ਬੈਂਕਾਂ ’ਚ ਗਾਹਕਾਂ ਦੀ ਪਈ ਅਨਕਲੇਮਡ ਰਕਮ ਮੋੜਨ ਨੂੰ ਲੈ ਕੇ ਸਰਕਾਰ ਗੰਭੀਰ, ਵਿੱਤ ਮੰਤਰੀ ਨੇ ਦਿੱਤੇ ਹੁਕਮ

Wednesday, Sep 06, 2023 - 12:31 PM (IST)

ਬੈਂਕਾਂ ’ਚ ਗਾਹਕਾਂ ਦੀ ਪਈ ਅਨਕਲੇਮਡ ਰਕਮ ਮੋੜਨ ਨੂੰ ਲੈ ਕੇ ਸਰਕਾਰ ਗੰਭੀਰ, ਵਿੱਤ ਮੰਤਰੀ ਨੇ ਦਿੱਤੇ ਹੁਕਮ

ਮੁੰਬਈ (ਭਾਸ਼ਾ)– ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਨੂੰ ਇਹ ਯਕੀਨੀ ਕਰਨ ਲਈ ਕਿਹਾ ਕਿ ਉਨ੍ਹਾਂ ਦੇ ਗਾਹਕ ਆਪਣੇ ਉਤਰਾਧਿਕਾਰੀ ਨੂੰ ਨਾਮਜ਼ਦ ਕਰਨ, ਜਿਸ ਨਾਲ ਬਿਨਾਂ ਦਾਅਵੇ ਦੀ ਧਨ ਰਾਸ਼ੀ ਨੂੰ ਘੱਟ ਕਰਨ ’ਚ ਮਦਦ ਮਿਲ ਸਕੇ। ਹਾਲ ਹੀ ’ਚ ਕੇਂਦਰੀ ਰਿਜ਼ਰਵ ਬੈਂਕ ਦੇ ਤਹਿਤ ਦੇਸ਼ ਦੇ ਬੈਂਕਾਂ ਨੇ ਫਿਕਸਡ ਡਿਪਾਜ਼ਿਟ ਦੇ ਤਹਿਤ ਪਈ ਹਜ਼ਾਰਾਂ ਕਰੋੜ ਦੀ ਅਨਕਲੇਮਡ ਰਾਸ਼ੀ ਨੂੰ ਸਹੀ ਗਾਹਕ ਤੱਕ ਪਹੁੰਚਾਉਣ ਲਈ ਇਕ ਮੁਹਿੰਮ ਸ਼ੁਰੂ ਕੀਤੀ ਸੀ। ਆਰ. ਬੀ. ਆਈ. ਨੇ ਇਸ ਨੂੰ ਲੈ ਕੇ ਪਿਛਲੇ ਦਿਨੀਂ ਉੱਦਮ ਪੋਰਟਲ ਲਾਂਚ ਕੀਤਾ ਸੀ।

ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ ਤੋਂ ਪਹਿਲਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ 'ਚ ਫਲਿੱਪਕਾਰਟ

ਵਿੱਤੀ ਸੰਸਥਾਨਾਂ ਨੂੰ ਭਵਿੱਖ ਬਾਰੇ ਸੋਚਣਾ ਹੋਵੇਗਾ
ਵਿੱਤ ਮੰਤਰੀ ਸੀਤਾਰਾਮਨ ਨੇ ਗਲੋਬਲ ਫਿਨਟੈੱਕ ਫੈਸਟ (ਜੀ. ਐੱਫ. ਐੱਫ.) ਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਬੈਂਕਿੰਗ ਪ੍ਰਣਾਲੀ, ਵਿੱਤੀ ਈਕੋਸਿਸਟਮ (ਸਮੇਤ) ਮਿਊਚੁਅਲ ਫੰਡ, ਸ਼ੇਅਰ ਬਾਜ਼ਾਰ, ਹਰ ਕੋਈ ਇਹ ਧਿਆਨ ਰੱਖੇ ਕੇ ਜਦੋਂ ਕੋਈ ਆਪਣੇ (ਗਾਹਕ ਦੇ) ਪੈਸਿਆਂ ਦਾ ਲੈਣ-ਦੇਣ ਕਰਦਾ ਹੈ ਤਾਂ ਸੰਗਠਨਾਂ ਨੂੰ ਭਵਿੱਖ ਬਾਰੇ ਸੋਚਣਾ ਹੋਵੇਗਾ ਅਤੇ ਇਹ ਯਕੀਨੀ ਕਰਨਾ ਹੋਵੇਗਾ ਕਿ ਉਹ (ਗਾਹਕ) ਆਪਣੇ ਉਤਰਾਧਿਕਾਰੀ ਨੂੰ ਨਾਮਜ਼ਦ ਕਰਨ, ਉਨ੍ਹਾਂ ਦਾ ਨਾਂ ਅਤੇ ਪਤਾ ਦੇਣ।

ਇਹ ਵੀ ਪੜ੍ਹੋ : ਵਿਜੇ ਸ਼ੇਖਰ ਬਣੇ Paytm ਦੇ ਸਭ ਤੋਂ ਵੱਡੇ ਸ਼ੇਅਰਧਾਰਕ, ਐਂਟਫਿਨ ਦੀ ਹਿੱਸੇਦਾਰੀ ਘਟ ਕੇ ਹੋਈ 9.9 ਫ਼ੀਸਦੀ

ਬੈਂਕਿੰਗ ਸਿਸਟਮ ’ਚ ਪਏ ਹਨ ਹਜ਼ਾਰਾਂ ਕਰੋੜ
ਇਕ ਰਿਪੋਰਟ ਮੁਤਾਬਕ ਸਿਰਫ਼ ਬੈਂਕਿੰਗ ਪ੍ਰਣਾਲੀ ’ਚ 35,000 ਕਰੋੜ ਰੁਪਏ ਤੋਂ ਵੱਧ ਅਜਿਹੀ ਰਕਮ ਹੈ, ਜਿਸ ’ਤੇ ਕਿਸੇ ਦਾ ਦਾਅਵਾ ਨਹੀਂ ਹੈ ਜਦ ਕਿ ਅਜਿਹਾ ਕੁੱਲ ਧਨ ਕਰੀਬ 1 ਲੱਖ ਕਰੋੜ ਰੁਪਏ ਤੋਂ ਵੱਧ ਦੱਸਿਆ ਗਿਆ ਹੈ। ਸੀਤਾਰਾਮਨ ਨੇ ਕਿਹਾ ਕਿ ‘ਟੈਕਸ ਹੈਵਨ’ (ਟੈਕਸ ਪਨਾਹਗਾਹ ਦੇਸ਼) ਅਤੇ ਪੈਸੇ ਦੀ ‘ਰਾਊਂਡ ਟ੍ਰਿਪਿੰਗ’ ਜ਼ਿੰਮੇਵਾਰ ਵਿੱਤੀ ਈਕੋਸਿਸਟਮ ਲਈ ਖ਼ਤਰਾ ਹੈ। ‘ਰਾਊਂਡ ਟ੍ਰਿਪਿੰਗ’ ਦਾ ਅਰਥ ਕਿਸੇ ਕੰਪਨੀ ਦੇ ਵਿਕਰੀ ਪੈਦਾ ਕਰਨ ਲਈ ਕਿਸੇ ਹੋਰ ਨੂੰ ਜਾਇਦਾਦ ਵੇਚਣ ਅਤੇ ਫਿਰ ਬਾਅਦ ਵਿੱਚ ਉਸ ਨੂੰ ਵਾਪਸ ਖਰੀਦਣ ਤੋਂ ਹੈ। ਵਿੱਤ ਮੰਤਰੀ ਨੇ ਫਿਨਟੈੱਕ ਕੰਪਨੀਆਂ ਨੂੰ ਸਾਈਬਰ ਸੁਰੱਖਿਆ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਵਿਸ਼ਵਾਸ ਬੇਹੱਦ ਅਹਿਮ ਹੈ।

ਇਹ ਵੀ ਪੜ੍ਹੋ : Jet Airways ਦੇ ਨਰੇਸ਼ ਗੋਇਲ ਨੇ ਖ਼ੁਦ ਲਿਖੀ ਆਪਣੀ ਬਰਬਾਦੀ ਦੀ ਕਹਾਣੀ, ਜਾਣੋ ਅਰਸ਼ ਤੋਂ ਫਰਸ਼ ਤੱਕ ਦਾ ਸਫ਼ਰ!

ਆਰ. ਬੀ. ਆਈ. ਦਾ ਉੱਦਗਮ ਪੋਰਟਲ
ਕੇਂਦਰੀ ਰਿਜ਼ਰਵ ਬੈਂਕ ਨੇ ਅਗਸਤ ’ਚ ਉੱਦਮ ਪੋਰਟਲ ਲਾਂਚ ਕੀਤਾ ਸੀ, ਜਿਸ ਦੇ ਤਹਿਤ ਉੱਦਗਮ (ਅਨਕਲੇਮਡ ਡਿਪਾਜਿਟ-ਗੇਟਵੇਅ ਟੂ ਅਕਸੈੱਸ ਇਨਫਾਰਮੇਸ਼ਨ) ਦੀ ਮਦਦ ਨਾਲ ਲੋਕਾਂ ਦੇ ਕਈ ਬੈਂਕਾਂ ’ਚ ਪਈ ਅਜਿਹੀ ਰਕਮ ਲੱਭਣ ’ਚ ਸੌਖ ਹੋਵੇਗੀ, ਜਿਸ ਦਾ ਕਿਸੇ ਨੇ ਦਾਅਵਾ ਹੀ ਨਹੀਂ ਕੀਤਾ ਹੈ। ਬੈਂਕਾਂ ਵਿਚ ਪਏ ਲਾਵਾਰਿਸ ਜਮ੍ਹਾ ਦੀ ਮਾਤਰਾ ਵਧਣ ਕਾਰਨ ਆਰ. ਬੀ. ਆਈ. ਸਮੇਂ-ਸਮੇਂ ’ਤੇ ਲੋਕਾਂ ’ਚ ਜਾਗਰੂਕਤਾ ਫੈਲਾਉਣ ਲਈ ਕਈ ਮੁਹਿੰਮਾਂ ਚਲਾਉਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਪਹਿਲ ਸਦਕਾ ਆਰ. ਬੀ. ਆਈ. ਜਨਤਾ ਨੂੰ ਲਾਵਾਰਿਸ ਜਮ੍ਹਾ ਦਾ ਦਾਅਵਾ ਕਰਨ ਲਈ ਆਪਣੇ ਸਬੰਧਤ ਬੈਂਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨਾਲ ਸੰਪਰਕ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News