ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ, ਇਕ ਸਾਲ ’ਚ 31 ਫੀਸਦੀ ਵਧੇ ਮੁੱਲ

Friday, Nov 29, 2024 - 02:41 AM (IST)

ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ, ਇਕ ਸਾਲ ’ਚ 31 ਫੀਸਦੀ ਵਧੇ ਮੁੱਲ

ਨਵੀਂ  ਦਿੱਲੀ - ਤਿਉਹਾਰਾਂ ਤੋਂ ਬਾਅਦ ਵੀ ਖਾਣ ਵਾਲੇ ਤੇਲਾਂ ਦੀਆਂ  ਕੀਮਤਾਂ ’ਚ ਵਾਧਾ ਜਾਰੀ ਹੈ।ਪਿਛਲੇ ਇਕ ਮਹੀਨੇ ’ਚ ਇਨ੍ਹਾਂ ਦੀ ਕੀਮਤ ’ਚ 6 ਫੀਸਦੀ ਦਾ ਵਾਧਾ ਹੋਇਆ ਹੈ, ਜਦੋਂਕਿ ਇਕ ਸਾਲ ’ਚ 31 ਫੀਸਦੀ ਦੀ ਤੇਜ਼ੀ ਦੇਖਣ ਨੂੰ  ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ’ਚ ਤੇਜ਼ੀ  ਕਾਰਨ ਅੱਗੇ ਵੀ ਕੀਮਤਾਂ ’ਚ ਵਾਧਾ ਜਾਰੀ ਰਹੇਗਾ।  

ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਕਿ  ਐਡੀਬਲ ਆਇਲ ਦੀਆਂ ਕੀਮਤਾਂ ’ਚ ਤੇਜ਼ੀ ਸਰਕਾਰ  ਦੇ ਇੰਪੋਰਟ ਡਿਊਟੀ ਵਧਾਉਣ ਦਾ ਅਸਰ ਹੈ। ਸਰਕਾਰ ਨੇ ਸਤੰਬਰ ’ਚ ਇੰਪੋਰਟ ਡਿਊਟੀ ਵਧਾਈ ਸੀ। ਸਤੰਬਰ ’ਚ ਇੰਪੋਰਟ ਡਿਊਟੀ 20-35 ਫੀਸਦੀ ਤੱਕ ਵਧੀ ਸੀ। ਅੰਰਤਰਾਸ਼ਟਰੀ ਬਾਜ਼ਾਰ ’ਚ ਖਾਣ ਵਾਲੇ ਤੇਲਾਂ ਦੀਆਂ  ਕੀਮਤਾਂ ’ਚ ਭਾਰੀ ਤੇਜ਼ੀ ਹੈ। ਭਾਰਤ ਜ਼ਰੂਰਤ ਦਾ 57 ਫੀਸਦੀ ਤੇਲ ਇੰਪੋਰਟ ਕਰਦਾ ਹੈ। 

ਐਡੀਬਲ ਆਇਲ  ਦੇ ਮੁੱਲ ਇਕ ਮਹੀਨੇ ’ਚ 2 ਤੋਂ 6 ਅਤੇ ਇਕ ਸਾਲ ’ਚ 5-31  ਫੀਸਦੀ ਵਧੇ ਹਨ। ਇਕ ਸਾਲ ’ਚ ਮੂੰਗਫਲੀ  ਦੇ ਤੇਲ ਦਾ ਮੁੱਲ 175 ਰੁਪਏ ਪ੍ਰਤੀ ਲਿਟਰ  ਤੋਂ ਵਧ ਕੇ 178 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ। ਉਥੇ ਹੀ, ਇਸ ਮਿਆਦ  ’ਚ ਸਰ੍ਹੋਂ  ਦੇ ਤੇਲ ਦਾ ਭਾਅ 125 ਤੋਂ ਵਧ ਕੇ 152 ਰੁਪਏ ਪ੍ਰਤੀ ਲਿਟਰ ਪਹੁੰਚ ਗਿਆ ਹੈ, ਜਦੋਂਕਿ ਸੋਇਆਬੀਨ  ਦੇ ਤੇਲ ਦਾ ਭਾਅ 112 ਰੁਪਏ ਪ੍ਰਤੀ ਲਿਟਰ ਤੋਂ ਵਧ ਕੇ 130  ਰੁਪਏ ਅਤੇ ਸਨਫਲਾਵਰ  ਦੇ ਤੇਲ ਦਾ ਭਾਅ 112 ਰੁਪਏ ਪ੍ਰਤੀ ਲਿਟਰ ਤੋਂ ਵਧ ਕੇ 136 ਰੁਪਏ  ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ, ਉਥੇ ਹੀ, ਪਾਮ ਤੇਲ ਦਾ ਭਾਅ ਇਕ ਸਾਲ ’ਚ 90  ਰੁਪਏ ਪ੍ਰਤੀ ਲਿਟਰ ਤੋਂ ਵਧ ਕੇ 118 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ। 

ਖਾਣ  ਵਾਲੇ ਤੇਲ ਦੀਆਂ ਕੀਮਤਾਂ  ਦੇ ਮਹੀਨਾਵਾਰ ਵਾਧੇ ’ਤੇ ਨਜ਼ਰ  ਪਾਈਏ ਤਾਂ ਇਕ ਮਹੀਨੇ ’ਚ  ਮੂੰਗਫਲੀ  ਦੇ ਤੇਲ ਦਾ ਮੁੱਲ 175 ਤੋਂ ਵਧ ਕੇ 178 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ। ਉਥੇ ਹੀ, ਇਸ ਮਿਆਦ ’ਚ ਸਰ੍ਹੋਂ  ਦੇ ਤੇਲ ਦਾ ਭਾਅ 148 ਤੋਂ ਵਧ ਕੇ 152  ਰੁਪਏ ਪ੍ਰਤੀ ਲਿਟਰ ਪਹੁੰਚ ਗਿਆ ਹੈ, ਜਦੋਂਕਿ ਸੋਇਆਬੀਨ  ਦੇ ਤੇਲ ਦਾ ਭਾਅ 125 ਤੋਂ ਵਧ ਕੇ 130 ਰੁਪਏ ਪ੍ਰਤੀ ਲਿਟਰ ਅਤੇ ਸਨਫਲਾਵਰ  ਦੇ ਤੇਲ ਦਾ ਭਾਅ 128 ਤੋਂ ਵਧ ਕੇ 136  ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ, ਉਥੇ ਹੀ, ਪਾਮ ਤੇਲ ਦਾ ਭਾਅ ਇਕ ਮਹੀਨੇ  ’ਚ 112 ਤੋਂ ਵਧ ਕੇ 118 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ।  


author

Inder Prajapati

Content Editor

Related News