COAI ਨੇ ਕੀਤੀ 5G ਨੂੰ ਕੋਰੋਨਾ ਦੇ ਫੈਲਣ ਨਾਲ ਜੋੜਨ ਵਾਲੀਆਂ ਅਫਵਾਹਾਂ ''ਤੇ ਰੋਕ ਲਾਉਣ ਦੀ ਮੰਗ

05/16/2021 8:43:27 PM

ਨਵੀਂ ਦਿੱਲੀ-ਕੋਵਿਡ-19 ਮਹਾਮਾਰੀ ਦੇ ਫੈਲਣ ਲਈ 5ਜੀ ਟੈਸਟਿੰਗ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਦੇ ਬਾਰੇ 'ਚ ਫੈਲਾਈਆਂ ਜਾ ਰਹੀਆਂ ਗਲਤ ਸੂਚਨਾਵਾਂ ਦੇ ਮੱਦੇਨਜ਼ਰ, ਸੈਲੂਲਰ ਆਪਰੇਟਰਸ ਏਸੋਸੀਏਸ਼ਨ ਆਫ ਇੰਡੀਆ (ਸੀ.ਓ.ਏ.ਆਈ.) ਨੇ ਹਰਿਆਣਾ ਦੇ ਮੁੱਖ ਸਕੱਤਰ ਨੂੰ ਇਕ ਪੱਤਰ ਲਿਖ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਅਫਵਾਹਾਂ 'ਤੇ ਰੋਕ ਲਾਉਣ ਦੀ ਅਪੀਲ ਕੀਤੀ ਹੈ।ਪੱਤਰ 'ਚ ਕਿਹਾ ਗਿਆ ਹੈ ਕਿ ਕੁਝ ਸ਼ਰਾਰਤੀ ਅਨਸਰ ਇਹ ਅਫਵਾਹ ਫੈਲਾ ਰਹੇ ਹਨ ਕਿ ਕੋਵਿਡ-19 ਮਹਾਮਾਰੀ ਨਾਲ ਹੋ ਰਹੀਆਂ ਲੋਕਾਂ ਦੀਆਂ ਮੌਤਾਂ ਅਤੇ ਸਿਹਤ ਸਮੱਸਿਆਵਾਂ 5ਜੀ ਟੈਸਟਿੰਗ ਕਾਰਣ ਹੋ ਰਹੀਆਂ ਹਨ ਨਾ ਕਿ ਕੋਰੋਨਾ ਵਾਇਰ ਕਾਰਣ।

ਇਹ ਵੀ ਪੜ੍ਹੋ-ਇਸ ਦੇਸ਼ 'ਚ ਕੋਰੋਨਾ ਵੈਕਸੀਨ ਲਵਾਉਣ 'ਤੇ ਮੁਫਤ ਮਿਲ ਰਹੀ ਹੈ 'ਬੀਅਰ'

ਇਹ ਅਫਵਾਹਾਂ ਅਜਿਹੇ ਸਮੇਂ 'ਚ ਫੈਲਾਈਆਂ ਜਾ ਰਹੀਆਂ ਹਨ ਕਿ ਜਦ ਦੇਸ਼ 'ਚ 5ਜੀ ਟੈਸਟਿੰਗ ਸ਼ੁਰੂ ਵੀਂ ਨਹੀਂ ਹੋਈ ਹੈ ਅਤੇ ਸਰਕਾਰ ਨੇ ਸਿਰਫ 5ਜੀ ਟੈਸਟਿੰਗ ਦੀ ਇਜਾਜ਼ਤ ਦਿੱਤੀ ਹੈ ਜੋ ਅਜੇ ਸ਼ੁਰੂ ਹੋਣੀ ਬਾਕੀ ਹੈ। ਇਸ ਤੋਂ ਇਲਾਵਾ, ਦੂਰਸੰਚਾਰ ਆਪਰੇਟਰਾਂ ਨੇ 5ਜੀ ਨੈੱਟਵਰਕ ਦੇ ਪ੍ਰੀਖਣ ਲਈ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਨੂੰ ਆਪਣੀ ਟੈਸਟਿੰਗ ਕਰਨ ਦੀ ਥਾਂ ਦੀ ਸੂਚੀ ਤੋਂ ਬਾਹਰ ਰੱਖਿਆ ਹੈ।ਸੀ.ਓ.ਏ.ਆਈ. ਨੇ ਆਪਣੇ ਪੱਤਰ 'ਚ ਕਿਹਾ ਕਿ ਅਸੀਂ ਇਸ ਗੱਲ਼ 'ਤੇ ਜ਼ੋਰ ਦੇਣਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੀਆਂ ਅਫਵਾਹਾਂ ਪਿਛਲੇ ਦੋ ਹਫਤਿਆਂ 'ਚ ਮੁੱਖ ਤੌਰ 'ਤੇ ਅਰਧ-ਸ਼ਹਿਰੀ ਅਤੇ ਪੇਂਡੂ ਖੇਤਰਾਂ 'ਚ ਫੈਲੀਆਂ ਹਨ।

ਇਹ ਵੀ ਪੜ੍ਹੋ-ਕੋਰੋਨਾ : ਬੰਗਲਾਦੇਸ਼ 'ਚ 23 ਮਈ ਤੱਕ ਵਧਾਈ ਗਈ ਲਾਕਡਾਊਨ ਦੀ ਮਿਆਦ

ਹਰਿਆਣਾ ਸੂਬਾ 'ਚ ਇਸ ਤਰ੍ਹਾਂ ਦੀਆਂ ਗਲਤਾ ਸੂਚਨਾਵਾਂ 'ਚ ਵਾਧਾ ਹੋਇਆ ਹੈ। ਪੱਤਰ 'ਚ ਕਿਹਾ ਗਿਆ ਹੈ ਕਿ ਅਜਿਹੀਆਂ ਕਈ ਘਟਨਾਵਾਂ ਹਨ ਜਿਨ੍ਹਾਂ 'ਚ ਹਰਿਆਣਾ ਸੂਬੇ 'ਚ ਕਿਸਾਨ ਸਮੂਹ ਵੀ ਕੋਵਿਡ-19 ਮਹਾਮਾਰੀ ਨੂੰ 5ਜੀ ਸੇਵਾਵਾਂ ਨਾਲ ਜੋੜਨ 'ਤੇ ਉਤੇਜਿਤ ਹੋ ਰਹੇ ਹਨ। ਇਸ ਸੰਬੰਧ 'ਚ ਇਕ ਉਦਯੋਗ ਸੰਘ ਹੋਣ ਦੇ ਨਾਤੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੀਆਂ ਗਲਤ ਸੂਚਨਾਵਾਂ ਅਤੇ ਅਫਵਾਹਾਂ ਬੇਬੁਨਿਆਦ ਹਨ ਅਤੇ ਅਜਿਹੇ ਕੋਈ ਸਬੂਤ ਨਹੀਂ ਹਨ ਕਿ ਜੋ ਇਹ ਦਰਸਾਉਂਦੇ ਹਨ ਕਿ 5ਜੀ ਸੇਵਾਵਾਂ ਦਾ ਕੋਵਿਡ-19 ਦੇ ਸੰਦਰਭ 'ਚ ਕੋਈ ਮਾੜਾ ਪ੍ਰਭਾਵ ਹੈ।

ਇਹ ਵੀ ਪੜ੍ਹੋ-ਅਮਰੀਕਾ 'ਚ ਬਿਨਾਂ ਮਾਸਕ ਨਜ਼ਰ ਆਏ ਨੇਤਾ, ਜਿਲ ਬਾਈਡੇਨ ਬੋਲੀ-ਅਸੀਂ ਅਗੇ ਵਧ ਰਹੇ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News