ਹਾਈਟੈੱਕ ਪਾਈਪਸ ਨੂੰ ਮਿਲੇ 105 ਕਰੋੜ ਰੁਪਏ ਦੇ ਠੇਕੇ

Tuesday, Aug 20, 2024 - 06:17 PM (IST)

ਹਾਈਟੈੱਕ ਪਾਈਪਸ ਨੂੰ ਮਿਲੇ 105 ਕਰੋੜ ਰੁਪਏ ਦੇ ਠੇਕੇ

ਨਵੀਂ ਦਿੱਲੀ (ਭਾਸ਼ਾ) -  ਹਾਈਟੈੱਕ ਪਾਈਪਸ ਨੂੰ ਅਕਸ਼ੈ ਊਰਜਾ ਖੇਤਰ ਦੇ ਗਾਹਕਾਂ ਤੋਂ ਇਲੈਕਟ੍ਰੀਕਲ ਰਜਿਸਟੈਂਸ ਵੈਲਡਿਡ ਸਟੀਲ ਪਾਈਪ ਦੀ ਸਪਲਾਈ ਲਈ 105 ਕਰੋੜ ਰੁਪਏ ਦੇ ਠੇਕੇ ਮਿਲੇ ਹਨ। ਕੰਪਨੀ ਨੇ ਨਾਲ ਹੀ ਇਕਵਿਟੀ ਜਾਰੀ ਕਰ ਕੇ 600 ਕਰੋੜ ਰੁਪਏ ਤਕ ਜੁਟਾਉਣ ਦੀ ਯੋਜਨਾ ਦਾ ਵੀ ਐਲਾਨ ਕੀਤਾ।

ਸਟੀਲ ਪਾਈਪ ਨਿਰਮਾਤਾ ਕੰਪਨੀ ਨੇ ਬਿਆਨ ’ਚ ਕਿਹਾ ਕਿ ਠੇਕੇ ਅਗਲੇ ਤਿੰਨ ਮਹੀਨਿਆਂ ’ਚ ਪੂਰੇ ਕੀਤਾ ਜਾਣਗੇ। ਇਹ ਸਪਲਾਈ ਗੁਜਰਾਤ ਦੇ ਸਾਨੰਦ ਸਥਿਤ ਉਸ ਦੀ ਨਵੀਂ ਨਿਰਮਾਣ ਸਹੂਲਤ ਨਾਲ ਕੀਤੀ ਜਾਵੇਗੀ।

ਕੰਪਨੀ ਬਿਆਨ ਅਨੁਸਾਰ ਈ. ਆਰ. ਡਬਲਯੂ. (ਇਲੈਕਟ੍ਰਿਕ ਰਜਿਸਟੈਂਸ ਵੈਲਡਿਡ) ਸਟੀਲ ਪਾਈਪ ਦੀ ਸਪਲਾਈ ਲਈ ਕੁਲ 105 ਕਰੋੜ ਰੁਪਏ ਦੇ ਠੇਕੇ ਅਕਸ਼ੈ ਊਰਜਾ ਖੇਤਰ ਦੇ ਮੁੱਖ ਗਾਹਕਾਂ ਨੂੰ ਮਿਲੇ ਹਨ। ਹਾਈਟੈੱਕ ਪਾਈਪ ਨੇ ਇਕ ਵੱਖ ਬਿਆਨ ’ਚ ਕਿਹਾ ਕਿ ਉਸ ਦੇ ਨਿਰਦੇਸ਼ਕ ਮੰਡਲ ਨੇ ਇਕਵਿਟੀ ਇਸ਼ੂ ਜ਼ਰੀਏ 600 ਕਰੋੜ ਰੁਪਏ ਤਕ ਜੁਟਾਉਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।


author

Harinder Kaur

Content Editor

Related News