ਗੁਰੂਗ੍ਰਾਮ ’ਚ ‘ਸੁਪਰ ਲਗਜ਼ਰੀ’ ਰਿਹਾਇਸ਼ੀ ਪ੍ਰਾਜੈਕਟ ’ਚ 8,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ DLF

Monday, Nov 04, 2024 - 12:20 PM (IST)

ਨਵੀਂ ਦਿੱਲੀ (ਭਾਸ਼ਾ) - ਰੀਅਲ ਅਸਟੇਟ ਖੇਤਰ ਦੀ ਮੁੱਖ ਕੰਪਨੀ ਡੀ. ਐੱਲ. ਐੱਫ. ਗੁਰੂਗ੍ਰਾਮ ’ਚ ਇਕ ‘ਅਲਟਰਾ-ਲਗਜ਼ਰੀ’ ਰਿਹਾਇਸ਼ੀ ਪ੍ਰਾਜੈਕਟ ਵਿਕਸਿਤ ਕਰਨ ’ਤੇ ਲੱਗਭਗ 8,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕੰਪਨੀ ਦਾ ਇਰਾਦਾ ਪ੍ਰੀਮੀਅਮ ਜਾਂ ਮਹਿੰਗੇ ਘਰਾਂ ਦੀ ਮਜ਼ਬੂਤ ਮੰਗ ਨੂੰ ਭੁਨਾਉਣ ਦਾ ਹੈ। ਪਿਛਲੇ ਮਹੀਨੇ ਡੀ. ਐੱਲ. ਐੱਫ. ਨੇ ਸਾਰੇ ਰੈਗੂਲੇਟਰੀ ਪ੍ਰਵਾਨਗੀ ਪ੍ਰਾਪਤ ਕਰਨ ਤੋਂ ਬਾਅਦ ਗੁਰੂਗ੍ਰਾਮ ਦੇ ਡੀ. ਐੱਲ. ਐੱਫ.-5 ’ਚ ਆਪਣੇ ਇਸ 17 ਏਕੜ ਦੇ ਸੁਪਰ-ਲਗਜ਼ਰੀ ਰਿਹਾਇਸ਼ੀ ਪ੍ਰਾਜੈਕਟ ‘ਦਿ ਡਹੇਲੀਆਜ’ ਦੀ ਪਹਿਲਾਂ-ਪੇਸ਼ਕਸ਼ (ਪ੍ਰੀ-ਲਾਂਚ) ਕੀਤੀ ਸੀ, ਜਿਸ ਨੂੰ ਗਾਹਕਾਂ ਤੋਂ ਚੰਗੀ ਪ੍ਰਤੀਕਿਰਿਆ ਮਿਲੀ ਸੀ।

ਇਹ ਵੀ ਪੜ੍ਹੋ :     ਦੀਵਾਲੀ 'ਤੇ ਇਕ ਝਟਕੇ 'ਚ ਕਮਾਏ 9,00,23,23,77,970 ਰੁਪਏ, ਜਾਣੋ ਕਿਸ ਰਈਸ 'ਤੇ ਮਿਹਰਬਾਨ ਹੋਈ ਲਕਸ਼ਮੀ

ਕੰਪਨੀ ਇਸ ਪ੍ਰਾਜੈਕਟ ’ਚ ਲੱਗਭਗ 420 ਅਪਾਰਟਮੈਂਟ ਵਿਕਸਿਤ ਕਰੇਗੀ। ਇਹ ‘ਦਿ ਕੈਮੇਲੀਆਸ’ ਦੀ ਸਫਲ ਸਪਲਾਈ ਤੋਂ ਬਾਅਦ ਡੀ. ਐੱਲ. ਐੱਫ. ਦਾ ਦੂਜਾ ਵੱਡਾ ਲਗਜ਼ਰੀ ਪ੍ਰਾਜੈਕਟ ਹੋਵੇਗਾ। ਸੂਤਰਾਂ ਅਨੁਸਾਰ, ਡੀ. ਐੱਲ. ਐੱਫ. ਅਗਲੇ 4-5 ਸਾਲਾਂ ’ਚ ਇਸ ਨਵੇਂ ਪ੍ਰਾਜੈਕਟ ਦੀ ਉਸਾਰੀ ’ਤੇ ਲੱਗਭਗ 8,000 ਕਰੋਡ਼ ਰੁਪਏ ਦਾ ਨਿਵੇਸ਼ ਕਰੇਗੀ, ਜਿਸ ’ਚ ਲੱਗਭਗ 50 ਲੱਖ ਵਰਗ ਫੁੱਟ ਖੇਤਰ ਸ਼ਾਮਲ ਹੈ।

ਇਹ ਵੀ ਪੜ੍ਹੋ :      ਗੁਆਂਢੀ ਮੁਲਕ ਨੂੰ ਲੱਗਾ ਵੱਡਾ ਝਟਕਾ! ਭਾਰਤ ਦੀ ਇਸ ਕੰਪਨੀ ਨੇ ਬੰਗਲਾਦੇਸ਼ ਦੀ ਬੱਤੀ ਕੀਤੀ ਗੁੱਲ

ਹਾਲ ਹੀ ’ਚ ਵਿਸ਼ਲੇਸ਼ਕਾਂ ਨਾਲ ਆਯੋਜਿਤ ਇਕ ਕਾਨਫਰੰਸ ਕਾਲ ’ਚ, ਡੀ. ਐੱਲ. ਐੱਫ. ਦੇ ਪ੍ਰਬੰਧ ਨਿਰਦੇਸ਼ਕ ਅਸ਼ੋਕ ਤਿਆਗੀ ਨੇ ਦੱਸਿਆ ਸੀ ਕਿ ਕੰਪਨੀ ਨੂੰ ਗੁਰੂਗ੍ਰਾਮ ’ਚ ਇਸ ਨਵੇਂ ਸੁਪਰ-ਲਗਜ਼ਰੀ ਪ੍ਰਾਜੈਕਟ ਨਾਲ ਮੌਜੂਦਾ ਸਮੇਂ ‘ਪ੍ਰੀ-ਲਾਂਚ’ ਕੀਮਤ ਦੇ ਆਧਾਰ ’ਤੇ 26,000 ਕਰੋਡ਼ ਰੁਪਏ ਦੇ ਮਾਲੀਏ ਦੀ ਉਮੀਦ ਹੈ। ਤਿਆਗੀ ਨੇ ਇਸ ਪ੍ਰਾਜੈਕਟ ਦੀ ਮਾਲੀਆ ਸਮਰੱਥਾ ਦੇ ਬਾਰੇ ਇਕ ਸਵਾਲ ’ਤੇ ਕਿਹਾ,‘‘ਅਸੀਂ ਅਜੇ ਜੋ ਰੇਰਾ ’ਚ ਦਾਖਲ ਕੀਤਾ ਹੈ, ਉਹ 26,000 ਕਰੋਡ਼ ਰੁਪਏ ਦਾ ਮਾਲੀਆ ਹੈ। ਕੀਮਤਾਂ ਵਧਣ ਨਾਲ ਇਹ ਅੰਕੜਾ ਹੋਰ ਵਧੇਗਾ।

ਇਕ ਅਪਾਰਟਮੈਂਟ ਦਾ ਹੇਠਲਾ ਸਾਈਜ਼ 10,300 ਵਰਗ ਫੁੱਟ ਹੈ। ਸੁਪਰ-ਲਗਜ਼ਰੀ ਪ੍ਰਾਜੈਕਟ ਬਾਰੇ ਜ਼ਿਆਦਾ ਵਿਸਥਾਰ ਨਾਲ ਦੱਸਦੇ ਹੋਏ ਤਿਆਗੀ ਨੇ ਕਿਹਾ ਕਿ ਇਸ ਪ੍ਰਾਜੈਕਟ ’ਚ ਉਸਾਰੀ ਲਾਗਤ ਲੱਗਭਗ 18,000 ਰੁਪਏ ਪ੍ਰਤੀ ਵਰਗ ਫੁੱਟ ਹੋਵੇਗੀ। ਇਸ ਦੀ ਵਜ੍ਹਾ ਬੁਨਿਆਦੀ ਢਾਂਚੇ ’ਤੇ ਖਰਚ, ਇਕ ਬਨਾਉਟੀ ਝੀਲ ਅਤੇ 4 ਲੱਖ ਵਰਗ ਫੁੱਟ ਦਾ ਕਲੱਬ ਹੈ। ਮੌਜੂਦਾ ਸਮੇਂ ’ਚ ਵਿਕਰੀ ਮੁੱਲ ਲੱਗਭਗ ਇਕ ਲੱਖ ਰੁਪਏ ਪ੍ਰਤੀ ਵਰਗ ਫੁੱਟ ‘ਕਾਰਪੇਟ’ ਖੇਤਰ ਹੈ।

ਇਹ ਵੀ ਪੜ੍ਹੋ :     ਤੇਜ਼ੀ ਨਾਲ ਘੱਟ ਰਹੀ ਅਰਬਪਤੀਆਂ ਦੀ ਗਿਣਤੀ, ਅਮੀਰਾਂ ਦੀ ਲਗਾਤਾਰ ਘੱਟ ਹੋ ਰਹੀ ਦੌਲਤ

ਡੀ. ਐੱਲ. ਐੱਫ. ਦੀ ਸਹਿਯੋਗੀ ਕੰਪਨੀ ਡੀ. ਐੱਲ. ਐੱਫ. ਹੋਮ ਡਿਵੈੱਲਪਰਜ਼ ਦੇ ਸਾਂਝੇ ਪ੍ਰਬੰਧ ਨਿਰਦੇਸ਼ਕ ਆਕਾਸ਼ ਓਹਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਪਿੱਛਲੇ ਸੁਪਰ-ਲਗਜ਼ਰੀ ਪ੍ਰਾਜੈਕਟ ‘ਦਿ ਕੈਮੇਲੀਆਸ’ ਤੋਂ ਬਹੁਤ ਬਿਹਤਰ ਹੋਵੇਗਾ। ਓਹਰੀ ਨੇ ਵਿਸ਼ਲੇਸ਼ਕਾਂ ਨੂੰ ਕਿਹਾ,‘ਦਿ ਡਹੇਲੀਆਜ’ ਲਈ ਹੁਣ ਤੱਕ ਸਾਨੂੰ ਜੋ ਪ੍ਰਤੀਕਿਰਿਆ ਮਿਲੀ ਹੈ, ਉਸ ਤੋਂ ਅਸੀਂ ਬਹੁਤ ਖੁਸ਼ ਹਾਂ।

ਅੱਜ, ਲੋਕ ਪੈਸੇ ਨਾਲ ਖਰੀਦੀ ਜਾ ਸਕਣ ਵਾਲੀ ਸਰਵਸ੍ਰੇਸ਼ਠ ਜੀਵਨਸ਼ੈਲੀ ਦੀ ਤਲਾਸ਼ ਕਰ ਰਹੇ ਹਨ ਅਤੇ ਇਹ ਪ੍ਰਾਜੈਕਟ ਇਸ ਦਾ ਇਕ ਬਦਲ ਹੈ। ਓਹਰੀ ਨੇ ਉਮੀਦ ਜਤਾਈ ਕਿ ਇਹ ਪ੍ਰਾਜੈਕਟ ਵੀ ‘ਦਿ ਕੈਮੇਲੀਆਸ’ ਦੀ ਸਫਲਤਾ ਨੂੰ ਦੋਹਰਾਏਗਾ। ‘ਦਿ ਕੈਮੇਲੀਆਸ ਪ੍ਰਾਜੈਕਟ ’ਚ ਸ਼ੁਰੂਆਤ ’ਚ 7,000 ਕਰੋਡ਼ ਰੁਪਏ ਦੇ ਮਾਲੀਏ ਦਾ ਅੰਦਾਜ਼ਾ ਲਾਇਆ ਗਿਆ ਸੀ। ਬਾਅਦ ’ਚ ਪ੍ਰਾਜੈਕਟ ਤੋਂ 12,500 ਕਰੋਡ਼ ਰੁਪਏ ਦਾ ਮਾਲੀਆ ਮਿਲਿਆ ਸੀ। ਇਸ ਉੱਚੇ ਮੁੱਲ ਦੇ ਪ੍ਰਾਜੈਕਟ ਨਾਲ ਡੀ. ਐੱਲ. ਐੱਫ. ਨੂੰ ਭਰੋਸਾ ਹੈ ਕਿ ਉਹ ਚਾਲੂ ਵਿੱਤੀ ਸਾਲ ’ਚ 17,000 ਕਰੋਡ਼ ਰੁਪਏ ਦੇ ਵਿਕਰੀ ਦੇ ਟੀਚੇ ਨੂੰ ਹਾਸਲ ਕਰ ਸਕੇਗੀ।

ਇਹ ਵੀ ਪੜ੍ਹੋ :     ਛੇ ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਿਆ GST ਕੁਲੈਕਸ਼ਨ, ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 8.9% ਜ਼ਿਆਦਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News