ਫਲੈਕਸੀ ਇੰਜਣ ਨਾਲ ਘਟੇਗੀ ਪੈਟਰੋਲ-ਡੀਜ਼ਲ ਦੀ ਦਰਾਮਦ, ਵਧੇਗੀ ਕਿਸਾਨਾਂ ਦੀ ਆਮਦਨ

09/18/2021 6:10:59 PM

ਨਵੀਂ ਦਿੱਲੀ - ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ, ਇਸ ਲਈ ਜਨਤਾ ਨੂੰ ਰਾਹਤ ਦੇਣ ਲਈ, ਸਰਕਾਰ ਫਲੈਕਸੀ ਇੰਜਣਾਂ ਨਾਲ ਵਾਹਨਾਂ ਦੇ ਨਿਰਮਾਣ ਦੀ ਨੀਤੀ ਬਣਾ ਰਹੀ ਹੈ ਤਾਂ ਜੋ ਲੋਕ ਪੈਟਰੋਲ ਅਤੇ ਡੀਜ਼ਲ ਦੀ ਥਾਂ ਅਸਾਨੀ ਨਾਲ ਇਥੇਨਾਲ ਦਾ ਇਸਤੇਮਾਲ ਕਰ ਸਕਣ।

ਪੈਟਰੋਲ ਅਤੇ ਡੀਜ਼ਲ ਦੀ ਬਜਾਏ ਈਥੇਨੌਲ ਦੀ ਵਰਤੋਂ

ਗਡਕਰੀ ਨੇ ਕਿਹਾ ਕਿ ਉਹ ਛੇਤੀ ਹੀ ਵਾਹਨ ਨਿਰਮਾਤਾਵਾਂ ਲਈ ਇੱਕ ਨੀਤੀ ਬਣਾ ਰਹੇ ਹਨ ਜਿਸ ਦੇ ਤਹਿਤ ਸਾਰੇ ਵਾਹਨਾਂ 'ਤੇ ਫਲੈਕਸੀ ਇੰਜਣ ਲਗਾਉਣਾ ਲਾਜ਼ਮੀ ਹੋਵੇਗਾ। ਇਸ ਦੇ ਤਹਿਤ, ਵਾਹਨ ਮਾਲਕ ਪੈਟਰੋਲ ਅਤੇ ਡੀਜ਼ਲ ਦੀ ਬਜਾਏ ਆਪਣੇ ਵਾਹਨ ਵਿੱਚ ਈਥੇਨੌਲ ਦੀ ਵਰਤੋਂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵੱਡੀ ਮਾਤਰਾ ਵਿੱਚ ਈਥੇਨੌਲ ਪੈਦਾ ਕਰਨ ਦੀ ਰਣਨੀਤੀ ਵੀ ਤਿਆਰ ਕੀਤੀ ਜਾ ਰਹੀ ਹੈ। ਈਥੇਨੌਲ ਗੰਨੇ ਦੀ ਤੂੜੀ, ਝੋਨੇ ਆਦਿ ਤੋਂ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਚੰਗਾ ਉਤਪਾਦਨ ਕਰ ਰਿਹਾ ਹੈ ਅਤੇ ਇਸ ਦੀ ਸਹਾਇਤਾ ਨਾਲ ਕਿਸਾਨ ਚੰਗੀ ਆਮਦਨ ਪ੍ਰਾਪਤ ਕਰ  ਸਕਦਾ ਹੈ।

ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ, ਨੌਕਰੀ ਗਵਾਉਣ ਵਾਲਿਆਂ ਨੂੰ ਭੱਤਾ ਦੇਣ ਵਾਲੀ ਸਕੀਮ ਦੀ ਮਿਆਦ ਵਧਾਈ

ਕਿਸਾਨਾਂ ਨੂੰ ਹੋਵੇਗਾ ਲਾਭ 

ਕੇਂਦਰੀ ਮੰਤਰੀ ਨੇ ਕਿਹਾ ਕਿ 12 ਲੱਖ ਕਰੋੜ ਰੁਪਏ ਦਾ ਡੀਜ਼ਲ ਅਤੇ ਪੈਟਰੋਲ ਦੇਸ਼ ਵਿੱਚ ਆਯਾਤ ਕੀਤਾ ਜਾਂਦਾ ਹੈ। ਈਥਨੌਲ ਦੀ ਵਰਤੋਂ ਨਾਲ ਪੈਟਰੋਲ ਅਤੇ ਡੀਜ਼ਲ ਦੀ ਦਰਾਮਦ ਘਟਾ ਕੇ, ਦੇਸ਼ ਦੇ ਚਾਰ ਤੋਂ ਪੰਜ ਲੱਖ ਕਰੋੜ ਰੁਪਏ ਬਚਾਏ ਜਾ ਸਕਦੇ ਹਨ ਅਤੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋ ਸਕਦਾ ਹੈ। ਗਡਕਰੀ ਨੇ ਕਿਹਾ ਕਿ ਈਥੇਨੌਲ ਦੀ ਵਰਤੋਂ ਨੂੰ ਅਸਾਨ ਬਣਾਉਣ ਲਈ ਕੁਝ ਮਹੀਨਿਆਂ ਦੇ ਅੰਦਰ ਸਾਰੇ ਵਾਹਨਾਂ ਜਿਵੇਂ ਚਾਰ ਪਹੀਆ, ਤਿੰਨ ਪਹੀਆ, ਦੋ ਪਹੀਆ, ਸਕੂਟਰ, ਮੋਟਰਸਾਈਕਲ ਆਦਿ ਵਿੱਚ ਫਲੈਕਸੀ ਇੰਜਣ ਲਗਾਉਣ ਦੀ ਵਿਵਸਥਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ 10 ਹਜ਼ਾਰ ਰੁਪਏ ਘਟੇ ਸੋਨੇ ਦੇ ਭਾਅ, 5 ਮਹੀਨੇ ਦੇ ਹੇਠਲੇ ਪੱਧਰ 'ਤੇ ਪਹੁੰਚੀ ਕੀਮਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News