ਸ਼ੁਰੂ ਹੋਈ ਡੀਜ਼ਲ ਦੀ ਆਨਲਾਈਨ ਡਲਿਵਰੀ, ਇੰਝ ਕਰ ਸਕਦੇ ਹੋ ਆਰਡਰ
Saturday, Dec 07, 2019 - 03:26 PM (IST)

ਗੈਜੇਟ ਡੈਸਕ– ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਨੇ ਇੰਡਸਟ੍ਰੀਅਲ ਅਤੇ ਹੋਲਸੇਲ ਗਾਹਕਾਂ ਲਈ ਡੀਜ਼ਲ ਦੀ ਡੋਰ-ਸਟੈੱਪ ਡਲਿਵਰੀ ਨੋਇਡਾ ’ਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਨੋਇਡਾ ਦੇ ਸੈਕਟਰ-95 ’ਚ ਸ਼ਹੀਦ ਰਾਮੇਂਦਰ ਪ੍ਰਤਾਪ ਸਿੰਘ ਪੈਟਰੋਲ ਪੰਪ ਤੋਂ ਈਂਧਨ ਦੀ ਡਲਿਵਰੀ ਕੀਤੀ ਜਾਵੇਗੀ। ਬੀ.ਪੀ.ਸੀ.ਐੱਲ. ਨੇ ਕਿਹਾ ਹੈ ਕਿ ਇਸ ਸਰਵਿਸ ਨਾਲ ਵੱਡੇ ਉਦਯੋਗਾਂ ਦੇ ਨਾਲ-ਨਾਲ ਹਾਊਸਿੰਗ ਸੋਸਾਇਟੀ, ਮਾਲ, ਹਸਪਤਾਲ, ਬੈਂਕ, ਵੱਡੇ ਟ੍ਰਾਂਸਪੋਰਟਸ ਅਤੇ ਕੰਸਟ੍ਰਕਸ਼ਨ ਕੰਪਨੀਆਂ ਨੂੰ ਕਾਫੀ ਫਾਇਦਾ ਮਿਲੇਗਾ।
ਇਸ ਐਪ ਨਾਲ ਕਰ ਸਕਦੇ ਹੋ ਆਰਡਰ
ਗਾਹਕ ਨੋਇਡਾ ਸਥਿਤ ਸਿਨਰੀ ਟੈਲੀਟੈੱਕ ਪ੍ਰਾਈਵੇਟ ਲਿਮਟਿਡ ਦੁਆਰਾ ਬਣਾਈ ਗਈ ‘ਫਿਲ ਨਾਓ’ ਐਪ ਰਾਹੀਂ ਡੀਜ਼ਲ ਬੁੱਕ ਕਰ ਸਕਦੇ ਹਨ। ਇਸ ਤੋਂ ਬਾਅਦ ਡੀਜ਼ਲ ਦੀ ਤੈਅ ਮਾਤਰਾ ਨੂੰ ਚੁਣੀ ਗਈ ਲੋਕੇਸ਼ਨ ’ਤੇ ਪਹੁੰਚਾ ਦਿੱਤਾ ਜਾਵੇਗਾ।
ਡੀਜ਼ਲ ਸਪਲਾਈ ਵਾਹਨ ਦੀ ਸਮਰੱਥਾ
ਡੀਜ਼ਲ ਸਪਲਾਈ ਵਾਹਨ ’ਚ 4,000 ਲੀਟਰ ਦਾ ਫਿਊਲ ਟੈਂਕ ਲੱਗਾ ਹੈ। ਇਸ ਸੇਵਾ ਨੂੰ ਈਂਧਨ ਦੀ ਜਲਦੀ ਸਪਲਾਈ ਯਕੀਨੀ ਕਰਨ ਲਈ ਸ਼ੁਰੂ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਸਰਵਿਸ ਸਿਰਫ ਕਮਰਸ਼ੀਅਲ ਵਾਹਨਾਂ ਲਈ ਹੀ ਉਪਲੱਬਧ ਕਰਵਾਈ ਜਾ ਰਹੀ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਰਵਿਸ ਨੂੰ ਜਲਦ ਹੀ ਪ੍ਰਾਈਵੇਟ ਵਾਹਨਾਂ ਲਈ ਵੀ ਸ਼ੁਰੂ ਕਰ ਦਿੱਤਾ ਜਾਵੇਗਾ।