'ਬਿਗ ਬਿਲੀਅਨ ਡੇਜ਼' ਤੋਂ ਤਿਉਹਾਰੀ ਮੌਸਮ 'ਚ 70 ਹਜ਼ਾਰ ਲੋਕਾਂ ਨੂੰ ਮਿਲੇਗਾ ਰੋਜ਼ਗਾਰ : ਫਲਿੱਪਕਾਰਟ

Tuesday, Sep 15, 2020 - 06:20 PM (IST)

'ਬਿਗ ਬਿਲੀਅਨ ਡੇਜ਼' ਤੋਂ ਤਿਉਹਾਰੀ ਮੌਸਮ 'ਚ 70 ਹਜ਼ਾਰ ਲੋਕਾਂ ਨੂੰ ਮਿਲੇਗਾ ਰੋਜ਼ਗਾਰ : ਫਲਿੱਪਕਾਰਟ

ਨਵੀਂ ਦਿੱਲੀ— ਵਾਲਮਾਰਟ ਦੀ ਫਲਿੱਪਕਾਰਟ ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ ਤਿਉਹਾਰਾਂ ਦੇ ਮੌਸਮ ਤੋਂ ਪਹਿਲਾਂ ਅਤੇ ਉਸ ਦੀ 'ਬਿਗ ਬਿਲੀਅਨ ਡੇਜ਼' (ਬੀ. ਬੀ. ਡੀ.) ਵਿਕਰੀ ਦੌਰਾਨ ਦੇਸ਼ ਵਿਚ 70,000 ਤੋਂ ਵੱਧ ਲੋਕਾਂ ਨੂੰ ਤਿਉਹਾਰਾਂ ਦੇ ਮੌਸਮ ਵਿਚ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਮਿਲੇਗਾ।

ਫਲਿੱਪਕਾਰਟ ਨੇ ਕਿਹਾ ਕਿ ਪੂਰੀ ਸਪਲਾਈ ਚੇਨ ਵਿਚ ਪ੍ਰਤੱਖ ਤੌਰ 'ਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ, ਜਦਕਿ ਪ੍ਰਚੂਨ ਦੁਕਾਨਾਂ ਅਤੇ ਵਿਕਰੀ ਸਾਂਝੇਦਾਰ ਕੇਂਦਰਾਂ ਵਿਚ ਅਪ੍ਰਤੱਖ ਰੋਜ਼ਗਾਰ ਪੈਦਾ ਹੋਣਗੇ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਤਿਉਹਾਰਾਂ ਦੇ ਮੌਸਮ ਦੌਰਾਨ ਵਿਕਰੀ ਵਾਲੀਆਂ ਥਾਵਾਂ ਤੋਂ ਲੈ ਕੇ ਮਾਲ ਢੁਆਈ ਦੇ ਸਾਂਝੇਦਾਰਾਂ ਸਣੇ ਸਾਰੇ ਸਹਾਇਕ ਉਦਯੋਗਾਂ ਵਿਚ ਰੋਜ਼ਗਾਰ ਦੇ ਮੌਕੇ ਤਿਆਰ ਹੋਣਗੇ।

ਤਿਉਹਾਰੀ ਵਿਕਰੀ ਦੌਰਾਨ ਕਾਰੋਬਾਰ ਦਾ ਇਕ ਵੱਡਾ ਹਿੱਸਾ ਈ-ਕਾਮਰਸ ਕੰਪਨੀਆਂ ਦੇ ਖਾਤੇ ਵਿਚ ਜਾਂਦਾ ਹੈ ਅਤੇ ਉਹ ਇਸ ਮੌਕੇ ਦਾ ਲਾਭ ਲੈਣ ਲਈ ਆਪਣੀ ਸਮਰੱਥਾ ਵਧਾਉਣ ਲਈ ਕਾਫੀ ਨਿਵੇਸ਼ ਕਰਦੀਆਂ ਹਨ। ਪਿਛਲੇ ਸਾਲ ਫਲਿੱਪਕਾਰਟ ਅਤੇ ਉਸ ਦੀ ਮੁਕਾਬਲੇਬਾਜ਼ ਐਮਾਜ਼ੋਨ ਨੇ ਤਿਉਹਾਰੀ ਵਿਕਰੀ ਦੌਰਾਨ 1.4 ਲੱਖ ਤੋਂ ਵੱਧ ਅਸਥਾਈ ਰੋਜ਼ਗਾਰ ਪੈਦਾ ਕਰਨ ਦਾ ਐਲਾਨ ਕੀਤਾ ਸੀ।
ਫਲਿੱਪਕਾਰਟ ਨੇ ਕਿਹਾ ਕਿ ਉਹ ਤਿਉਹਾਰੀ ਵਿਕਰੀ ਦੌਰਾਨ ਸਮਰੱਥਾ, ਭੰਡਾਰਨ, ਪੈਕਿੰਗ, ਮਨੁੱਖੀ ਸਰੋਤ, ਅਤੇ ਵੰਡ ਲਈ ਤਿਉਹਾਰ ਵਿਕਰੀ ਦੌਰਾਨ ਭਾਰੀ ਨਿਵੇਸ਼ ਕਰਦੀਆਂ ਹਨ, ਜੋ ਤਿਉਹਾਰੀ ਮੌਸਮ ਦੌਰਾਨ ਵਾਧੂ ਰੋਜ਼ਗਾਰ ਪੈਦਾ ਕਰਨ ਵਿਚ ਮਦਦਗਾਰ ਹੁੰਦਾ ਹੈ।


author

Sanjeev

Content Editor

Related News