ਮਜ਼ਦੂਰਾਂ ਦੀ ਘਰ ਵਾਪਸੀ ਨਾਲ ਆਰਥਿਕ ਗਤੀਵਿਧੀਆਂ ਹੋਣਗੀਆਂ ਪ੍ਰਭਾਵਿਤ : ਸੂਤਰ

05/30/2020 5:13:27 PM

ਨਵੀਂ ਦਿੱਲੀ (ਵਾਰਤਾ) : ਸਰਕਾਰ ਦੇ ਉੱਚ ਪੱਧਰੀ ਸੂਤਰ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਦੇ ਅਰਥ ਵਿਵਸਥਾ 'ਤੇ ਪਏ ਉਲਟ ਪ੍ਰਭਾਵਾਂ ਤੋਂ ਉਭਾਰਨ ਲਈ ਕਰੀਬ 21 ਲੱਖ ਕਰੋੜ ਰੁਪਏ ਦੇ ਵਿੱਤੀ ਪੈਕੇਜ ਦਾ ਐਲਾਨ ਕੀਤੇ ਜਾਣ ਦੇ ਬਾਵਜੂਦ ਤਾਲਾਬੰਦੀ ਨਾਲ ਪੈਦਾ ਮੁਸ਼ਕਲ ਹਾਲਾਤਾਂ ਕਾਰਨ ਮਜ਼ਦੂਰਾਂ ਦੇ ਆਪਣੇ ਘਰ ਪਰਤਣ ਨਾਲ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋਣਗੀਆਂ।

ਇਸ ਸੂਤਰ ਨੇ ਕਿਹਾ ਕਿ ਕੋਰੋਨਾ ਵਾਇਰਸ ਵਰਗੇ ਮੁਸ਼ਕਲ ਹਾਲਾਤਾਂ 'ਚ ਹਰ ਕਿਸੇ ਦੇ ਆਪਣੇ ਪਰਿਵਾਰ ਦੇ ਨਾਲ ਰਹਿਣਾ ਮਨੁੱਖ ਦੀ ਕੁਦਰਤੀ ਭਾਵਨਾ ਦੇ ਸਮਾਨ ਹੈ ਅਤੇ ਇਸ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ ਸੂਤਰ ਨੇ ਮੰਨਿਆ ਹੈ ਕਿ ਮਜ਼ਦੂਰਾਂ ਦੇ ਘਰ ਪਰਤਣ ਨਾਲ ਅਰਥ ਵਿਵਸਥਾ ਨੂੰ ਪੱਟੜੀ 'ਤੇ ਲਿਆਉਣਾ ਪ੍ਰਭਾਵਿਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਰਤ ਮੰਤਰਾਲਾ ਦੇ ਨਾਲ ਇਸ 'ਤੇ ਚਰਚਾ ਕੀਤੀ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਤਾਲਾਬੰਦੀ ਦੌਰਾਨ ਕੁੱਝ ਖੇਤਰਾਂ 'ਚ ਦਿੱਤੇ ਗਈ ਰਾਹਤ ਅਤੇ ਆਰਥਿਕ ਗਤੀਵਿਧੀਆਂ ਸ਼ੁਰੂ ਹੋਣ ਨਾਲ ਅਰਥ ਵਿਵਸਥਾ ਦੇ ਪੱਟੜੀ 'ਤੇ ਆਉਣ ਦੀ ਉਮੀਦ ਬਣੀ ਹੈ। ਉਨ੍ਹਾਂ ਕਿਹਾ ਕਿ ਜਿੱਥੇ-ਜਿੱਥੇ ਵਿਨਿਰਮਾਣ ਆਦਿ ਗਤੀਵਿਧੀਆਂ ਸ਼ੁਰੂ ਹੋਈਆਂ ਹਨ, ਉੱਥੇ ਪਲਾਂਟ ਦੇ ਆਪਣੀ ਸਮਰੱਥਾ ਦੇ 20 ਤੋਂ 35 ਫੀਸਦੀ ਤੱਕ ਕੰਮ ਕਰਨ ਦੀ ਰਿਪੋਰਟ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਕੰਪਨੀਆਂ ਨੇ ਹੁਣ ਸਥਾਨਕ ਪੱਧਰ 'ਤੇ ਕਾਮਗਾਰਾਂ ਦੀ ਭਰਤੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਕਈ ਤਰ੍ਹਾਂ ਦੇ ਇਨਸੈਂਟਿਵ ਵੀ ਦਿੱਤੇ ਜਾ ਰਹੇ ਹਨ, ਜਿਸ 'ਚ ਤਿੰਨ ਸਮੇਂ ਦਾ ਖਾਣਾ ਆਦਿ ਵੀ ਸ਼ਾਮਲ ਹੈ।

ਸੂਤਰ ਨੇ ਕਿਹਾ ਕਿ ਜ਼ਰੂਰੀ ਜਾਂ ਗੈਰ-ਜ਼ਰੂਰੀ ਵਸਤਾਂ 'ਤੇ ਜੀ. ਐੱਸ. ਟੀ. 'ਚ ਵਾਧਾ ਕਰਨਾ ਜੀ. ਐੱਸ. ਟੀ. ਪ੍ਰੀਸ਼ਦ 'ਤੇ ਨਿਰਭਰ ਕਰਦਾ ਹੈ ਪਰ ਤਾਲਾਬੰਦੀ ਤੋਂ ਬਾਅਦ ਅਰਥ ਵਿਵਸਥਾ ਨੂੰ ਪੱਟੜੀ 'ਤੇ ਲਿਆਉਣ ਲਈ ਹਰ ਖੇਤਰ 'ਚ ਮੰਗ ਵਧਾਉਣ ਦੀ ਜ਼ਰੂਰਤ ਹੋਵੇਗੀ। ਜ਼ਿਕਰਯੋਗ ਹੈ ਕਿ ਜੀ. ਐੱਸ. ਟੀ. ਪ੍ਰੀਸ਼ਦ ਦੀ ਅਗਲੇ ਮਹੀਨੇ ਬੈਠਕ ਹੋਣ ਵਾਲੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਮਾਲੀਆ 'ਚ ਵਾਧੇ ਲਈ ਗੈਰ-ਜ਼ਰੂਰੀ ਵਸਤਾਂ 'ਤੇ ਜੀ. ਐੱਸ. ਟੀ. 'ਚ ਵਾਧਾ ਕੀਤਾ ਜਾ ਸਕਦਾ ਹੈ।


cherry

Content Editor

Related News