ਸ਼ੇਅਰ ਬਾਜ਼ਾਰਾਂ ''ਚ ਗਿਰਾਵਟ ਨਾਲ ਨਿਵੇਸ਼ਕਾਂ ਦੀ ਡੁੱਬੀ 4,86,777.98 ਕਰੋੜ ਰੁਪਏ ਦੀ ਪੂੰਜੀ
Wednesday, Mar 20, 2024 - 10:51 AM (IST)
ਨਵੀਂ ਦਿੱਲੀ (ਭਾਸ਼ਾ) - ਸ਼ੇਅਰ ਬਾਜ਼ਾਰ 'ਚ ਮੰਗਲਵਾਰ ਨੂੰ ਭਾਰੀ ਗਿਰਾਵਟ ਨਾਲ ਨਿਵੇਸ਼ਕਾਂ ਦੀ 4.86 ਲੱਖ ਕਰੋੜ ਰੁਪਏ ਦੀ ਪੂੰਜੀ ਘੱਟ ਹੋ ਗਈ। ਬਾਂਬੇ ਸਟਾਕ ਐਕਸਚੇਂਜ (ਬੀ.ਐੱਸ.ਈ.) ਦਾ 30 ਸ਼ੇਅਰਾਂ ਵਾਲਾ ਸੈਂਸੇਕਸ 736.37 ਅੰਕ ਜਾਂ 1.01 ਫ਼ੀਸਦੀ ਟੁੱਟ ਕੇ 72,012.05 ਅੰਕ 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਸਮਾਂ ਇਹ 815.07 ਅੰਕ ਟੁੱਟ ਕੇ 71,933.35 ਅੰਕ 'ਤੇ ਗਿਆ ਸੀ। ਉਥੇ ਹੀ ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦਾ ਨਿਫਟੀ 238.25 ਅੰਕ ਜਾਂ 1.08 ਫ਼ੀਸਦੀ ਡਿੱਗ ਕੇ 21,817.45 ਅੰਕ 'ਤੇ ਬੰਦ ਹੋਇਆ।
ਇਹ ਵੀ ਪੜ੍ਹੋ - iPhone ਖਰੀਦਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ: iPhone 15 Plus 'ਤੇ ਮਿਲ ਰਿਹਾ ਵੱਡਾ ਆਫਰ
ਦੱਸ ਦੇਈਏ ਕਿ ਸ਼ੇਅਰ ਬਾਜ਼ਾਰ 'ਚ ਗਿਰਾਵਟ ਨਾਲ ਬੀ.ਐੱਸ.ਈ. ਦੀਆਂ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 4,86,777.98 ਕਰੋੜ ਘੱਟ ਕੇ 3,73,92,545.45 ਕਰੋੜ ਰੁਪਏ ਰਹਿ ਗਿਆ। ਇਸ ਦੇ ਨਾਲ ਹੀ ਜਿਓਜੀਤ ਫਾਇਨੈਂਸ਼ੀਅਲ ਸਰਵਿਸਿਜ਼ ਦੇ ਸੋਧ ਪ੍ਰਮੁੱਖ ਵਿਨੋਦ ਨਾਇਰ ਨੇ ਕਿਹਾ ਕਿ ਬੈਂਕ ਆਫ ਜਾਪਾਨ (ਬੀ.ਓ.ਜੇ.) ਦੇ 17 ਸਾਲ ਬਾਅਦ ਵਿਆਜ ਦਰਾਂ ਵਧਾਉਣ ਦੇ ਫ਼ੈਸਲੇ ਤੋਂ ਬਾਅਦ ਏਸ਼ਿਆਈ ਬਾਜ਼ਾਰਾਂ ਦੀ ਧਾਰਨਾ ਪ੍ਰਭਾਵਿਤ ਹੋਈ। ਸੈਂਸੇਕਸ ਦੀਆਂ ਕੰਪਨੀਆਂ 'ਚ ਟਾਟਾ ਕੰਸਲਟੈਂਸੀ ਸਰਵਿਸਿਜ਼ ਦਾ ਸ਼ੇਅਰ 4.03 ਫ਼ੀਸਦੀ ਡਿੱਗ ਗਿਆ।
ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ
ਇਨ੍ਹਾਂ 5 ਵਜ੍ਹਾ ਨਾਲ ਡੁੱਬਿਆ ਪੂਰਾ ਬਾਜ਼ਾਰ
1. ਜਾਪਾਨ ਨੇ ਆਪਣਾ 17 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਉੱਥੇ ਦੇ ਸੈਂਟਰਲ ਬੈਂਕ 'ਬੈਂਕ ਆਫ ਜਾਪਾਨ' ਨੇ ਨੈਗੇਟਿਵ ਵਿਆਜ ਦਰ ਦੇ ਰੁਖ ਨੂੰ ਬਦਲ ਦਿੱਤਾ ਹੈ। ਇਸ ਨਾਲ ਪੂਰੀ ਦੁਨੀਆ ਦੇ ਹੀ ਬਾਜ਼ਾਰਾਂ 'ਚ ਸਥਿਤੀ ਖ਼ਰਾਬ ਹੈ, ਪਰ ਏਸ਼ਿਆਈ ਬਾਜ਼ਾਰਾਂ 'ਤੇ ਇਸ ਦਾ ਕਾਫੀ ਪ੍ਰਭਾਵ ਪਿਆ ਹੈ। ਇਸ ਦੀ ਵਜ੍ਹਾ ਨਾਲ ਇਨ੍ਹਾਂ ਬਾਜ਼ਾਰਾਂ 'ਚ ਬਿਕਵਾਲੀ ਦਾ ਦਬਾਅ ਦੇਖਿਆ ਜਾ ਸਕਦਾ ਹੈ। ਜਾਪਾਨ ਦੀ ਮੋਨਿਟਰੀ ਪਾਲਿਸੀ 'ਚ ਸ਼ਾਰਟ-ਟਰਮ ਘੱਟ ਤੋਂ ਘੱਟ ਵਿਆਜ ਦਰ ਨੂੰ ਅਜੇ ਤੱਕ -0.10 ਫ਼ੀਸਦੀ 'ਤੇ ਰੱਖਿਆ ਜਾਂਦਾ ਸੀ, ਜਿਸ ਨਾਲ ਹੁਣ ਵਧਾ ਕੇ 0.10 ਫ਼ੀਸਦੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
2. ਇਸ ਦਰਮਿਆਨ ਇਕ ਹੋਰ ਵੱਡੀ ਵਜ੍ਹਾ ਨਾਲ ਮਾਰਕੀਟ 'ਤੇ ਦਬਾਅ ਦੇਖਿਆ ਜਾ ਰਿਹਾ ਹੈ। ਉਹ ਹੈ ਅਮਰੀਕੀ ਫੈੱਡਰਲ ਰਿਜ਼ਰਵ ਦੀ ਬੈਠਕ ਦਾ ਹੋਣਾ। ਬਾਜ਼ਾ ਨੂੰ ਫੈੱਡਰਲ ਰਿਜ਼ਰਵ ਦੇ ਵਿਆਜ ਦਰਾਂ 'ਚ ਕਟੌਤੀ ਦੀ ਉਮੀਦ ਸੀ, ਪਰ ਅਮਰੀਕਾ 'ਚ ਪਿਛਲੇ ਹਫਤੇ ਆਏ ਮਹਿੰਗਾਈ ਦੇ ਅੰਕੜਿਆਂ ਨੇ ਇਸ ਸਥਿਤੀ ਨੂੰ ਬਦਲ ਦਿੱਤਾ ਹੈ। ਅਜਿਹੇ 'ਚ ਹੁਣ ਬਾਜ਼ਾਰ ਅਮਰੀਕੀ ਫੈੱਡਰਲ ਰਿਜ਼ਰਵ ਦੀ ਅਗਲੀ ਮੁਦਰਾ ਨੀਤੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ - ਗਰਮੀ ਦੀਆਂ ਛੁੱਟੀਆਂ 'ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ, 60% ਮਹਿੰਗਾ ਹੋਵੇਗਾ ਕਿਰਾਇਆ
3. ਮਾਰਚ ਦਾ ਮਹੀਨਾ ਇਨਕਮ ਟੈਕਸ ਪਲਾਨਿੰਗ ਦਾ ਹੁੰਦਾ ਹੈ। ਇਸ ਮਹੀਨੇ 'ਚ ਜ਼ਿਆਦਾਤਰ ਇਨਵੈਸਟਰਜ਼ 31 ਮਾਰਚ ਤੋਂ ਪਹਿਲਾਂ ਸ਼ੇਅਰਜ਼ 'ਤੇ ਆਪਣੀ ਪ੍ਰਾਫਿਟ ਬੁਕਿੰਗ ਕਰ ਕੇ ਉਸ ਨੂੰ ਆਪਣੇ ਲੌਸ ਨਾਲ ਸੈੱਟ ਆਫ ਕਰਦੇ ਹਨ। ਇਸ ਦਾ ਅਸਰ ਇਹ ਹੁੰਦਾ ਹੈ ਕਿ ਬਾਜ਼ਾਰ 'ਚ ਬਿਕਵਾਲੀ ਵਧਦੀ ਹੈ। ਬਾਅਦ 'ਚ ਇਹੀ ਸ਼ੇਅਰ ਹੋਲਡਰਸ ਆਪਣੇ ਸਾਰੇ ਸ਼ੇਅਰਜ਼ ਨੂੰ ਅਪ੍ਰੈਲ ਦੇ ਮਹੀਨੇ 'ਚ ਦੁਬਾਰਾ ਖਰੀਦ ਲੈਂਦੇ ਹਨ, ਇਸ ਲਈ ਵੀ ਮਾਰਕੀਟ 'ਚ ਗਿਰਾਵਟ ਦਾ ਦੌਰ ਹੈ।
4. ਬੈਂਕ ਆਫ ਜਾਪਾਨ ਨੇ ਵਿਆਜ ਦਰਾਂ ਦੇ ਨੈਗੇਟਿਵ ਰੁਖ ਨੂੰ ਬਦਲਿਆ ਹੈ, ਇਸ ਦਾ ਅਸਰ ਜਾਪਾਨ ਦੇ ਨਿੱਕੇਈ ਦੇ ਨਾਲ-ਨਾਲ ਹਾਂਗਕਾਂਗ ਅਤੇ ਸੰਘਾਈ ਵਰਗੇ ਵੱਡੇ ਏਸ਼ਿਆਈ ਬਾਜ਼ਾਰਾਂ 'ਤੇ ਵੀ ਪਿਆ ਹੈ। ਇਸ ਦਾ ਅਸਰ ਘਰੇਲੂ ਬਾਜ਼ਾਰ 'ਤੇ ਵੀ ਦਿਖ ਰਿਹਾ ਹੈ।
5. ਇਸ ਸਮੇਂ ਮਾਰਕੀਟ ਦੇ ਵਿਸਥਾਰ ਨੂੰ ਦੇਖੀਏ, ਤਾਂ ਬ੍ਰਾਡ ਪੋਰਟਫੋਲੀਓ 'ਚ ਨਰਮੀ ਦਾ ਰੁਖ ਬਣਿਆ ਹੋਇਆ ਹੈ। ਪਿਛਲੇ ਮਹੀਨੇ ਮਿਡ-ਕੈਪ ਇੰਡੈਕਸ 'ਚ ਗਿਰਾਵਟ ਦੇਖੀ ਗਈ ਹੈ, ਇਸ ਮਹੀਨੇ ਸੇਬੀ ਦੇ ਐਕਸ਼ਨ ਦੀ ਵਜ੍ਹਾ ਨਾਲ ਸਮਾਲ ਕੈਪ ਇੰਡੈਕਸ ਨਰਮ ਪਿਆ ਹੋਇਆ ਹੈ। ਇਸ ਵਜ੍ਹਾ ਨਾਲ ਬਾਜ਼ਾਰ 'ਚ ਗਿਰਾਵਟ ਦਾ ਦੌਰ ਹੈ।
ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8