ਫਲਿੱਪਕਾਰਟ ਨੇ GIC, ਸਾਫਟਬੈਂਕ, ਵਾਲਮਾਰਟ ਅਤੇ ਹੋਰ ਤੋਂ 3.6 ਅਰਬ ਡਾਲਰ ਜੁਟਾਏ
Monday, Jul 12, 2021 - 05:54 PM (IST)

ਨਵੀਂ ਦਿੱਲੀ (ਭਾਸ਼ਾ) – ਫਲਿੱਪਕਾਰਟ ਸਮੂਹ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਜੀ. ਆਈ. ਸੀ., ਕੈਨੇਡਾ ਪੈਨਸ਼ਨ ਯੋਜਨਾ ਨਿਵੇਸ਼ ਬੋਰਡ (ਸੀ. ਪੀ. ਪੀ. ਇਨਵੈਸਟਮੈਂਟ), ਸਾਫਟਬੈਂਕ ਵਿਜ਼ਨ ਫੰਡ-2 ਅਤੇ ਵਾਲਮਾਰਟ ਦੀ ਅਗਵਾਈ ’ਚ 3.6 ਅਰਬ ਅਮਰੀਕੀ ਡਾਲਰ (ਲਗਭਗ 26,805.6 ਕਰੋੜ ਰੁਪਏ) ਜੁਟਾਏ ਹਨ।
ਕੰਪਨੀ ਨੇ ਦੱਸਿਆ ਕਿ ਫੰਡਿੰਗ ਦੇ ਇਸ ਦੌਰ ’ਚ ਉਸ ਦਾ ਮੁਲਾਂਕਣ 37.6 ਅਰਬ ਅਮਰੀਕੀ ਡਾਲਰ ਕੀਤਾ ਗਿਆ। ਤੇਜੀ਼ ਨਾਲ ਵਧਦੇ ਭਾਰਤੀ ਈ-ਕਾਮਰਸ ਬਾਜ਼ਾਰ ’ਚ ਐਮਾਜ਼ੋਨ, ਰਿਲਾਇੰਸ ਜੀਓਮਾਰਟ ਅਤੇ ਹੋਰ ਨਾਲ ਮੁਕਾਬਲਾ ਕਰ ਰਹੀ ਫਲਿੱਪਕਾਰਟ ਨੇ ਕਿਹਾ ਕਿ ਉਹ ਕਰਮਚਾਰੀਆਂ, ਤਕਨਾਲੋਜੀ, ਸਪਲਾਈ ਚੇਨ ਅਤੇ ਬੁਨਿਆਦੀ ਢਾਂਚੇ ’ਚ ਨਿਵੇਸ਼ ਜਾਰੀ ਰੱਖੇਗੀ। ਫੰਡਿੰਗ ਦੇ ਮੌਜੂਦਾ ਦੌਰ ’ਚ ਸਾਵਰੇਨ ਫੰਡ ਡਿਸਟ੍ਰਪਟਡ, ਕਤਰ ਇਨਵੈਸਟਮੈਂਟ ਅਥਾਰਿਟੀ, ਖਜ਼ਾਨਾ ਨੈਸ਼ਨਲ ਬਰਹਾਦ ਨਾਲ ਹੀ ਮਾਰਕੀ ਇਨਵੈਸਟਰਸ ਟੇਨਸੇਂਟ, ਵਿਲੁਹਬੀ ਕੈਪੀਟਲ, ਅੰਤਰਾ ਕੈਪੀਟਲ, ਫ੍ਰੈਂਕਲਿਨ ਟੈਂਪਲਟਨ ਅਤੇ ਟਾਈਗਰ ਗਲੋਬਲ ਨੇ ਵੀ ਭਾਈਵਾਲੀ ਕੀਤੀ।