ਤੇ ਆ ਗਿਆ।


author

Harinder Kaur

Content Editor

Related News