ਆਟੋ ਸੈਕਟਰ ’ਚ ਤੇਜ਼ੀ ਨਾਲ ਵਧਿਆ ਔਰਤਾਂ ਦਾ ਦਬਦਬਾ, ਕਈ ਦਿੱਗਜ ਕੰਪਨੀਆਂ ’ਚ ਮਿਲ ਰਿਹਾ ਰੁਜ਼ਗਾਰ

Monday, Jul 03, 2023 - 10:38 AM (IST)

ਨਵੀਂ ਦਿੱਲੀ (ਭਾਸ਼ਾ) - ਭਾਰਤ ਦੀ ਅੱਧੀ ਆਬਾਦੀ ਲਈ ਆਟੋ ਸੈਕਟਰ ਸੁਨਹਿਰੇ ਭਵਿੱਖ ਦੇ ਸੁਪਨੇ ਨੂੰ ਸਾਕਾਰ ਕਰਨ ਵਾਲਾ ਬਣ ਰਿਹਾ ਹੈ। ਦੇਸ਼ ਦੀਆਂ ਤਮਾਮ ਵੱਡੀਆਂ ਕੰਪਨੀਆਂ ’ਚ ਔਰਤਾਂ ਦੀ ਵੱਡੀ ਗਿਣਤੀ ’ਚ ਹਾਜ਼ਰੀ ਇਸ ਗੱਲ ਦਾ ਪ੍ਰਮਾਣ ਦੇ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਘਰੇਲੂ ਵਾਹਨ ਵਿਨਿਰਮਾਤਾ ਟਾਟਾ ਮੋਟਰਸ, ਮਹਿੰਦਰਾ ਐਂਡ ਮਹਿੰਦਰਾ, ਅਸ਼ੋਕ ਲੇਲੈਂਡ ਅਤੇ ਹੀਰੋ ਮੋਟੋਕ੍ਰਾਪ ਕੰਮ ਵਾਲੀ ਥਾਂ ’ਤੇ ਵਿਭਿੰਨਤਾ ਵਧਾਉਣ ਤਹਿਤ ਆਪਣੀਆਂ ਕਾਰਜਸ਼ਾਲਾਵਾਂ ’ਚ ਔਰਤਾਂ ਨੂੰ ਜ਼ਿਆਦਾ ਰੋਜ਼ਗਾਰ ਦੇ ਰਹੇ ਹਨ। ਇਨ੍ਹਾਂ ਕੰਪਨੀਆਂ ਦੇ ਵੱਖ-ਵੱਖ ਕਾਰਖਾਨਿਆਂ-ਦੋਪਹੀਆ ਵਾਹਨਾਂ ਤੋਂ ਲੈ ਕੇ ਲੋਕਪ੍ਰਿਅ ਐੱਸ. ਯੂ. ਵੀ. ਅਤੇ ਭਾਰੀ ਕਮਰਸ਼ੀਅਲ ਵਾਹਨਾਂ ਤੱਕ, ਹਰ ਜਗ੍ਹਾ ਹਜ਼ਾਰਾਂ ਔਰਤਾਂ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ :   ਖ਼ਾਤਾ ਧਾਰਕਾਂ ਲਈ ਪ੍ਰੇਸ਼ਾਨੀ ਦਾ ਸਵੱਬ ਬਣੇ ਨਵੇਂ ਬੈਂਕ ਲਾਕਰ ਨਿਯਮ

ਟਾਟਾ ਮੋਟਰਸ ਦੇ 6 ਵਿਨਿਰਮਾਣ ਪਲਾਂਟਾਂ ’ਚ ਕਾਰਜਸ਼ਾਲਾਵਾਂ ’ਚ 4,500 ਤੋਂ ਜ਼ਿਆਦਾ ਔਰਤਾਂ ਕੰਮ ਕਰਦੀਆਂ ਹਨ। ਕੰਪਨੀ ਦੇ ਪੁਣੇ ਪਲਾਂਟ ’ਚ ਪੂਰੀ ਤਰ੍ਹਾਂ ਮਹਿਲਾ ਕਰਮਚਾਰੀਆਂ ਵਾਲੀ ਕਰਜਸ਼ਾਲਾ ਹੈ। ਇੱਥੇ 1,500 ਤੋਂ ਜ਼ਿਆਦਾ ਔਰਤਾਂ ਹੈਰੀਅਰ ਅਤੇ ਸਫਾਰੀ ਵਰਗੀਆਂ ਲੋਕਪ੍ਰਿਅ ਐੱਸ. ਯੂ. ਵੀ. ਦਾ ਉਤਪਾਦਨ ਕਰਦੀਆਂ ਹਨ।

ਇਹ ਵੀ ਪੜ੍ਹੋ :  ਬੈਂਕਿੰਗ, ਪੈਨ ਕਾਰਡ ਤੇ ਟਰੈਫਿਕ ਨਿਯਮਾਂ ਸਣੇ ਅੱਜ ਤੋਂ ਬਦਲ ਗਏ ਕਈ ਅਹਿਮ ਨਿਯਮ; ਜੇਬ 'ਤੇ ਪਵੇਗਾ ਸਿੱਧਾ ਅਸਰ

ਔਰਤਾਂ ਨੂੰ ਬਰਾਬਰ ਮੌਕੇ ਉਪਲੱਬਧ ਕਰਵਾਉਣ ਦੀ ਕੋਸ਼ਿਸ਼

ਟਾਟਾ ਮੋਟਰਸ ਦੇ ਮੁੱਖ ਮਨੁੱਖ ਸੰਸਾਧਨ ਅਧਿਕਾਰੀ (ਸੀ. ਐੱਚ. ਆਰ. ਓ.) ਰਵਿੰਦਰ ਕੁਮਾਰ ਜੀ. ਪੀ. ਨੇ ਦੱਸਿਆ,‘‘ਅਸੀਂ ਬਰਾਬਰ ਮੌਕੇ ਦੇਣ ਵਾਲੇ ਇੰਪਲਾਇਰ ਹਾਂ ਅਤੇ ਮੰਨਦੇ ਹਾਂ ਕਿ ਲੈਂਗਿਕ ਆਧਾਰ ਉੱਤੇ ਸੰਤੁਲਿਤ ਕਾਰਜਬਲ ਉਤਪਾਦਕਤਾ ’ਚ ਵਾਧਾ, ਬਿਹਤਰ ਫੈਸਲਾ, ਬਿਹਤਰ ਸਹਿਯੋਗ ਅਤੇ ਜ਼ਿਆਦਾ ਨਵੇਂ ਵਿਚਾਰਾਂ ਲਈ ਮਹੱਤਵਪੂਰਨ ਹੈ। ਸਾਡਾ ਜ਼ੋਰ ਵਿਭਿੰਨਤਾ ਵਧਾਉਣ ਉੱਤੇ ਹੈ ਅਤੇ ਸਾਡੀ ਨਵੀਆਂ ਭਰਤੀਆਂ ’ਚ 25 ਫੀਸਦੀ ਔਰਤਾਂ ਹਨ। ਇਕ ਹੋਰ ਘਰੇਲੂ ਵਾਹਨ ਵਿਨਿਰਮਾਤਾ ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਦੇ ਪਲਾਂਟਾਂ ’ਚ ਔਰਤਾਂ ਦੀ ਗਿਣਤੀ ਪਿਛਲੇ ਸਾਲ ਦੀ ਤੁਲਣਾ ’ਚ 3 ਗੁਣਾ ਵਧ ਕੇ ਇਸ ਸਮੇਂ 1,202 ਹੋ ਗਈ ਹੈ। ਇਹ ਮਹਿਲਾ ਕਰਮਚਾਰੀ ਵੈਲਡਿੰਗ ਤੋਂ ਲੈ ਕੇ ਰੋਬੋਟਿਕਸ ਲੋਡਿੰਗ, ਵਾਹਨ ਅਸੈਂਬਲੀ ਅਤੇ ਮਸ਼ੀਨ ਸ਼ਾਪ ਤੱਕ ਦੀਆਂ ਮੁੱਖ ਗਤੀਵਿਧੀਆਂ ’ਚ ਸ਼ਾਮਲ ਹਨ।

ਲਿੰਗ ਦੇ ਆਧਾਰ ਉੱਤੇ ਨੌਕਰੀ ’ਚ ਪਹਿਲ ਨਹੀਂ

ਕਮਰਸ਼ੀਅਲ ਵਾਹਨ ਵਿਨਿਰਮਾਤਾ ਅਸ਼ੋਕ ਲੇਲੈਂਡ ਦੇ 7 ਵੱਖ-ਵੱਖ ਪਲਾਂਟਾਂ ’ਚ 991 ਔਰਤਾਂ ਕੰਮ ਕਰਦੀਆਂ ਹਨ। ਅਸ਼ੋਕ ਲੇਲੈਂਡ ਦੇ ਪ੍ਰਧਾਨ ਅਤੇ ਸੰਚਾਲਨ ਮੁਖੀ ਗਣੇਸ਼ ਮਣੀ ਨੇ ਕਿਹਾ ਕਿ ਕੰਪਨੀ ਹਮੇਸ਼ਾ ਇਹ ਕਹਿੰਦੀ ਹੈ ਕਿ ਕਿਸੇ ਵੀ ਨੌਕਰੀ ਲਈ ਕਿਸੇ ਖਾਸ ਲਿੰਗ ਨੂੰ ਪਹਿਲ ਨਹੀਂ ਦਿੱਤੀ ਜਾਂਦੀ ਹੈ। ਦੁਨੀਆ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਵਿਨਿਰਮਾਤਾ ਹੀਰੋ ਮੋਟੋਕ੍ਰਾਪ ’ਚ ਵੀ 1,500 ਤੋਂ ਜ਼ਿਆਦਾ ਮਹਿਲਾ ਕਰਮਚਾਰੀ ਹਨ।

ਇਹ ਵੀ ਪੜ੍ਹੋ : ਬ੍ਰਿਟੇਨ ਦੀ ਕੰਪਨੀ ਓਡਿਸ਼ਾ ’ਚ ਸੈਮੀਕੰਡਕਟਰ ਪਲਾਂਟ ਸਥਾਪਿਤ ਕਰਨ ਦੀ ਬਣਾ ਰਹੀ ਹੈ ਯੋਜਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News