ਤਿਉਹਾਰੀ ਸੀਜ਼ਨ ’ਚ ਵਾਹਨਾਂ ਦੀ ਪ੍ਰਚੂਨ ਵਿਕਰੀ ਰਿਕਾਰਡ 55.25 ਲੱਖ ਇਕਾਈ ’ਤੇ : ਫਾਡਾ

Tuesday, Nov 24, 2026 - 05:21 PM (IST)

ਤਿਉਹਾਰੀ ਸੀਜ਼ਨ ’ਚ ਵਾਹਨਾਂ ਦੀ ਪ੍ਰਚੂਨ ਵਿਕਰੀ ਰਿਕਾਰਡ 55.25 ਲੱਖ ਇਕਾਈ ’ਤੇ : ਫਾਡਾ

ਨਵੀਂ ਦਿੱਲੀ- ਭਾਰਤ ’ਚ ਵਾਹਨਾਂ ਦੀ ਪ੍ਰਚੂਨ ਵਿਕਰੀ ਇਸ ਸਾਲ 42 ਦਿਨਾਂ ਦੇ ਤਿਉਹਾਰੀ ਸੀਜ਼ਨ ਦੌਰਾਨ ਸਾਲਾਨਾ ਆਧਾਰ ’ਤੇ 2.21 ਫੀਸਦੀ ਵਧ ਕੇ ਰਿਕਾਰਡ 55.25 ਲੱਖ ਇਕਾਈ ’ਤੇ ਪਹੁੰਚ ਗਈ। ਪਿਛਲੇ ਸਾਲ ‘ਜੀ. ਐੱਸ. ਟੀ. 2.0’ ਕਾਰਨ ਮੰਗ ਵਧਣ ਕਰਕੇ ਉੱਚ ਆਧਾਰ ਦੇ ਬਾਵਜੂਦ ਇਹ ਵਾਧਾ ਦਰਜ ਕੀਤਾ ਗਿਆ। ਵਾਹਨ ਡੀਲਰਾਂ ਦੇ ਸੰਗਠਨ ਫੈੱਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨਜ਼ (ਫਾਡਾ) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਫਾਡਾ ਅਨੁਸਾਰ 2026 ’ਚ 42 ਦਿਨਾਂ ਦੀ ਤਿਉਹਾਰੀ ਮਿਆਦ ਦੌਰਾਨ ਵਾਹਨਾਂ ਦੀ ਕੁੱਲ ਪ੍ਰਚੂਨ ਵਿਕਰੀ 55,25,490 ਇਕਾਈ ਰਹੀ, ਜੋ ਇਸੇ ਮਿਆਦ ਲਈ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਸਾਲ 2024 ਦੇ ਤਿਉਹਾਰੀ ਸੀਜ਼ਨ ਦੇ ਮੁਕਾਬਲੇ ਵਾਹਨਾਂ ਦੀ ਪ੍ਰਚੂਨ ਵਿਕਰੀ ’ਚ 23.95 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜੋ ਜੀ. ਐੱਸ. ਟੀ. ਦਰਾਂ ਨੂੰ ਤਰਕਸੰਗਤ ਬਣਾਏ ਜਾਣ ਤੋਂ ਬਾਅਦ ਮੰਗ ਦੀ ਲਗਾਤਾਰ ਰਫ਼ਤਾਰ ਨੂੰ ਦਰਸਾਉਂਦਾ ਹੈ।


author

Harpreet SIngh

Content Editor

Related News