ਚਿਦਾਂਬਰਮ ਨੇ ਅਰਵਿਵਸਥਾ ''ਚ ਸੁਧਾਰ ਲਈ ਸਰਕਾਰ ਨੂੰ ਦਿੱਤੀ ਇਹ ਸਲਾਹ

09/06/2020 4:14:26 PM

ਨਵੀਂ ਦਿੱਲੀ— ਸਾਬਕਾ ਵਿੱਤੀ ਮੰਤਰੀ ਪੀ. ਚਿਦਾਂਬਰਮ ਨੇ ਮੰਗ ਨੂੰ ਉਤਸ਼ਾਹਤ ਕਰਨ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ 'ਚ ਮਦਦ ਕਰਨ ਲਈ ਸਰਕਾਰ ਨੂੰ ਜ਼ਿਆਦਾ ਉਧਾਰ ਲੈਣ ਦੀ ਸਲਾਹ ਦਿੱਤੀ ਹੈ।

ਸੀਨੀਅਰ ਕਾਂਗਰਸ ਨੇਤਾ ਨੇ ਪੈਸੇ ਜੁਟਾਉਣ ਦੇ ਕੁਝ ਉਪਾਅ ਵੀ ਦਿੱਤੇ, ਜਿਨ੍ਹਾਂ 'ਚ ਐੱਫ. ਆਰ. ਬੀ. ਐੱਮ. ਮਾਪਦੰਢਾਂ 'ਚ ਢਿੱਲ, ਵਿਨਿਵੇਸ਼ 'ਚ ਤੇਜ਼ੀ ਅਤੇ ਸੰਸਾਰਕ ਬੈਂਕਾਂ ਤੋਂ ਧਨ ਉਧਾਰ ਲੈਣਾ ਸ਼ਾਮਲ ਹਨ।

ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਦੇ ਉਪਾਵਾਂ ਤਹਿਤ ਉਨ੍ਹਾਂ ਸੂਬਿਆਂ ਦੀ ਜੀ. ਐੱਸ. ਟੀ. ਮੁਆਵਜ਼ੇ ਦਾ ਭੁਗਤਾਨ ਕਰਨ ਤੋਂ ਇਲਾਵਾ 50 ਫੀਸਦੀ ਗਰੀਬ ਪਰਿਵਾਰਾਂ ਨੂੰ ਨਕਦ ਟਰਾਂਸਫਰ ਕਰਨ, ਉਨ੍ਹਾਂ ਨੂੰ ਅਨਾਜ ਦੇਣ ਅਤੇ ਬੁਨਿਆਦੀ ਢਾਂਚੇ 'ਤੇ ਖਰਚ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਟਵੀਟ ਕੀਤਾ, ''ਮੰਗ ਤੇ ਖਪਤ ਨੂੰ ਉਤਸ਼ਾਹਤ ਕਰਨ ਤੇ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਕੁਝ ਅਜਿਹੇ ਠੋਸ ਕਦਮ ਚੁੱਕੇ ਜਾ ਸਕਦੇ ਹਨ, ਸਭ ਤੋਂ ਗਰੀਬ 50 ਫੀਸਦੀ ਪਰਿਵਾਰਾਂ ਨੂੰ ਕੁਝ ਨਕਦੀ ਟਰਾਂਸਫਰ ਕਰੋ। ਅਜਿਹੇ ਸਾਰੇ ਪਰਿਵਾਰਾਂ ਨੂੰ ਅਨਾਜ ਦਿਓ, ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ। ਬੁਨਿਆਦੀ ਢਾਂਚਾ ਪ੍ਰਾਜੈਕਟਾਂ 'ਤੇ ਖਰਚ ਵਧਾਓ। ਬੈਂਕਾਂ ਦਾ ਪੂੰਜੀਕਰਨ ਕਰੋ ਤਾਂ ਕਿ ਉਹ ਉਧਾਰ ਦੇ ਸਕਣ ਅਤੇ ਸੂਬਿਆਂ ਦੇ ਜੀ. ਐੱਸ. ਟੀ. ਮੁਆਵਜ਼ੇ ਦਾ ਭੁਗਤਾਨ ਕਰੋ।''


Sanjeev

Content Editor

Related News