ਕੱਚੇ ਤੇਲ ''ਚ ਤੇਜ਼ੀ, ਸੋਨੇ ਦੀ ਚਮਕ ਵਧੀ

01/16/2020 9:36:56 AM

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਮਜ਼ਬੂਤੀ ਨਾਲ ਕਾਰੋਬਾਰ ਕਰ ਰਿਹਾ ਹੈ। ਨਾਇਮੈਕਸ ਕਰੂਡ 0.69 ਫੀਸਦੀ ਦੀ ਤੇਜ਼ੀ ਦੇ ਨਾਲ 58.00 ਡਾਲਰ ਦੇ ਆਲੇ-ਦੁਆਲੇ ਨਜ਼ਰ ਆ ਰਿਹਾ ਹੈ। ਉੱਧਰ ਬ੍ਰੈਂਟ ਕਰੂਡ 'ਚ ਮਜ਼ਬੂਤੀ ਦਿਸ ਰਹੀ ਹੈ ਅਤੇ ਇਹ 0.72 ਫੀਸਦੀ ਦੀ ਤੇਜ਼ੀ ਦੇ ਨਾਲ 64 ਡਾਲਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ ਹੈ। ਉੱਧਰ ਦੂਜੇ ਪਾਸੇ ਕੌਮਾਂਤਰੀ ਬਾਜ਼ਾਰ 'ਚ ਸੋਨੇ 'ਚ ਤੇਜ਼ੀ ਨਜ਼ਰ ਆ ਰਹੀ ਹੈ ਅਤੇ ਕਾਮੈਕਸ 'ਤੇ ਸੋਨਾ 0.19 ਫੀਸਦੀ ਦੀ ਮਜ਼ਬੂਤੀ ਦੇ ਨਾਲ 1557.00 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਚਾਂਦੀ 'ਚ ਗਿਰਾਵਟ ਦਿਖਾਈ ਦੇ ਰਹੀ ਹੈ ਅਤੇ ਇਹ ਕਾਮੈਕਸ 'ਤੇ ਚਾਂਦੀ 0.04 ਫੀਸਦੀ ਦੀ ਕਮਜ਼ੋਰੀ ਨਾਲ 18 ਡਾਲਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਹੀ ਹੈ।
ਕੱਚਾ ਤੇਲ
ਖਰੀਦੋ-4100 ਰੁਪਏ
ਟੀਚਾ-4189 ਰੁਪਏ
ਸਟਾਪਲਾਸ-4065
ਕਾਪਰ
ਖਰੀਦੋ-455 ਰੁਪਏ
ਟੀਚਾ-462 ਰੁਪਏ
ਸਟਾਪਲਾਸ-452 ਰੁਪਏ


Aarti dhillon

Content Editor

Related News