ICICI ਬੈਂਕ ਦੀ ਕੋਰੋਨਾ ਸੰਕਟ 'ਚ ਤਨਖਾਹਦਾਰ ਗਾਹਕਾਂ ਨੂੰ ਵੱਡੀ ਸੌਗਾਤ

Monday, Jun 15, 2020 - 02:24 PM (IST)

ICICI ਬੈਂਕ ਦੀ ਕੋਰੋਨਾ ਸੰਕਟ 'ਚ ਤਨਖਾਹਦਾਰ ਗਾਹਕਾਂ ਨੂੰ ਵੱਡੀ ਸੌਗਾਤ

ਨਵੀਂ ਦਿੱਲੀ— ਨਿੱਜੀ ਖੇਤਰ ਦੇ ਦਿੱਗਜ ਆਈ. ਸੀ. ਆਈ. ਸੀ. ਆਈ. ਬੈਂਕ ਨੇ ਤਨਖਾਹ ਖਾਤਾਧਾਰਕ ਗਾਹਕਾਂ ਲਈ ਇਕ ਨਵੀਂ ਸਹੂਲਤ 'ਇੰਸਟਾ ਫਲੈਕਸੀਕੈਸ਼' ਲਾਂਚ ਕੀਤੀ ਹੈ। ਇਸ ਜ਼ਰੀਏ ਤਨਖਾਹ ਖਾਤਾਧਾਰਕਾਂ ਲਈ ਓਵਰਡ੍ਰਾਫਟ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ। ਇਸ ਲਈ ਤੁਰੰਤ ਤੇ ਕਾਗਜ਼ ਰਹਿਤ ਮਨਜ਼ੂਰੀ ਮਿਲੇਗੀ, ਯਾਨੀ ਜੇਕਰ ਤੁਹਾਨੂੰ ਪੈਸਿਆਂ ਦੀ ਜਲਦ ਜ਼ਰੂਰਤ ਹੈ ਤਾਂ ਤੁਹਾਨੂੰ ਕਰਜ਼ ਲਈ ਚੱਕਰ ਨਹੀਂ ਲਾਉਣੇ ਪੈਣਗੇ।

 

'ਇੰਸਟਾ ਫਲੈਕਸੀਕੈਸ਼' ਇਕ ਪੂਰੀ ਤਰ੍ਹਾਂ ਡਿਜੀਟਲ ਸਹੂਲਤ ਹੈ ਅਤੇ ਇਸ ਦੇ ਫਾਇਦਾ ਆਈ. ਸੀ. ਆਈ. ਸੀ. ਆਈ. ਬੈਂਕ ਦੀ ਇੰਟਰਨੈੱਟ ਬੈਂਕਿੰਗ ਜ਼ਰੀਏ ਮਿਲੇਗਾ। ਇਸ ਸਹੂਲਤ ਨਾਲ ਬੈਂਕ ਦੇ ਲੱਖਾਂ ਗਾਹਕਾਂ ਨੂੰ ਫਾਇਦਾ ਹੋਣ ਜਾ ਰਿਹਾ ਹੈ। ਗਾਹਕ ਬੈਂਕ ਸ਼ਾਖਾ ਦਾ ਦੌਰਾ ਕੀਤੇ ਬਿਨਾਂ ਘਰ ਬੈਠੇ ਓਵਰਡ੍ਰਾਫਟ ਲਈ ਅਪਲਾਈ ਕਰ ਸਕਦੇ ਹਨ। ਬੈਂਕ ਵੱਲੋਂ ਓਵਰਡ੍ਰਾਫਟ ਲਈ ਤੁਰੰਤ ਪ੍ਰਵਾਨਗੀ ਦਿੱਤੀ ਜਾਏਗੀ ਤੇ ਗਾਹਕ ਇਸ ਦੀ ਵਰਤੋਂ 48 ਘੰਟਿਆਂ ਦੇ ਅੰਦਰ ਸ਼ੁਰੂ ਕਰ ਸਕਦੇ ਹਨ।
ਬੈਂਕ ਮੁਤਾਬਕ, ਓਵਰਡ੍ਰਾਫਟ 'ਤੇ ਚੁਕਾਇਆ ਜਾਣਾ ਵਾਲਾ ਵਿਆਜ ਗਾਹਕ ਵੱਲੋਂ ਇਸ ਦੀ ਲਿਮਟ 'ਚੋਂ ਇਸਤੇਮਾਲ ਕੀਤੀ ਗਈ ਰਕਮ ਦੇ ਆਧਾਰ 'ਤੇ ਕੈਲਕੁਲੇਟ ਹੋਵੇਗਾ ਨਾ ਕਿ ਓਵਰਡ੍ਰਾਫਟ ਤਹਿਤ ਮਨਜ਼ੂਰ ਕੀਤੀ ਗਈ ਕੁੱਲ ਰਕਮ 'ਤੇ। ਮੰਨ ਲਓ ਕਿਸੇ ਨੇ 2 ਲੱਖ ਰੁਪਏ ਦਾ ਓਵਰਡ੍ਰਾਫਟ ਮਨਜ਼ੂਰ ਕਰਵਾਇਆ ਹੈ ਪਰ ਉਸ 'ਚੋਂ ਸਿਰਫ 1 ਲੱਖ ਰੁਪਏ ਦਾ ਇਸਤੇਮਾਲ ਕੀਤਾ ਹੈ ਤਾਂ ਵਿਆਜ 1 ਲੱਖ ਰੁਪਏ 'ਤੇ ਕੈਲਕੁਲੇਟ ਹੋਵੇਗਾ।

ਇਸ ਤਰ੍ਹਾਂ ਤੁਸੀਂ ਲੈ ਸਕਦੇ ਹੋ ਫਾਇਦਾ-
'ਇੰਸਟਾ ਫਲੈਕਸੀਕੈਸ਼' ਦਾ ਫਾਇਦਾ ਲੈਣ ਲਈ ਤੁਹਾਨੂੰ ਆਈ. ਸੀ. ਆਈ. ਸੀ. ਆਈ. ਬੈਂਕ ਦੀ ਇੰਟਰਨੈੱਟ ਬੈਂਕਿੰਗ 'ਤੇ ਲੌਗਇਨ ਕਰਨਾ ਹੋਵੇਗਾ ਅਤੇ 'ਆਫਰਜ਼ ਸੈਕਸ਼ਨ' 'ਤੇ ਜਾਣਾ ਹੋਵੇਗਾ। ਇੱਥੇ ਤੁਸੀਂ ਤੁਹਾਡੇ ਲਈ ਪਹਿਲਾਂ ਤੋਂ ਪ੍ਰਵਾਨਿਤ ਓਵਰਡ੍ਰਾਫਟ ਲਈ ਅਪਲਾਈ ਕਰ ਸਕਦੇ ਹੋ। ਆਈ. ਸੀ. ਆਈ. ਸੀ. ਆਈ. ਬੈਂਕ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਮੁਸ਼ਕਲ ਦੌਰ 'ਚ ਸਾਨੂੰ ਲੱਗਦਾ ਹੈ ਕਿ ਨਵੀਂ 'ਇੰਸਟਾ ਫਲੈਕਸੀਕੈਸ਼' ਸਹੂਲਤ ਨਕਦੀ ਸੰਕਟ ਨਾਲ ਜੂਝ ਰਹੇ ਬੈਂਕ ਦੇ ਤਨਖਾਹਦਾਰ ਗਾਹਕਾਂ ਦੀ ਮਦਦ ਕਰੇਗੀ। ਤਨਖਾਹਦਾਰ ਗਾਹਕਾਂ ਨੂੰ ਉਨ੍ਹਾਂ ਦੀ ਤਨਖਾਹ ਤੋਂ 3 ਗੁਣਾ ਓਵਰਡ੍ਰਾਫਟ ਦੀ ਸਹੂਲਤ ਮਿਲੇਗੀ।


author

Sanjeev

Content Editor

Related News