ਕੱਚੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਘਬਰਾਉਣ ਦੀ ਕੋਈ ਲੋੜ ਨਹੀਂ: ਪ੍ਰਧਾਨ
Saturday, Jan 11, 2020 - 05:16 PM (IST)

ਕੋਲਕਾਤਾ—ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਅਮਰੀਕਾ ਅਤੇ ਈਰਾਨ ਦੇ ਵਿਚਕਾਰ ਤਣਾਅ ਦੇ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਹੋਏ ਵਾਧੇ ਨਾਲ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਉਡੀਕ ਕਰੋ ਅਤੇ ਨਜ਼ਰ ਰੱਖੋ ਦਾ ਰੁਖ ਅਪਣਾਇਆ ਹੈ। ਫਿਲਹਾਲ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਭੂ-ਰਾਜਨੀਤਿਕ ਕਾਰਨਾਂ ਨਾਲ ਫਾਰਸ ਦੀ ਖਾੜੀ ਵਾਲੇ ਇਲਾਕੇ 'ਚ ਤਣਾਅ ਹੈ। ਪ੍ਰਧਾਨ ਨੇ ਕਿਹਾ ਕਿ ਸੰਸਾਰਕ ਬਾਜ਼ਾਰ 'ਚ ਕੱਚੇ ਤੇਲ ਦੀ ਕੋਈ ਕਮੀ ਨਹੀਂ ਹੈ। ਹਾਂ, ਕੱਚਾ ਤੇਲ ਦੀਆਂ ਕੀਮਤਾਂ 'ਚ ਕੁਝ ਤੇਜ਼ੀ ਆਈ ਹੈ ਪਰ ਪਿਛਲੇ ਦੋ ਦਿਨਾਂ 'ਚ ਇਸ ਦੀ ਕੀਮਤ ਘਟੀ ਵੀ ਹੈ।