ਸਿਗਰਟ ਅਤੇ ਤੰਬਾਕੂ ''ਤੇ ਲੱਗੇਗਾ ਮਹਿੰਗਾਈ ਦਾ ਕਰੰਟ, ਸਰਕਾਰ ਲੈ ਸਕਦੀ ਹੈ ਵੱਡਾ ਫ਼ੈਸਲਾ
Thursday, Feb 20, 2025 - 10:07 AM (IST)

ਬਿਜ਼ਨਸ ਡੈਸਕ : ਭਾਰਤ ਸਰਕਾਰ ਸਿਗਰਟ ਅਤੇ ਤੰਬਾਕੂ ਨਾਲ ਸਬੰਧਤ ਹੋਰ ਉਤਪਾਦਾਂ 'ਤੇ ਕੰਪੰਸੇਸ਼ਨ (ਮੁਆਵਜ਼ਾ) ਸੈੱਸ ਹਟਾ ਕੇ ਜੀਐੱਸਟੀ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਵਰਤਮਾਨ ਵਿੱਚ ਸੈੱਸ ਅਤੇ ਹੋਰ ਟੈਕਸਾਂ ਤੋਂ ਇਲਾਵਾ ਸਿਗਰਟ ਅਤੇ ਹੋਰ ਉਤਪਾਦਾਂ 'ਤੇ 28 ਫ਼ੀਸਦੀ ਜੀਐੱਸਟੀ ਲਗਾਇਆ ਜਾਂਦਾ ਹੈ, ਜਿਸ ਨਾਲ ਕੁੱਲ ਅਸਿੱਧਾ ਟੈਕਸ 53 ਫ਼ੀਸਦੀ ਬਣਦਾ ਹੈ। ਵਿਚਾਰੇ ਜਾ ਰਹੇ ਸੁਝਾਵਾਂ ਵਿੱਚੋਂ ਇੱਕ ਜੀਐੱਸਟੀ ਨੂੰ ਵਧਾ ਕੇ 40 ਫ਼ੀਸਦੀ ਕਰਨ ਅਤੇ ਇਸ ਦੇ ਉੱਪਰ ਵਾਧੂ ਐਕਸਾਈਜ਼ ਡਿਊਟੀ ਲਗਾਉਣ ਦਾ ਹੈ। ਸਰਕਾਰ ਦਾ ਵਿਚਾਰ ਇਹ ਹੈ ਕਿ 31 ਮਾਰਚ, 2026 ਨੂੰ ਨਿਰਧਾਰਤ ਕੰਪੰਸੇਸ਼ਨ (ਮੁਆਵਜ਼ਾ) ਸੈੱਸ ਅਤੇ ਹੋਰ ਸੈੱਸ ਹਟਾਉਣ ਤੋਂ ਬਾਅਦ ਮਾਲੀਏ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਕੰਪੰਸੇਸ਼ਨ ਸੈੱਸ ਦੀ ਥਾਂ ਕੋਈ ਹੋਰ ਸੈੱਸ ਲਾਉਣ ਦੇ ਮੂਡ ਵਿੱਚ ਨਹੀਂ ਹੈ। ਅਧਿਕਾਰੀਆਂ ਮੁਤਾਬਕ ਜੀਐੱਸਟੀ ਕੌਂਸਲ ਦਾ ਮੰਤਰੀ ਮੰਡਲ 2026 ਤੋਂ ਬਾਅਦ ਕੰਪੰਸੇਸ਼ਨ ਸੈੱਸ ਦੇ ਭਵਿੱਖ ਬਾਰੇ ਚਰਚਾ ਕਰ ਸਕਦਾ ਹੈ। ਇਕ ਅਧਿਕਾਰੀ ਨੇ ਕਿਹਾ, ਸੈੱਸ ਨੂੰ ਪ੍ਰਭਾਵੀ ਨਹੀਂ ਮੰਨਿਆ ਜਾਂਦਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਪੈਨਲ ਆਪਣੀ ਰਿਪੋਰਟ ਪੇਸ਼ ਕਰਨ ਤੋਂ ਪਹਿਲਾਂ ਸਾਰੇ ਬਦਲਾਂ 'ਤੇ ਵਿਚਾਰ ਕਰੇਗਾ। ਇਸ ਤੋਂ ਬਾਅਦ ਜੀਐੱਸਟੀ ਕੌਂਸਲ ਸਿਫਾਰਸ਼ਾਂ 'ਤੇ ਅੰਤਿਮ ਫੈਸਲਾ ਲਵੇਗੀ।
ਇਹ ਵੀ ਪੜ੍ਹੋ : 50 ਰੁਪਏ ਦਾ ਨੋਟ ਤੁਹਾਨੂੰ ਬਣਾ ਸਕਦੈ ਲੱਖਪਤੀ, ਜਾਣੋ ਕਿਵੇਂ
ਸਰਕਾਰ ਨੂੰ ਕਿੰਨੀ ਹੁੰਦੀ ਹੈ ਕਮਾਈ?
ਵਰਤਮਾਨ ਵਿੱਚ 28 ਫ਼ੀਸਦੀ ਜੀਐੱਸਟੀ ਤੋਂ ਇਲਾਵਾ, ਕੰਪੰਸੇਸ਼ਨ ਸੈੱਸ, ਬੇਸਿਕ ਐਕਸਾਈਜ਼ ਡਿਊਟੀ ਅਤੇ ਨੈਸ਼ਨਲ ਡਿਜ਼ਾਸਟਰ ਕੰਟੀਜੈਂਸੀ ਫੀਸ, ਹਾਨੀਕਾਰਕ ਮੰਨੇ ਜਾਣ ਵਾਲੇ ਸਾਮਾਨ, ਸਿਗਰਟ ਅਤੇ ਹੋਰ ਧੂੰਆਂ ਰਹਿਤ ਤੰਬਾਕੂ ਉਤਪਾਦਾਂ 'ਤੇ ਲਗਾਇਆ ਜਾਂਦਾ ਹੈ ਪਰ ਸਿਗਰਟਾਂ 'ਤੇ ਕੁੱਲ 53 ਫੀਸਦੀ ਟੈਕਸ-ਜੀਐੱਸਟੀ ਅਤੇ ਹੋਰ ਖਰਚੇ ਅਜੇ ਵੀ ਵਿਸ਼ਵ ਸਿਹਤ ਸੰਗਠਨ ਦੁਆਰਾ ਸਿਫ਼ਾਰਸ਼ ਕੀਤੀ ਗਈ 75 ਫ਼ੀਸਦੀ ਦਰ ਨਾਲੋਂ ਬਹੁਤ ਘੱਟ ਹੈ। ਤੰਬਾਕੂ ਅਤੇ ਤੰਬਾਕੂ ਉਤਪਾਦ, ਸਿਗਰਟ ਅਤੇ ਪਾਨ ਮਸਾਲਾ ਸਮੇਤ ਸਰਕਾਰ ਦੇ ਟੈਕਸ ਮਾਲੀਏ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਇਨ੍ਹਾਂ ਤੋਂ 2022-23 ਵਿੱਚ ਸਰਕਾਰ ਨੂੰ 72,788 ਕਰੋੜ ਰੁਪਏ ਦੀ ਕਮਾਈ ਹੋਈ ਸੀ।
ਕੋਈ ਨਵਾਂ ਸੈੱਸ ਨਹੀਂ
ਅਧਿਕਾਰੀ ਨੇ ਕਿਹਾ ਕਿ ਮੇਜ਼ 'ਤੇ ਇਕ ਹੋਰ ਬਦਲ ਮੁਆਵਜ਼ਾ ਸੈੱਸ ਨੂੰ ਸਿਹਤ ਸੈੱਸ ਨਾਲ ਬਦਲਣ ਦਾ ਹੈ, ਪਰ ਕੁਝ ਰਾਜ ਇਸ ਦੇ ਹੱਕ ਵਿਚ ਨਹੀਂ ਹਨ, ਕੇਂਦਰ ਵੀ ਸਿਧਾਂਤਕ ਤੌਰ 'ਤੇ ਨਵਾਂ ਸੈੱਸ ਲਿਆਉਣ ਦੇ ਪੱਖ ਵਿਚ ਨਹੀਂ ਹੈ। ਸਿਗਾਰ ਅਤੇ ਸਿਗਰਟ ਵਰਗੇ ਉਤਪਾਦਾਂ 'ਤੇ 5 ਫੀਸਦੀ ਮੁਆਵਜ਼ਾ ਸੈੱਸ ਲਗਾਇਆ ਜਾਂਦਾ ਹੈ। ਇਸ ਤੋਂ ਬਾਅਦ ਪ੍ਰਤੀ ਹਜ਼ਾਰ ਸਿਗਾਰ ਜਾਂ ਸਿਗਰਟ 'ਤੇ 2,076 ਤੋਂ 4,170 ਰੁਪਏ ਦਾ ਵਾਧੂ ਵਿਸ਼ੇਸ਼ ਟੈਕਸ ਲਗਾਇਆ ਜਾਂਦਾ ਹੈ, ਜੋ ਕਿ ਉਨ੍ਹਾਂ ਦੀ ਲੰਬਾਈ, ਫਿਲਟਰ ਅਤੇ ਉਨ੍ਹਾਂ ਦਾ ਸੁਆਦ ਹੈ ਜਾਂ ਨਹੀਂ, 'ਤੇ ਨਿਰਭਰ ਕਰਦਾ ਹੈ।
ਇਹ ਵੀ ਪੜ੍ਹੋ : ਘਰ 'ਚ ਵੜ ਕੇ ਦਿੱਤੀ ਧਮਕੀ, ਡਰ ਮਾਰੇ ਹਰ ਸਮੇਂ ਚਾਕੂ ਨਾਲ ਰੱਖਣ ਲੱਗੀ ਸੀ ਸੰਨੀ ਲਿਓਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8