ਕੋਲਾ ਮਾਰਕੀਟ ’ਚ ਛਿੜੀ ਪ੍ਰਾਈਸ ਵਾਰ, ਕੀਮਤਾਂ ਘਟਣ ਨਾਲ ਦੇਸ਼ ਦੇ ਕਈ ਡਿਸਟ੍ਰੀਬਿਊਟਰ ਪ੍ਰੇਸ਼ਾਨ

Saturday, Mar 18, 2023 - 11:52 AM (IST)

ਕੋਲਾ ਮਾਰਕੀਟ ’ਚ ਛਿੜੀ ਪ੍ਰਾਈਸ ਵਾਰ, ਕੀਮਤਾਂ ਘਟਣ ਨਾਲ ਦੇਸ਼ ਦੇ ਕਈ ਡਿਸਟ੍ਰੀਬਿਊਟਰ ਪ੍ਰੇਸ਼ਾਨ

ਜਲੰਧਰ (ਇੰਟ.) - ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਦੀ ਫਾਸਟ ਮੂਵਿੰਗ ਗੁਡਸ ਇੰਡਸਟਰੀ ’ਚ ਧਮਾਕੇਦਾਰ ਐਂਟਰੀ ਨਾਲ ਕੋਲਾ ਕੰਪਨੀਆਂ ’ਚ ਪ੍ਰਾਈਸ ਵਾਰ ਸ਼ੁਰੂ ਹੋ ਗਈ ਹੈ। ਮੁਕੇਸ਼ ਅੰਬਾਨੀ ਲਗਾਤਾਰ ਆਪਣੇ ਕਾਰੋਬਾਰ ਦਾ ਵਿਸਥਾਰ ਕਰ ਰਹੇ ਹਨ। ਉਨ੍ਹਾਂ ਨੇ ਬੀਤੇ ਸਾਲ ਕੋਲਾ ਮਾਰਕੀਟ ’ਚ ਉੱਤਰਨ ਲਈ ਡੀਲ ਕੀਤੀ ਸੀ। ਬੀਤੇ ਦਿਨੀਂ ਹੋਲੀ ਤੋਂ ਠੀਕ ਬਾਅਦ ਰਿਲਾਇੰਸ ਵਲੋਂ ਸਭ ਤੋਂ ਫੇਮਸ ਬਰਾਂਡ ਕੈਂਪਾ ਕੋਲਾ ਦੇ 3 ਫਲੇਵਰ ਲਾਂਚ ਕਰਨ ਦਾ ਐਲਾਨ ਕਰ ਕੇ ਬਾਜ਼ਾਰ ’ਚ ਜ਼ੋਰਦਾਰ ਐਂਟਰੀ ਮਾਰੀ ਹੈ। ਜਿਸ ਦਾ 4 ਲੱਖ ਡਿਸਟ੍ਰੀਬਿਊਟਰਸ ਦੀ ਅਗਵਾਈ ਕਰਨ ਵਾਲੇ ਆਲ ਇੰਡੀਆ ਕੰਜ਼ਿਊਮਰ ਪ੍ਰੋਡਕਟਸ ਡਿਸਟ੍ਰੀਬਿਊਟਰਸ ਫੈੱਡਰੇਸ਼ਨ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ : iPhone ਤੋਂ ਬਾਅਦ ਹੁਣ ਭਾਰਤ 'ਚ ਬਣੇਗਾ Apple Airpod, ਲੱਖਾਂ ਲੋਕਾਂ ਨੂੰ ਮਿਲੇਗਾ ਰੁਜ਼ਗਾਰ

ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ’ਚ ਲਾਂਚ ਦੀ ਤਿਆਰੀ

ਰਿਲਾਇੰਸ ਰਿਟੇਲ ਵੈਂਚਰਸ ਦੀ ਐੱਫ. ਐੱਮ. ਸੀ. ਜੀ. ਸ਼ਾਖਾ ਰਿਲਾਇੰਸ ਕੰਜ਼ਿਊਮਰ ਪ੍ਰੋਡਕਟਸ ਨੇ ਪਿਛਲੇ ਹਫਤੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ’ਚ ਕੋਲਾ, ਲੈਮਨ ਅਤੇ ਆਰੇਂਜ ਵੇਰੀਐਂਟ ’ਚ ਕੈਂਪਾ ਲਾਂਚ ਕਰਨ ਦਾ ਐਲਾਨ ਕੀਤਾ। ਕੋਕਾ ਕੋਲਾ ਦੇ ਥਮਜ਼ ਅੱਪ ਦਾ ਆਂਧਰ ਪ੍ਰਦੇਸ਼ ’ਚ ਇਕ ਪ੍ਰਮੁੱਖ ਹਿੱਸਾ ਹੈ ਅਤੇ ਮੁਕਾਬਲੇਬਾਜ਼ ਪੈਪਸੀਕੋ ਦੀ ਆਂਧਰ ਪ੍ਰਦੇਸ਼ ’ਚ ਬਹੁਤ ਘੱਟ ਹਾਜ਼ਰੀ ਹੈ। ਕੈਂਪਾ ਕੋਲਾ ਦੇ ਤਿੰਨ ਫਲੇਵਰ ਲਾਂਚ ਹੋਣ ਤੋਂ ਬਾਅਦ ਕੋਲਾ ਮਾਰਕੀਟ ’ਚ ਦਬਦਬਾ ਰੱਖਣ ਵਾਲੀਆਂ ਦੂਜੀਆਂ ਕੰਪਨੀਆਂ ’ਤੇ ਦਬਾਅ ਵਿਖਾਈ ਦੇਣ ਲੱਗਾ ਹੈ। ਇਸ ’ਚ ਤਾਪਮਾਨ ਵਧਣ ਅਤੇ ਸਾਫਟ ਡਰਿੰਕ ਦੀ ਮੰਗ ’ਚ ਵਾਧਾ ਹੋਣ ਕਾਰਨ ਕੋਕਾ ਕੋਲਾ ਨੇ ਖਾਸ ਤੌਰ ’ਤੇ ਅਜਿਹੇ ਸੂਬਿਆਂ ’ਚ ਆਪਣੇ ਪ੍ਰੋਡਕਟ ਦੀਆਂ ਕੀਮਤਾਂ ’ਚ ਕਟੌਤੀ ਦਾ ਫੈਸਲਾ ਕੀਤਾ ਹੈ, ਜਿੱਥੇ ਸਭ ਤੋਂ ਘੱਟ ਸਟਾਕ ਰੱਖਿਆ ਜਾਂਦਾ ਹੈ। ਇਕ ਰਿਪੋਰਟ ਮੁਤਾਬਕ ਕੰਪਨੀ ਨੇ 200 ਐੱਮ. ਐੱਲ. ਦੀ ਬੋਤਲ ਦੀ ਕੀਮਤ ’ਚ 5 ਰੁਪਏ ਦੀ ਕਟੌਤੀ ਕੀਤੀ ਹੈ।

ਇਹ ਵੀ ਪੜ੍ਹੋ : ਪਿਛਲੇ ਸਾਲ 400 ਰੁਪਏ ਪ੍ਰਤੀ ਕਿਲੋ ਦੀ ਕੀਮਤ 'ਤੇ ਮਿਲਣ ਵਾਲਾ ਨਿੰਬੂ ਇਸ ਸਾਲ ਵੀ ਮਿਲੇਗਾ ਮਹਿੰਗਾ

ਇਨ੍ਹਾਂ ਸੂਬਿਆਂ ’ਚ ਘਟੀਆਂ ਕੀਮਤਾਂ

ਰਿਪੋਰਟ ਦੇ ਮੁਤਾਬਕ ਕੋਕਾ ਕੋਲਾ ਕੰਪਨੀ ਦੇ ਮੁੱਲ ਘਟਾਉਣ ਦੇ ਫੈਸਲੇ ਤੋਂ ਬਾਅਦ ਮੱਧ ਪ੍ਰਦੇਸ਼, ਤੇਲੰਗਾਨਾ ਅਤੇ ਮਹਾਰਾਸ਼ਟਰ ਵਰਗੇ ਸੂਬਿਆਂ ’ਚ ਜੋ 200 ਐੱਮ. ਐੱਲ. ਦੀ ਬੋਤਲ 15 ਰੁਪਏ ’ਚ ਆਉਂਦੀ ਸੀ, ਉਹ ਹੁਣ 10 ਰੁਪਏ ਦੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕੋਕਾ ਕੋਲਾ ਦੀਆਂ ਕੱਚ ਦੀਆਂ ਬੋਤਲਾਂ ਨੂੰ ਰੱਖਣ ਲਈ ਪ੍ਰਚੂਨ ਵਿਕਰੇਤਾਵਾਂ ਵੱਲੋਂ ਭੁਗਤਾਨ ਕੀਤੇ ਜਾਣ ਵਾਲੇ ਕ੍ਰੇਟ ਡਿਪਾਜ਼ਿਟ ਨੂੰ ਵੀ ਹੁਣ ਮੁਆਫ ਕਰ ਦਿੱਤਾ ਹੈ, ਜੋ ਆਮ ਤੌਰ ’ਤੇ 50 ਤੋਂ 100 ਰੁਪਏ ਦੇ ਵਿਚਾਲੇ ਹੁੰਦਾ ਹੈ। ਆਲ ਇੰਡੀਆ ਕੰਜ਼ਿਊਮਰ ਪ੍ਰੋਡਕਟਸ ਡਿਸਟ੍ਰੀਬਿਊਟਰ ਫੈੱਡਰੇਸ਼ਨ ਦੇ ਪ੍ਰਧਾਨ ਪਾਟਿਲ ਨੇ ਕਿਹਾ ਹੈ ਕਿ ਘੱਟ ਕੰਜ਼ਿਊਮਰ ਪ੍ਰਾਈਸ ਵਾਲੀਆਂ ਵੱਡੀਆਂ ਕੰਪਨੀਆਂ ਵਿਚਾਲੇ ਮੁਕਾਬਲੇਬਾਜ਼ੀ ਅਤੇ ਪ੍ਰਮੋਸ਼ਨ ਨਾਲ ਲੱਖਾਂ ਡਿਸਟ੍ਰੀਬਿਊਟਰਾਂ ਦੇ ਮਾਰਜਿਨ ’ਤੇ ਸਿੱਧਾ ਅਸਰ ਪੈਂਦਾ ਹੈ। ਪਾਟਿਲ ਨੇ ਕਿਹਾ ਕਿ ਸਾਨੂੰ ਡਰ ਹੈ ਕਿ ਪ੍ਰਾਈਸ ਵਾਰ ਬਿਸਕੁਟ ਅਤੇ ਕੰਫੈਕਸ਼ਨਰੀ ਵਰਗੀਆਂ ਹੋਰ ਐੱਫ. ਐੱਮ. ਸੀ. ਜੀ. ਸ਼੍ਰੇਣੀਆਂ ਤੱਕ ਵਧ ਸਕਦੀ ਹੈ, ਜਿੱਥੇ ਰਿਲਾਇੰਸ ਅੱਗੇ ਵਧ ਰਹੀ ਹੈ। ਇਸ ਨਾਲ ਡਿਸਟ੍ਰੀਬਿਊਟਰਾਂ ਦੇ ਮਾਰਜਿਨ ਨੂੰ ਗੰਭੀਰ ਨੁਕਸਾਨ ਹੋਵੇਗਾ।

ਇਹ ਵੀ ਪੜ੍ਹੋ : 37 ਹਜ਼ਾਰ ਫੁੱਟ ਦੀ ਉਚਾਈ 'ਤੇ SpiceJet ਦੇ ਪਾਇਲਟਾਂ ਨੇ ਕਾਕਪਿਟ ਅੰਦਰ ਕੀਤਾ ਇਹ ਕੰਮ, DGCA ਹੋਈ ਸਖ਼ਤ

22 ਕਰੋੜ ’ਚ ਹੋਈ ਸੀ ਡੀਲ

ਜ਼ਿਕਰਯੋਗ ਹੈ ਕਿ ਰਿਲਾਇੰਸ ਕੰਜ਼ਿਊਮਰ ਪ੍ਰੋਡਕਟਸ ਵੱਲੋਂ 2022 ’ਚ ਪਿਓਰ ਥਿੰਕ ਗਰੁੱਪ ਨਾਲ ਕੈਂਪਾ ਕੋਲਾ ਦੀ ਡਾਲ 22 ਕਰੋੜ ਰੁਪਏ ’ਚ ਕੀਤੀ ਗਈ ਸੀ। ਇਸ ਸੌਦੇ ਤੋਂ ਬਾਅਦ ਪਹਿਲਾਂ ਦੀਵਾਲੀ ’ਤੇ ਪ੍ਰੋਡਕਟ ਲਾਂਚ ਕਰਨ ਦੀ ਯੋਜਨਾ ਸੀ ਪਰ ਫਿਰ ਇਸ ਨੂੰ ਹੋਲੀ 2023 ਤੱਕ ਵਧਾ ਦਿੱਤਾ ਗਿਆ।

ਇਹ ਵੀ ਪੜ੍ਹੋ : ਕੋਕਾ-ਕੋਲਾ ਨੇ Campa ਦੀ ਆਹਟ ਕਾਰਨ ਘਟਾਈ ਕੀਮਤ , ਜਾਣੋ ਕਿੰਨੇ ਸਸਤੇ ਹੋਏ Cold Drinks

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News