ਟਾਪ 5 ਕੰਪਨੀਆਂ ਨੇ ਕਮਾਏ 84,559.01 ਕਰੋੜ ਰੁਪਏ
Sunday, Apr 13, 2025 - 06:40 PM (IST)

ਨਵੀਂ ਦਿੱਲੀ (ਭਾਸ਼ਾ)- ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ ’ਚੋਂ 5 ਦਾ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) ਪਿਛਲੇ ਹਫਤੇ ਸਮੂਹਿਕ ਤੌਰ ’ਤੇ 84,559.01 ਕਰੋੜ ਰੁਪਏ ਵਧਿਆ ਹੈ। ਸਭ ਤੋਂ ਜ਼ਿਆਦਾ ਲਾਭ ’ਚ ਹਿੰਦੁਸਤਾਨ ਯੂਨੀਲੀਵਰ ਰਹੀ। ਪਿਛਲੇ ਹਫਤੇ, 30 ਸ਼ੇਅਰਾਂ ਵਾਲਾ ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਸੈਂਸੈਕਸ 207.43 ਅੰਕ ਜਾਂ 0.27 ਫੀਸਦੀ ਡਿੱਗਿਆ। ਜਦੋ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 75.9 ਅੰਕ ਜਾਂ 0.33 ਫੀਸਦੀ ਘਾਟੇ ’ਚ ਰਿਹਾ।
ਇਹ ਵੀ ਪੜ੍ਹੋ : ਸੋਨੇ ਨੇ ਤੋੜੇ ਸਾਰੇ ਰਿਕਾਰਡ, ਇੱਕ ਦਿਨ 'ਚ 6,250 ਰੁਪਏ ਹੋ ਗਿਆ ਮਹਿੰਗਾ, ਹੁਣ ਕੀ ਹੈ ਕੀਮਤ?
ਇਹ ਵੀ ਪੜ੍ਹੋ : ਅਪਾਰਟਮੈਂਟ 'ਚ ਰਹਿਣ ਵਾਲਿਆਂ ਨੂੰ ਵੱਡਾ ਝਟਕਾ, ਰੱਖ-ਰਖਾਅ 'ਤੇ ਲੱਗੇਗਾ 18% GST
‘ਸ਼੍ਰੀ ਮਹਾਵੀਰ ਜਯੰਤੀ’ ਦੇ ਮੌਕੇ ’ਤੇ ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਬੰਦ ਰਹੇ। ਸਮੀਖਿਆ ਅਧੀਨ ਹਫਤੇ ’ਚ ਜਿੱਥੇ ਰਿਲਾਇੰਸ ਇੰਡਸਟਰੀਜ਼, ਭਾਰਤੀ ਏਅਰਟੈੱਲ, ਹਿੰਦੁਸਤਾਨ ਯੂਨੀਲੀਵਰ, ਬਜਾਜ ਫਾਈਨਾਂਸ ਅਤੇ ਆਈ. ਟੀ. ਸੀ. ਦਾ ਮਾਰਕੀਟ ਪੂੰਜੀਕਰਣ ਵਧਿਆ, ਦੂਜੇ ਪਾਸੇ ਐੱਚ. ਡੀ. ਐੱਫ. ਸੀ. ਬੈਂਕ, ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.), ਆਈ. ਸੀ. ਆਈ. ਸੀ. ਆਈ. ਬੈਂਕ, ਸਟੇਟ ਬੈਂਕ ਆਫ਼ ਇੰਡੀਆ (ਐੱਸ. ਬੀ. ਆਈ.) ਅਤੇ ਇੰਫੋਸਿਸ ਦੇ ਮੁੱਲਾਂ ਵਿਚ ਗਿਰਾਵਟ ਆਈ।
ਇਹ ਵੀ ਪੜ੍ਹੋ : PNB ਖ਼ਾਤਾਧਾਰਕਾਂ ਨੂੰ ਝਟਕਾ, FD ਵਿਆਜ ਦਰਾਂ ਘਟੀਆਂ, ਹੁਣ ਨਿਵੇਸ਼ਕਾਂ ਨੂੰ ਮਿਲੇਗਾ ਘੱਟ ਰਿਟਰਨ
ਇਹ ਵੀ ਪੜ੍ਹੋ : 2 ਲੱਖ ਰੁਪਏ ਤੋਂ ਮਹਿੰਗਾ ਹੋ ਜਾਵੇਗਾ 10 ਗ੍ਰਾਮ ਸੋਨਾ, ਕੀਮਤਾਂ ਬਾਰੇ ਆਈ ਹੈਰਾਨ ਕਰਨ ਵਾਲੀ ਰਿਪੋਰਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8