''ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਵੰਡੇ ਗਏ 50,850 ਕਰੋੜ ਰੁਪਏ''

02/23/2020 11:46:56 AM

ਨਵੀਂ ਦਿੱਲੀ—ਕੇਂਦਰ ਸਰਕਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਕਿਸਾਨਾਂ ਦੇ ਵਿਚਕਾਰ ਹੁਣ ਤੱਕ 50,850 ਕਰੋੜ ਰੁਪਏ ਵੰਡ ਦਿੱਤੇ ਹਨ। ਇਸ ਯੋਜਨਾ ਦਾ 24 ਫਰਵਰੀ ਨੂੰ ਇਕ ਸਾਲ ਪੂਰਾ ਹੋਣ ਵਾਲਾ ਹੈ। ਖੇਤੀਬਾੜੀ ਮੰਤਰਾਲੇ ਨੇ ਇਸ ਤੋਂ ਪਹਿਲਾਂ ਯੋਜਨਾ ਨਾਲ ਜੁੜੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਗੋਰਖਪੁਰ 'ਚ ਪਿਛਲੇ ਸਾਲ 24 ਫਰਵਰੀ ਨੂੰ ਇਸ ਯੋਜਨਾ ਦੀ ਰਸਮੀ ਸ਼ੁਰੂਆਤ ਕੀਤੀ ਸੀ। ਇਸ ਯੋਜਨਾ ਦੇ ਤਹਿਤ ਪਾਤਰ ਕਿਸਾਨਾਂ ਨੂੰ ਸਾਲ 'ਚ 3 ਕਿਸ਼ਤਾਂ 'ਚ 6000 ਰੁਪਏ ਦੀ ਮਦਦ ਮਿਲਦੀ ਹੈ। ਇਕ ਅਧਿਕਾਰਿਕ ਬਿਆਨ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ (ਪੀ.ਐੱਮ.ਕਿਸਾਨ) ਯੋਜਨਾ ਦੇ 24 ਫਰਵਰੀ 2020 ਨੂੰ ਇਕ ਸਾਲ ਹੋਣ ਵਾਲੇ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਦੇਸ਼ ਭਰ 'ਚ ਕਿਸਾਨਾਂ ਦੇ ਪਰਿਵਾਰ ਨੂੰ ਆਮਦਨ 'ਚ ਮਦਦ ਕਰਨ ਅਤੇ ਉਨ੍ਹਾਂ ਨੂੰ ਖੇਤੀਬਾੜੀ ਕਾਰਜਾਂ ਸਮੇਤ ਘਰੇਲੂ ਖਰਚ 'ਚ ਸਮਰਥ ਬਣਾਉਣ ਲਈ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ।
ਖੇਤੀਬਾੜੀ ਗਣਨਾ 2015-16 ਦੇ ਮੁੱਲਾਂਕਣ ਦੇ ਅਨੁਸਾਰ ਇਸ ਯੋਜਨਾ 'ਚ 14 ਕਰੋੜ ਕਿਸਾਨਾਂ ਨੂੰ ਲਾਭ ਮਿਲ ਸਕਦਾ ਹੈ। ਇਸ ਸਾਲ 20 ਫਰਵਰੀ ਤੱਕ 8.46 ਕਰੋੜ ਰੁਪਏ ਕਿਸਾਨਾਂ ਨੂੰ ਯੋਜਨਾ ਦੀ ਰਾਸ਼ੀ ਮਿਲ ਚੁੱਕੀ ਹੈ। ਇਹ ਯੋਜਨਾ ਦਸੰਬਰ 2018 ਤੋਂ ਲਾਗੂ ਹੈ। ਲਾਭਰਥੀਆਂ ਦੀ ਪਛਾਣ ਕਰਨ ਦੀ ਸਮੇਂ-ਸੀਮਾ ਇਕ ਫਰਵਰੀ 2019 ਰੱਖੀ ਗਈ ਸੀ। ਇਹ ਕੰਮ ਸੂਬਾ ਸਰਕਾਰਾਂ ਦੇ ਜ਼ਿੰਮੇ ਸੀ। ਇਸ ਯੋਜਨਾ ਦੇ ਤਹਿਤ ਸ਼ੁਰੂਆਤ 'ਚ ਸਿਰਫ ਉਨ੍ਹਾਂ ਛੋਟੇ ਕਿਸਾਨਾਂ ਨੂੰ ਲਾਭ ਮਿਲਣਾ ਸੀ, ਜਿਨ੍ਹਾਂ ਦੇ ਕੋਲ 2 ਏਕੜ ਜਾਂ ਇਸ ਤੋਂ ਘੱਟ ਖੇਤ ਹੈ। ਹਾਲਾਂਕਿ ਬਾਅਦ 'ਚ ਇਸ ਦਾ ਸਾਰੇ ਛੋਟੇ-ਵੱਡੇ ਕਿਸਾਨਾਂ ਨੂੰ ਇਸ ਦਾ ਪਾਤਰ ਬਣਾ ਦਿੱਤਾ ਗਿਆ।


Aarti dhillon

Content Editor

Related News