ਸਰਕਾਰ ਦਾ EPFO ਨੂੰ ਲੈ ਕੇ ਲਿਆ ਵੱਡਾ ਫੈਸਲਾ, ਪੀਐਫ ''ਤੇ ਮਿਲੇਗਾ ਇੰਨੇ ਫ਼ੀਸਦੀ ਵਿਆਜ

Saturday, May 24, 2025 - 05:49 PM (IST)

ਸਰਕਾਰ ਦਾ EPFO ਨੂੰ ਲੈ ਕੇ ਲਿਆ ਵੱਡਾ ਫੈਸਲਾ, ਪੀਐਫ ''ਤੇ ਮਿਲੇਗਾ ਇੰਨੇ ਫ਼ੀਸਦੀ ਵਿਆਜ

ਬਿਜ਼ਨਸ ਡੈਸਕ : ਸਰਕਾਰ ਨੇ ਵਿੱਤ ਵ੍ਹਰ੍ਹ 2024-25 ਲਈ ਕਰਮਚਾਰੀ ਭਵਿੱਖ ਨਿਧੀ (EPF) ਉੱਤੇ 8.25% ਬਿਆਜ ਦਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਤੋਂ ਬਾਅਦ, EPFO ਹੁਣ ਦੇਸ਼ ਭਰ ਦੇ ਆਪਣੇ 7 ਕਰੋੜ ਤੋਂ ਵੱਧ ਖ਼ਾਤਾਧਾਰਕਾਂ ਦੇ ਖਾਤਿਆਂ ਵਿੱਚ ਇਹ ਵਿਆਜ ਦੀ ਰਕਮ ਜਮ੍ਹਾਂ ਕਰੇਗਾ।

ਇਹ ਵੀ ਪੜ੍ਹੋ :     ਰਿਕਾਰਡ ਤੋੜਨ ਲਈ ਤਿਆਰ Gold ਦੀਆਂ ਕੀਮਤਾਂ, ਚਾਂਦੀ ਨੇ ਕੀਤਾ 1 ਲੱਖ ਦਾ ਅੰਕੜਾ ਪਾਰ

28 ਫਰਵਰੀ 2025 ਨੂੰ ਨਵੀਂ ਦਿੱਲੀ ਵਿੱਚ ਹੋਈ EPFO ਦੇ ਕੇਂਦਰੀ ਟਰੱਸਟੀ ਬੋਰਡ ਦੀ 237ਵੀਂ ਮੀਟਿੰਗ 'ਚ ਇਹ ਵਿਆਜ ਦਰ ਨਿਰਧਾਰਤ ਕੀਤੀ ਗਈ ਸੀ। ਕੇਂਦਰੀ ਸ਼੍ਰਮ ਤੇ ਰੋਜ਼ਗਾਰ ਮੰਤਰੀ ਮਨਸੁਖ ਮਾਂਡਵੀਆ ਦੀ ਅਗਵਾਈ ਹੇਠ ਇਹ ਫੈਸਲਾ ਲਿਆ ਗਿਆ।

ਇਹ ਵੀ ਪੜ੍ਹੋ :     ਅਚਾਨਕ ਬੰਦ ਹੋਈ ਕਰਿਆਨਾ-ਸਬਜ਼ੀ ਦੀ ਡਿਲੀਵਰੀ ਕਰਨ ਵਾਲੀ app, ਲੋਕਾਂ ਨੇ RBI ਤੋਂ ਮੰਗਿਆ ਜਵਾਬ

ਇਹ ਵਿਆਜ ਦਰ ਪਿਛਲੇ ਸਾਲ 2023-24 ਵਿੱਚ ਦਿੱਤੀ ਦਰ ਦੇ ਬਰਾਬਰ ਹੀ ਹੈ। ਜ਼ਿਕਰਯੋਗ ਹੈ ਕਿ:

ਸਾਲ                    ਵਿਆਜ ਦਰ

2023-24               8.25%

2022-23              8.15%

2021-22              8.1% (ਚਾਰ ਦਹਾਕਿਆਂ ਦੀ ਸਭ ਤੋਂ ਘੱਟ ਦਰ)

2020-21                 8.5%

ਇਹ ਵੀ ਪੜ੍ਹੋ :     ਘਾਟੇ 'ਚ ਆਇਆ ਦੇਸ਼ ਦਾ ਵੱਡਾ Bank, ਧੋਖਾਧੜੀ ਨੇ ਵਧਾਈ ਮੁਸ਼ਕਲ, ਖ਼ਾਤਾਧਾਰਕ ਰਹਿਣ Alert

ਸ਼੍ਰਮ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿੱਤ ਮੰਤਰਾਲੇ ਨੇ ਹੁਣ ਇਸ ਦਰ ਨੂੰ ਅਧਿਕਾਰਿਕ ਤੌਰ 'ਤੇ ਮਨਜ਼ੂਰੀ ਦੇ ਦਿੱਤੀ ਹੈ ਅਤੇ EPFO ਨੂੰ ਇਸ ਬਾਰੇ ਸੂਚਨਾ ਭੇਜ ਦਿੱਤੀ ਗਈ ਹੈ।

ਇਹ ਫੈਸਲਾ EPFO ਦੇ ਅਰਬਾਂ ਰੁਪਏ ਦੇ ਫੰਡ 'ਤੇ ਲਾਗੂ ਹੋਵੇਗਾ ਅਤੇ ਕਰਮਚਾਰੀਆਂ ਦੇ ਖ਼ਾਤੇ ਵਿਚ ਜਮ੍ਹਾ ਹੋਵੇਗਾ। ਇਹ ਵਿਆਜ ਦਰ ਨਾ ਸਿਰਫ਼ ਆਮ ਕਰਮਚਾਰੀਆਂ ਨੂੰ ਰਾਹਤ ਦੇਵੇਗੀ, ਸਗੋਂ EPF ਨੂੰ ਇੱਕ ਆਕਰਸ਼ਕ ਅਤੇ ਵਿਸ਼ਵਾਸਯੋਗ ਬਚਤ ਵਿਕਲਪ ਵਜੋਂ ਵੀ ਕਾਇਮ ਰੱਖੇਗੀ।

ਇਹ ਵੀ ਪੜ੍ਹੋ :     Gold ਦੀਆਂ ਵਧਦੀਆਂ ਕੀਮਤਾਂ ਨੇ ਵਧਾਈ ਗਾਹਕਾਂ ਦੀ ਚਿੰਤਾ, ਚਾਂਦੀ ਵੀ ਪਹੁੰਚੀ 1 ਲੱਖ ਦੇ ਕਰੀਬ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News