ਭਾਰਤੀ ਰੂੰ ਸਸਤਾ ਹੋਣ ਦੇ ਬਾਵਜੂਦ ਵੀ ਨਹੀਂ ਆ ਰਹੀ ਮੰਗ, ਸਰਕਾਰ ਦੀ ਪਾਲਿਸੀ ਨੇ ਡੋਬਿਆ ਉਦਯੋਗ
Monday, Jul 20, 2020 - 05:40 PM (IST)
ਜੈਤੋ - ਦੇਸ਼ ਦੇ ਵੱਖ-ਵੱਖ ਵ੍ਹਾਈਟ ਗੋਲਡ ਉਤਪਾਦਨ ਸੂਬਿਆਂ ਦੀਆਂ ਮੰਡੀਆਂ ’ਚ ਅੱਜਕੱਲ ਰੋਜ਼ਾਨਾ 25000-30000 ਗੰਢ ਦੇ ਆਸਪਾਸ ਵ੍ਹਾਈਟ ਗੋਲਡ (ਰੂੰ) ਦੀ ਆਮਦ ਚੱਲ ਰਹੀ ਹੈ। ਸੂਤਰਾਂ ਅਨੁਸਾਰ ਦੇਸ਼ ’ਚ ਹੁਣ ਤੱਕ ਲੱਗਭੱਗ 3.64 ਕਰੋਡ਼ ਗੰਢ ਦਾ ਵ੍ਹਾਈਟ ਗੋਲਡ ਮੰਡੀਆਂ ’ਚ ਆ ਚੁੱਕਾ ਹੈ। ਸੂਤਰਾਂ ਦੀਆਂ ਮੰਨੀਏ ਤਾਂ ਦੇਸ਼ ’ਚ ਕਿਸਾਨਾਂ ਕੋਲ ਲੱਗਭੱਗ 20 ਲੱਖ ਗੰਢ ਦਾ ਵ੍ਹਾਈਟ ਗੋਲਡ ਉਨ੍ਹਾਂ ਕੋਲ ਵੇਚਣ ਵਾਲਾ ਬਾਕੀ ਪਿਆ ਹੈ। ਦੇਸ਼ ’ਚ ਅਜੇ ਤੱਕ ਆਈ ਕੁਲ ਆਮਦ ’ਚ ਪੰਜਾਬ ’ਚ 9,52,000 ਗੰਢ, ਹਰਿਆਣਾ 24,53,700 ਗੰਢ, ਸ਼੍ਰੀਗੰਗਾਨਗਰ ਅਤੇ ਹਨੁਮਾਨਗੜ੍ਹ ਸਰਕਲ 18,69,500 ਗੰਢ ਅਤੇ ਲੋਅਰ ਰਾਜਸਥਾਨ ਭੀਲਵਾੜਾ ਖੇਤਰ ਸਮੇਤ 14,25,000 ਗੰਢ ਵੀ ਸ਼ਾਮਲ ਹੈ।
ਸੂਤਰਾਂ ਦੀਆਂ ਮੰਨੀਏ ਤਾਂ ਦੇਸ਼ ’ਚ ਕਿਸਾਨਾਂ ਨੇ ਅਗਲੇ ਨਵੇਂ ਕਪਾਹ ਸੀਜ਼ਨ ਸਾਲ 2020-22 ਲਈ ਅਜੇ ਤੱਕ ਲੱਗਭੱਗ 113.01 ਲੱਖ ਹੈਕਟੇਅਰ ਤੋਂ ਜ਼ਿਆਦਾ ਰਕਬੇ ’ਚ ਵ੍ਹਾਈਟ ਗੋਲਡ ਦੀ ਬੀਜਾਈ ਕੀਤੀ ਜਾ ਚੁੱਕੀ ਹੈ, ਪਿਛਲੇ ਸਾਲ ਇਸੇ ਮਿਆਦ ਦੌਰਾਨ ਇਹ ਬੀਜਾਈ 96.36 ਲੱਖ ਹੈਕਟੇਅਰ ’ਚ ਹੋਈ ਸੀ। ਇਸ ਸਾਲ ਇਹ ਬੀਜਾਈ ਹੁਣ ਤੱਕ ਲੱਗਭੱਗ 17.28 ਫੀਸਦੀ ਜ਼ਿਆਦਾ ਹੈ। ਦੇਸ਼ ’ਚ ਸਭ ਤੋਂ ਜ਼ਿਆਦਾ ਬੀਜਾਈ ਤੇਲੰਗਾਨਾ ’ਚ ਹੋਈ ਹੈ। ਸੂਤਰਾਂ ਅਨੁਸਾਰ ਦੇਸ਼ ’ਚ ਬੀਜਾਈ ਨੂੰ ਵੇਖਦੇ ਹੋਏ ਅਗਲੀ ਨਵੇਂ ਕਪਾਹ ਸੀਜ਼ਨ ਸਾਲ 2020-21 ਦੌਰਾਨ ਭਾਰਤ ’ਚ ਵ੍ਹਾਈਟ ਗੋਲਡ ਦੇ ਵਿਸ਼ਵ ਪੱਧਰੀ ਰਿਕਾਰਡ ਉਤਪਾਦਨ ਦੀ ਸੰਭਾਵਨਾ ਜਤਾਈ ਹੈ।
ਅੱਜਕੱਲ ਵ੍ਹਾਈਟ ਗੋਲਡ ਫਸਲ ਲਈ ਮੌਸਮ ਅਨੁਕੂਲ ਚੱਲ ਰਿਹਾ ਹੈ। ਐਗਰੀਕਲਚਰ ਮੰਤਰਾਲਾ ਅਨੁਸਾਰ 1 ਤੋਂ 16 ਜੁਲਾਈ ਤੱਕ 338.3 ਐੱਮ. ਐਮ. ਮੀਂਹ ਪਿਆ ਹੈ, ਜਦੋਂਕਿ ਨਾਰਮਲ ਮੀਂਹ 308.4 ਐੱਮ. ਐੱਮ. ਹੁੰਦਾ ਹੈ। ਸੂਤਰਾਂ ਦਾ ਮੰਨਣਾ ਹੈ ਕਿ ਜੇਕਰ ਅਗਲੇ ਮਹੀਨਿਆਂ ਦੌਰਾਨ ਵੀ ਮੌਸਮ ਅਨੁਕੂਲ ਰਿਹਾ ਤਾਂ ਦੇਸ਼ ’ਚ 4.25 ਕਰੋਡ਼ ਗੰਢ ਦਾ ਪੱਕਾ ਉਤਪਾਦਨ ਹੋਵੇਗਾ। ਇਸ ਲਈ ਮੌਸਮ ਅਨੁਕੂਲ ਰਹਿਣਾ ਬਹੁਤ ਜ਼ਰੂਰੀ ਹੈ।
ਪੰਜਾਬ ਕਾਟਨ ਜਿਣਰ ਇੰਡਸਟਰੀਜ਼ ਦੇ ਸਾਬਕਾ ਪ੍ਰਧਾਨ ਭਗਵਾਨ ਦਾਸ ਬਾਂਸਲ ਮੁਕਤਸਰ ਵਾਲਿਆਂ ਅਨੁਸਾਰ ਭਾਰਤ ਦੀ ਰੂੰ ਵਿਸ਼ਵ ਭਰ ’ਚ ਸਭ ਤੋਂ ਜ਼ਿਆਦਾ ਸਸਤਾ ਹੈ। ਫਿਰ ਵੀ ਭਾਰਤੀ ਰੂੰ ਦੀ ਮੰਗ ਨਹੀਂ ਆ ਰਹੀ ਹੈ, ਜਦੋਂਕਿ ਦੁਨੀਆ ਦੇ ਕਈ ਦੇਸ਼ਾਂ ਤੋਂ ਭਾਰਤੀ ਰੂੰ ਦੇ 15 ਫੀਸਦੀ ਭਾਅ ਘੱਟ ਹਨ।
ਦੇਸ਼ ’ਚ 1.45 ਕਰੋਡ਼ ਵ੍ਹਾਈਟ ਗੋਲਡ ਗੰਢ ਦਾ ਅਣਸੋਲਡ ਸਟਾਕ
ਸੂਤਰਾਂ ਅਨੁਸਾਰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਦੇਸ਼ ’ਚ ਵ੍ਹਾਈਟ ਗੋਲਡ ਗੰਢ ਦਾ ਅਣਸੋਲਡ ਸਟਾਕ 1.45 ਕਰੋਡ਼ ਗੰਢ ਹੋਇਆ ਹੈ। ਇਨ੍ਹਾਂ ’ਚ 17-18 ਲੱਖ ਗੰਢ ਦਾ ਅਣਸੋਲਡ ਸਟਾਕ ਨਿੱਜੀ ਵਪਾਰੀਆਂ ਕੋਲ ਹੈ, ਜਦੋਂਕਿ ਕੱਪੜਾ ਮੰਤਰਾਲਾ ਦੇ ਅਦਾਰੇ ਭਾਰਤੀ ਕਪਾਹ ਨਿਗਮ ਲਿਮਟਿਡ (ਸੀ. ਸੀ. ਆਈ.) ਮਹਾਰਾਸ਼ਟਰ ਫੈੱਡਰੇਸ਼ਨ ਕੋਲ ਕਰੀਬ 1.25 ਕਰੋਡ਼ ਗੰਢ ਦਾ ਅਣਸੋਲਡ ਸਟਾਕ ਹੈ। ਇਸ ’ਚ 1.10 ਕਰੋਡ਼ ਗੰਢ ਤੋਂ ਜ਼ਿਆਦਾ ਅਣਸੋਲਡ ਸਟਾਕ ਭਾਰਤੀ ਕਪਾਹ ਨਿਗਮ ਲਿਮਟਿਡ ਕੋਲ ਹੋਣ ਦੀ ਸੂਚਨਾ ਹੈ। ਸੀ. ਸੀ. ਆਈ. ਆਪਣਾ ਰੂੰ ਵੇਚਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਖਰੀਦਦਾਰਾਂ ਨੂੰ ਮੋਟਾ ਡਿਸਕਾਊਂਟ ਆਫਰ ਵੀ ਦੇ ਰਹੀ ਹੈ ਪਰ ਫਿਰ ਵੀ ਉਸ ਦਾ ਰੂੰ ਖੁੱਲ੍ਹ ਕੇ ਨਹੀਂ ਵਿਕ ਰਿਹਾ। ਸਰਕਾਰ ਭਾਰੀ ਉੱਚੇ ਭਾਅ ’ਚ ਰੂੰ ਤਿਆਰ ਕਰ ਕੇ ਹੁਣ ਰੂੰ ਹੇਠਾਂ ਭਾਅ ’ਚ ਵੇਚਣ ਨੂੰ ਤਿਆਰ ਹੈ ਪਰ ਫਿਰ ਵੀ ਉਸ ਦਾ ਰੂੰ ਖੁੱਲ੍ਹ ਕੇ ਨਹੀਂ ਵਿਕ ਰਿਹਾ ਹੈ। ਭਾਰਤੀ ਕਪਾਹ ਨਿਗਮ ਲਿਮਟਿਡ ਐੱਮ. ਐੱਸ. ਪੀ. ’ਤੇ ਕਪਾਹ ਖਰੀਦ ਕਰ ਰਹੀ ਹੈ। ਇਹ ਇਕ ਚੰਗਾ ਕਦਮ ਹੈ।
ਕੇਂਦਰ ਸਰਕਾਰ ਦੀ ਪਾਲਿਸੀ ਨੇ ਟੈਕਸਟਾਈਲਜ਼ ਉਦਯੋਗ ਨੂੰ ਡੋਬਿਆ
ਕੇਂਦਰ ਸਰਕਾਰ ਨੇ ਦੇਸ਼ ਦੇ ਟੈਕਸਟਾਈਲਜ਼ ਉਦਯੋਗ ਦੀ ਸੁਰੱਖਿਆ ਅਤੇ ਭਲਾਈ ਲਈ ਕੱਪੜਾ ਮੰਤਰਾਲਾ ਗਠਿਆ ਕੀਤਾ ਹੈ ਪਰ ਮੰਤਰਾਲਾ ਦੀ ਗਲਤ ਪਾਲਿਸੀ ਨੇ ਭਾਰਤੀ ਟੈਕਸਟਾਈਲਜ਼ ਉਦਯੋਗ ਨੂੰ ਬਰਬਾਦੀ ਦੀ ਕਗਾਰ ’ਤੇ ਪਹੁੰਚਾ ਦਿੱਤਾ ਹੈ। ਸੂਤਰਾਂ ਅਨੁਸਾਰ ਦੇਸ਼ ਦੀਆਂ ਕਤਾਈ ਮਿੱਲਾਂ ਦੀ ਕਈ ਹਜ਼ਾਰ ਕਰੋਡ਼ ਰੁਪਏ ਸਬਸਿਡੀ ਰੋਕ ਰੱਖੀ ਹੈ। ਇਸ ਤੋਂ ਇਲਾਵਾ ਮਿੱਲਾਂ ਨੂੰ ਉਨ੍ਹਾਂ ਦੀ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਕਦੇ ਆਰਥਿਕ ਪੈਕੇਜ ਨਹੀਂ ਦਿੱਤਾ ਜਾਂਦਾ ਹੈ। ਬੀਤੇ ਸਾਲ ਜਦੋਂ ਟੈਕਸਟਾਈਲਜ਼ ਉਦਯੋਗ ਅਤੇ ਕਤਾਈ ਮਿੱਲਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਮਾਚਾਰ ਪੱਤਰਾਂ ’ਚ ਇਸ਼ਤਿਹਾਰ ਛੱਪਵਾ ਦਿੱਤਾ ਤਾਂ ਕੱਪੜਾ ਮੰਤਰੀ ਅਤੇ ਕੱਪੜਾ ਮੰਤਰਾਲਾ ਨੇ ਇਸ਼ਤਿਹਾਰ ਦੇਣ ਵਾਲਿਆਂ ਨੂੰ ਜ਼ੋਰਦਾਰ ਫਟਕਾਰ ਲਾਈ। ਭਾਰਤ ’ਚ ਸਭ ਤੋਂ ਜ਼ਿਆਦਾ ਰੋਜ਼ਗਾਰ ਦੇਣ ਵਾਲੇ ਟੈਕਸਟਾਈਲਜ਼ ਉਦਯੋਗ ਨੂੰ ਜੇਕਰ ਚਾਲੂ ਹਾਲਤ ’ਚ ਰੱਖਣਾ ਹੈ ਤਾਂ ਕਾਟਨ ਬੋਰਡ ਬਣਾਉਣਾ ਹੋਵੇਗਾ, ਜਿਸ ’ਚ ਟੈਕਸਟਾਈਲਜ਼ ਉਦਯੋਗ ਅਤੇ ਕਤਾਈ ਮਿੱਲਾਂ ਦੇ ਮਾਲਿਕਾਂ ਅਤੇ ਕੱਪੜਾ ਮੰਤਰਾਲਾ ਦੇ ਅਧਿਕਾਰੀਆਂ ਸਮੇਤ ਹੋਰ ਲੋਕਾਂ ਨੂੰ ਸ਼ਾਮਲ ਕੀਤਾ ਜਾਵੇ ਤਾਂਕਿ ਉਦਯੋਗ ਨੂੰ ਆ ਰਹੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਤੁਰੰਤ ਹੋ ਸਕੇ ਅਤੇ ਭਾਰਤੀ ਟੈਕਸਟਾਈਲ ਉਦਯੋਗ ਦੂਜੇ ਦੇਸ਼ਾਂ ਦਾ ਮੁਕਾਬਲਾ ਕਰ ਕੇ ਖੁਸ਼ ਹੋ ਸਕੇ।
ਯਾਰਨ ਦੀ ਡਿਮਾਂਡ ਨਿਕਲੀ
ਬਾਜ਼ਾਰ ’ਚ ਯਾਰਨ ਦੀ ਡਿਮਾਂਡ ਕੁੱਝ ਲੋਕਲ ਪੱਧਰੀ ਆਉਣ ਲੱਗੀ ਹੈ, ਜਿਸ ਦੇ ਨਾਲ ਮਿੱਲਾਂ ਦੇ ਹੌਸਲੇ ਬੁਲੰਦ ਹੋਣ ਲੱਗੇ ਹਨ ਪਰ ਰੂੰ ਬਾਜ਼ਾਰ ’ਚ ਤੇਜ਼ੀ ਦਾ ਕਦੇ ਵੀ ਰੁਖ ਨਹੀਂ ਬਣਿਆ ਹੈ ਕਿਉਂਕਿ ਸਾਰੀਆਂ ਮਿੱਲਾਂ ਆਪਣਾ ਪੁਰਾਣਾ ਸਟਾਕ ਹੀ ਵਰਤੋਂ ਕਰ ਰਹੀਆਂ ਹਨ। ਛਿਟਪੁਟ ਮਿੱਲਾਂ ਹੀ ਬਾਜ਼ਾਰ ਤੋਂ ਆਪਣੀ ਰੋਜ਼ਾਨਾ ਖਪਤ ਅਨੁਸਾਰ ਹੀ ਰੂੰ ਲੈ ਰਹੀਆਂ ਹਨ। ਸੂਤਰਾਂ ਅਨੁਸਾਰ ਦੇਸ਼ ’ਚ ਮੌਜੂਦਾ ਅਣਸੋਲਡ ਸਟਾਕ ਅਤੇ ਨਵੀਂ ਬੀਜਈ ਨੂੰ ਵੇਖਦੇ ਹੋਏ ਫਿਲਹਾਲ ਬਾਜ਼ਾਰ ’ਚ ਤੇਜ਼ੀ ਆਉਣ ਦੀ ਸੰਭਾਵਨਾ ਬਹੁਤ ਘੱਟ ਲਾਈ ਜਾ ਰਹੀ ਹੈ।