ਹੁਣ ਇਕ ਘੰਟੇ ''ਚ ਮਿਲੇਗਾ ਡ੍ਰਾਇਵਿੰਗ ਲਾਇਸੈਂਸ!

Monday, Nov 26, 2018 - 03:35 PM (IST)

ਹੁਣ ਇਕ ਘੰਟੇ ''ਚ ਮਿਲੇਗਾ ਡ੍ਰਾਇਵਿੰਗ ਲਾਇਸੈਂਸ!


ਨਵੀਂ ਦਿੱਲੀ — ਹੁਣ ਤੁਹਾਨੂੰ ਮੋਟਰ(ਵਾਹਨ) ਲਾਇਸੈਂਸ ਦਫਤਰ 'ਚ ਲਰਨਿੰਗ ਡ੍ਰਾਇਵਿੰਗ ਲਾਇਸੈਂਸ ਲਈ ਲੰਮੀਆਂ ਲਾਈਨਾਂ ਵਿਚ ਨਹੀਂ ਖ਼ੜ੍ਹਾ ਹੋਣਾ ਪਵੇਗਾ। ਹੁਣ ਡ੍ਰਾਇਵਿੰਗ ਲਾਇਸੈਂਸ ਦਾ ਟੈਸਟ ਏ.ਟੀ.ਐੱਮ. ਵਰਗੇ ਟਚ ਸਕ੍ਰੀਨ ਕਿਯੋਸਕ 'ਤੇ ਲਏ ਜਾਣਗੇ। ਟਰਾਂਸਪੋਰਟ ਸਰਵਿਸ 'ਚ ਵੱਡੇ ਸੁਧਾਰਾਂ ਲਈ ਬਲਿਊ ਪ੍ਰਿੰਟ ਤਿਆਰ ਕਰ ਲਿਆ ਗਿਆ ਹੈ। ਟਰਾਂਸਪੋਰਟ ਸਰਵਸਿਜ਼ ਨੂੰ ਪਾਸਪੋਰਟ ਆਫਿਸ ਦੀ ਤਰ੍ਹਾਂ ਆਰਗਨਾਈਜ਼ ਕਰਨ ਦਾ ਪਲਾਨ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਅਪ੍ਰੈਲ ਤੋਂ ਡ੍ਰਾਇਵਿੰਗ ਲਾਇਸੈਂਸ ਟੈਸਟ ਪਾਸ ਕਰਨ 'ਤੇ 1 ਘੰਟੇ ਤੋਂ ਘੱਟ ਸਮੇਂ 'ਚ ਤੁਹਾਨੂੰ ਡ੍ਰਾਇਵਿੰਗ ਲਾਇਸੈਂਸ ਮਿਲ ਜਾਵੇਗਾ। 

ਰਿਪੋਰਟ ਅਨੁਸਾਰ ਮੋਟਰ ਲਾਇਸੈਂਸ ਦਫਤਰ ਵਿਚ ਲਾਇਸੈਂਸ, ਆਰ.ਸੀ. ਦੀ ਸਰਵਿਸ ਨੂੰ ਦੇਖ ਰਹੀ ਡਿਮਟਸ ਦੇ ਬਦਲੇ ਨਵੀਂ ਏਜੰਸੀ ਨੂੰ ਜ਼ਿੰਮੇਵਾਰੀ ਦਿੱਤੀ ਜਾਵੇਗੀ। ਇਸ ਲਈ ਇੰਟਰਨੈਸ਼ਨਲ ਪੱਧਰ ਦੀ ਕੰਪਨੀ ਨੂੰ ਕੰਸਲਟੈਂਟ ਅਪਵਾਇੰਟ ਕੀਤਾ ਗਿਆ ਹੈ।


Related News