Tax ਛੋਟ ''ਤੇ ਭਾਰੀ ਪਿਆ ਟਰੰਪ ਦਾ Tariff War! ਸ਼ੇਅਰ ਬਜ਼ਾਰ ''ਚ ''ਭੂਚਾਲ''
Monday, Feb 03, 2025 - 11:40 AM (IST)
ਨਵੀਂ ਦਿੱਲੀ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਵਧਾਉਣ ਦੇ ਫ਼ੈਸਲੇ ਤੋਂ ਬਾਅਦ ਦੁਨੀਆ ਭਰ ਦੇ ਬਜ਼ਾਰਾਂ 'ਚ ਦਬਾਅ ਵਧ ਗਿਆ। ਭਾਰਤੀ ਸ਼ੇਅਰ ਬਜ਼ਾਰ 'ਤੇ ਵੀ ਇਸ ਦਾ ਅਸਰ ਦਿੱਸਿਆ। ਆਮ ਬਜਟ ਤੋਂ ਬਾਅਦ ਅੱਜ ਸ਼ੇਅਰ ਬਜ਼ਾਰ ਖੁੱਲ੍ਹਦੇ ਹੀ ਧੜੱਮ ਹੋ ਗਿਆ। ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਦੋਵੇਂ ਬੈਂਚਮਾਰਕ ਇੰਡੈਕਸ ਸੈਂਸੈਕਸ ਅਤੇ ਨਿਫਟੀ ਭਾਰੀ ਗਿਰਾਵਟ ਨਾਲ ਖੁੱਲ੍ਹੇ। ਪ੍ਰੀ-ਓਪਨਿੰਗ ਸੈਸ਼ਨ 'ਚ ਸੈਂਸੈਕਸ 440 ਅੰਕ (0.57) ਫੀਸਦੀ ਡਿੱਗ ਕੇ 77,060 'ਤੇ ਜਦੋਂ ਕਿ ਨਿਫਟੀ ਵੀ 162.80 ਅੰਕ (0.69 ਫੀਸਦੀ) ਡਿੱਗ ਕੇ 23,320 ਦੇ ਪੱਧਰ 'ਤੇ ਟਰੇਡ ਕਰ ਰਿਹਾ ਸੀ। ਆਮ ਬਜਟ 'ਚ ਮੋਦੀ ਸਰਕਾਰ ਵਲੋਂ 12 ਲੱਖ ਰੁਪਏ ਦੀ ਇਨਕਮ ਨੂੰ ਟੈਕਸ ਫ੍ਰੀ ਕਰਨ ਸਮੇਤ ਹੋਰ ਵੱਡੇ ਐਲਾਨਾਂ ਦਾ ਅਸਰ ਵੀ ਬਜ਼ਾਰ 'ਤੇ ਨਹੀਂ ਦਿੱਸਿਆ, ਜਦੋਂ ਕਿ ਦੂਜੇ ਪਾਸੇ ਟਰੰਪ ਦੇ Tariff War ਦਾ ਅਸਰ ਗਲੋਬਲ ਮਾਰਕੀਟ ਦੀ ਤਰ੍ਹਾਂ ਹੀ ਭਾਰਤੀ ਸ਼ੇਅਰ ਬਜ਼ਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਫਰਵਰੀ ਮਹੀਨੇ ਚਾਰ ਦਿਨ ਬੰਦ ਰਹਿਣਗੇ ਸਕੂਲ-ਕਾਲਜ
ਬਜ਼ਾਰ ਖੁੱਲ੍ਹਦੇ ਹੀ ਬਿਕਾਵਲੀ ਹਾਵੀ ਹੋ ਗਈ। ਸੈਂਸੈਕਸ 710.70 ਅੰਕਾਂ (0.92 ਫੀਸਦੀ) ਦੀ ਗਿਰਾਵਟ ਨਾਲ 76,795.26 'ਤੇ ਪਹੁੰਚ ਗਿਆ, ਜਦੋਂ ਕਿ ਨਿਫਟੀ 211.75 ਅੰਕ (0.90 ਫੀਸਦੀ) ਡਿੱਗ ਕੇ 23,270.40 'ਤੇ ਟਰੇਡ ਕਰ ਰਿਹਾ ਸੀ। ਸ਼ੁਰੂਆਤੀ ਕਾਰੋਬਾਰੀ 'ਚ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ 'ਤੇ ਦਬਾਅ ਦਿੱਸਿਆ ਅਤੇ ਬੈਂਕਿੰਗ, ਆਈ.ਟੀ. ਅਤੇ ਆਟੋ ਸੈਕਟਰ 'ਚ ਗਿਰਾਵਟ ਦਰਜ ਕੀਤੀ ਗਈ। ਟਰੰਪ ਦੇ ਟੈਰਿਫ ਵਾਰ ਦੇ ਸੰਕੇਤਾਂ ਨੇ ਗਲੋਬਲ ਬਜ਼ਾਰਾਂ 'ਚ ਅਨਿਸ਼ਚਿਤਤਾ ਵਧਾ ਦਿੱਤੀ ਹੈ। ਜੇਕਰ ਅਮਰੀਕਾ ਆਯਾਤ ਫੀਸ 'ਚ ਵੱਡੀ ਤਬਦੀਲੀ ਕਰਦਾ ਹੈ ਤਾਂ ਇਸ ਦਾ ਅਸਰ ਭਾਰਤੀ ਕੰਪਨੀਆਂ ਅਤੇ ਨਿਰਯਾਤਕਾਂ 'ਤੇ ਵੀ ਪੈ ਸਕਦਾ ਹੈ। ਇਸੇ ਖ਼ਦਸ਼ੇ ਕਾਰਨ ਵਿਦੇਸ਼ੀ ਨਿਵੇਸ਼ਕਾਂ ਨੇ ਬਿਕਵਾਲੀ ਤੇਜ਼ ਕਰ ਦਿੱਤੀ, ਜਿਸ ਨਾਲ ਬਜ਼ਾਰ 'ਤੇ ਦਬਾਅ ਵਧਿਆ। ਦੱਸਣਯੋਗ ਹੈ ਕਿ ਟਰੰਪ ਨੇ ਚੀਨ, ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਮਾਨਾਂ 'ਤੇ ਟੈਕਸ ਵਧਾਉਣ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਦੁਨੀਆ ਭਰ ਦੇ ਬਜ਼ਾਰਾਂ 'ਚ ਹੜਕੰਪ ਮਚ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8