ਕੋਰੋਨਾ ਲਾਗ ਦੀ ਬਿਮਾਰੀ ਦਾ ਟਾਟਾ ਮੋਟਰਸ ''ਤੇ ਵੀ ਅਸਰ, ਕੰਪਨੀ ਇਨ੍ਹਾਂ 1100 ਕਾਮਿਆਂ ਦੀ ਕਰੇਗੀ ਛਾਂਟੀ

06/16/2020 10:42:37 AM

ਮੁੰਬਈ — ਕੋਰੋਨਾ ਵਾਇਰਸ ਕਾਰਨ ਦੇਸ਼ ਦੀਆਂ ਕਈ ਵੱਡੀਆਂ ਕੰਪਨੀਆਂ ਨੂੰ ਆਰਥਿਕ ਪੱਖੋਂ ਵੱਡਾ ਝਟਕਾ ਲੱਗਾ ਹੈ। ਅਜਿਹੀ ਸਥਿਤੀ ਵਿਚ ਕਈ ਕੰਪਨੀਆਂ ਨੇ ਕਰਮਚਾਰੀਆਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ। ਟਾਟਾ ਮੋਟਰਜ਼ ਆਪਣੀ ਜੈਗੁਆਰ ਲੈਂਡ ਰੋਵਰ ਨੂੰ ਕਾਸਟ ਯੋਜਨਾ ਦੇ ਤਹਿਤ 1100 ਕੱਚੇ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਤਿਆਰੀ ਕਰ ਲਈ ਹੈ। ਕੰਪਨੀ ਨੇ ਕਾਸਟ ਕਟਿੰਗ ਯੋਜਨਾ ਤਹਿਤ ਕੁੱਲ 1.26 ਅਰਬ ਡਾਲਰ ਦੀ ਬਚਤ ਕਰਨ ਦੀ ਟੀਚਾ ਰੱਖਿਆ ਹੈ। 

ਟਾਟਾ ਮੋਟਰਜ਼ ਨੇ ਆਪਣੀ ਕੰਪਨੀ JLR ਯੂਨਿਟ ਵਿਚ ਮਾਰਚ 2021 ਤੱਕ 5 ਅਰਬ ਪਾਊਂਡ ਦੀ ਬਚਤ ਕਰਨ ਦੀ ਉਮੀਦ ਕੀਤੀ ਹੈ। ਇੰਡੀਅਨ ਆਟੋ ਮੇਕਰ ਦੇ ਚੀਫ ਫਾਇਨਾਂਸ਼ਿਅਲ ਆਫਿਸਰ(Chief Financial Officer) ਪੀ ਬੀ ਬਾਲਾਜੀ ਨੇ ਕਿਹਾ ਕਿ ਕੰਪਨੀ ਨੇ 3.5 ਅਰਬ ਪਾਊਂਡ ਦੀ ਬਚਤ ਪਹਿਲਾਂ ਹੀ ਹਾਸਲ ਕਰ ਲਈ ਹੈ।

ਇਸ ਤੋਂ ਇਲਾਵਾ ਕੰਪਨੀ ਮੌਜੂਦਾ ਵਿੱਤੀ ਸਾਲ 'ਚ JLR 'ਚ ਆਪਣਾ ਪੂੰਜੀਗਤ ਖਰਚਾ ਘਟਾ ਕੇ 2.5 ਬਿਲੀਅਨ ਡਾਲਰ 'ਤੇ ਲਿਆਵੇਗੀ, ਜਿਹੜਾ ਕਿ ਪਿਛਲੇ ਸਾਲ ਦੇ ਦੌਰਾਨ ਸਾਲਾਨਾ ਆਧਾਰ 'ਤੇ 3 ਬਿਲੀਅਨ ਡਾਲਰ ਤੋਂ ਵਧ ਸੀ। 

ਕੰਪਨੀ ਦੀ ਚੌਥੀ ਤਿਮਾਹੀ ਵਿਚ ਨੁਕਸਾਨ ਹੋਣ ਦੇ ਬਾਅਦ ਬਾਲਾ ਜੀ ਨੇ ਕਿਹਾ ਕਿ ਸਾਡਾ ਫੋਕਸ ਪੂੰਜੀਗਤ ਖਰਚਿਆਂ ਨੂੰ ਘੱਟ ਕਰਨਾ ਅਤੇ ਸਹੀ ਦਿਸ਼ਾ 'ਚ ਨਿਵੇਸ਼ ਕਰਨਾ ਹੈ।

JLR ਦੇ ਬੁਲਾਰੇ ਨੇ ਇਕ ਵੱਖਰੇ ਬਿਆਨ ਵਿਚ ਕਿਹਾ ਕਿ ਕੰਪਨੀ ਦੇ ਇਸ ਕਦਮ ਨਾਲ ਕਰੀਬ 1,100(ਕਾਨਟ੍ਰੈਕਟ 'ਚ) ਏਜੰਸੀ ਦੇ ਕਰਮਚਾਰੀਆਂ ਦੀ ਨੌਕਰੀ ਪ੍ਰਭਾਵਿਤ ਹੋਵੇਗੀ।

ਮੌਜੂਦਾ ਸਮੇਂ 'ਚ ਕੰਪਨੀ ਆਪਣੇ ਸਾਰੇ ਕਾਰੋਬਾਰ ਦੀ ਸਮੀਖਿਆ ਕਰ ਰਹੀ ਹੈ ਅਤੇ ਅਜਿਹੇ ਕੰਮਾਂ ਵਿਚੋਂ ਬਾਹਰ ਨਿਕਲਣ ਦੀ ਤਿਆਰੀ ਕਰ  ਰਹੀ ਹੈ ਜਿਹੜੀਆਂ ਕੰਪਨੀ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਹੀਂ ਰੱਖਦੀ। ਇਹ ਕਦਮ ਵਿੱਤੀ ਸਾਲ 2021 'ਚ 600 ਕਰੋੜ ਰੁਪਏ ਦੀ ਬਚਤ ਕਰਨ ਦੇ ਮਕਸਦ ਨਾਲ ਚੁੱਕੇ ਜਾ ਰਹੇ ਹਨ।

ਕੰਪਨੀ ਨੇ ਸੋਮਵਾਰ ਨੂੰ ਮਾਰਚ 2020 ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ ਜਿਸ ਵਿਚੋਂ ਉਸਨੂੰ 9894 ਕਰੋੜ ਰੁਪਏ ਦਾ ਕੰਸਾਲੀਡੇਟ ਨੈੱਟ ਲਾਸ ਹੋਇਆ ਹੈ।

ਕੰਪਨੀ ਦੀ ਇਸ ਤਿਮਾਹੀ 'ਚ ਕਮਾਈ 27.7 ਫੀਸਦੀ ਘੱਟ ਕੇ 62,493 ਕਰੋੜ ਰੁਪਏ ਰਹੀ ਹੈ। ਬਾਲਾਜੀ ਨੇ ਕਿਹਾ ਕਿ ਟਾਟਾ ਮੋਟਰਜ਼ ਨੂੰ ਸਭ ਤੋਂ ਵਧ ਕਮਾਈ JLR ਤੋਂ ਹੀ ਹੁੰਦੀ ਹੈ। ਕੰਪਨੀ ਨੂੰ 50.1 ਕਰੋੜ ਦਾ ਪ੍ਰੀ ਟੈਕਸ ਦਾ ਘਾਟਾ ਹੋਇਆ ਹੈ।


Harinder Kaur

Content Editor

Related News