31 ਦਸੰਬਰ ਤੋਂ ਬਾਅਦ ਭਰੋਗੇ ਆਈ. ਟੀ. ਆਰ. ਤਾਂ ਹੋਵੇਗਾ ਵੱਡਾ ਜ਼ੁਰਮਾਨਾ
Saturday, Dec 29, 2018 - 09:56 PM (IST)

ਨਵੀਂ ਦਿੱਲੀ— ਜੇਕਰ ਤੁਸੀਂ ਵਿੱਤੀ ਸਾਲ 2017-18 ਲਈ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਨਹੀਂ ਭਰਿਆ ਹੈ ਤਾਂ ਜਿੰਨਾ ਛੇਤੀ ਹੋ ਸਕੇ ਤੁਹਾਨੂੰ ਇਹ ਕੰਮ ਪੂਰਾ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਭਾਰੀ ਜੁਰਮਾਨਾ ਝੱਲਣਾ ਪੈ ਸਕਦਾ ਹੈ। ਜੇਕਰ ਤੁਸੀਂ ਇਹ ਰਿਟਰਨ 31 ਦਸੰਬਰ ਤੋਂ ਬਾਅਦ ਭਰਦੇ ਹੋ ਤਾਂ ਤੁਹਾਨੂੰ ਲੇਟ ਫਾਈਲਿੰਗ ਲਈ ਲੱਗਣ ਵਾਲੇ ਜੁਰਮਾਨੇ ਤੋਂ ਦੁੱਗਣਾ ਜੁਰਮਾਨਾ ਦੇਣਾ ਪਵੇਗਾ ਅਤੇ ਇਹ ਰਾਸ਼ੀ 10,000 ਰੁਪਏ ਹੋ ਸਕਦੀ ਹੈ। ਜੇਕਰ ਤੁਸੀਂ ਇਹ ਰਿਟਰਨ 31 ਦਸੰਬਰ 2018 ਤੋਂ ਪਹਿਲਾਂ ਭਰਦੇ ਹੋ ਤਾਂ ਤੁਹਾਨੂੰ ਲੇਟ ਫਾਈਨ ਦੇ ਰੂਪ 'ਚ 5,000 ਰੁਪਏ ਦਾ ਜੁਰਮਾਨਾ ਦੇਣਾ ਪਵੇਗਾ।
ਦਰਅਸਲ ਇਨਕਮ ਟੈਕਸ ਡਿਪਾਰਟਮੈਂਟ ਨੇ ਸਰਕੂਲਰ ਜਾਰੀ ਕਰ ਕੇ ਕਰਦਾਤਿਆਂ ਨੂੰ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਰਿਟਰਨ ਫਾਈਲ ਨਹੀਂ ਕੀਤਾ ਹੈ, ਉਹ 31 ਦਸੰਬਰ ਤੋਂ ਪਹਿਲਾਂ ਫਾਈਲ ਕਰ ਲੈਣ। ਅਸੈੱਸਮੈਂਟ ਯੀਅਰ 2018-19 ਤੋਂ ਇਹ ਨਿਯਮ ਲਾਗੂ ਹੋਇਆ ਹੈ ਕਿ ਆਖਰੀ ਤਰੀਕ ਲੰਘਣ ਤੋਂ ਬਾਅਦ ਆਮਦਨ ਕਰ ਰਿਟਰਨ ਫਾਈਲ ਕਰਨ 'ਤੇ ਲੇਟ ਫਾਈਨ ਦੇਣਾ ਪਵੇਗਾ। ਅਸੈੱਸਮੈਂਟ ਯੀਅਰ, ਫਾਈਨਾਂਸ਼ੀਅਲ ਯੀਅਰ ਤੋਂ ਬਾਅਦ ਦਾ ਸਾਲ ਹੁੰਦਾ ਹੈ, ਜਿਸ ਦੇ ਲਈ ਇਨਕਮ ਟੈਕਸ ਫਾਈਲ ਕਰਨਾ ਹੈ, ਇਸ ਲਈ ਅਸੈੱਸਮੈਂਟ ਯੀਅਰ 2018-19 'ਚ ਤੁਸੀਂ ਵਿੱਤੀ ਸਾਲ 2017-18 ਲਈ ਇਨਕਮ ਟੈਕਸ ਫਾਈਲ ਕਰਦੇ ਹੋ। ਇਸੇ ਤਰ੍ਹਾਂ ਫਾਈਨਾਂਸ਼ੀਅਲ ਯੀਅਰ 2018-19 ਲਈ ਅਸੈੱਸਮੈਂਟ ਯੀਅਰ 2019-20 ਹੋਵੇਗਾ। ਵਿੱਤੀ ਸਾਲ 2017-18 ਲਈ ਆਈ. ਟੀ. ਆਰ. ਭਰਨ ਦੀ ਆਖਰੀ ਤਰੀਕ 31 ਅਗਸਤ 2018 ਸੀ।