ਵੀਰਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਆਇਆ ਵੱਡਾ ਬਦਲਾਅ, ਚਾਂਦੀ ਪਹੁੰਚੀ 93000 ਦੇ ਪਾਰ

Thursday, Jan 16, 2025 - 11:03 AM (IST)

ਵੀਰਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਆਇਆ ਵੱਡਾ ਬਦਲਾਅ, ਚਾਂਦੀ ਪਹੁੰਚੀ 93000 ਦੇ ਪਾਰ

ਨਵੀਂ ਦਿੱਲੀ — ਵੀਰਵਾਰ (16 ਜਨਵਰੀ) ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਬਦਲਾਅ ਆਇਆ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਅੱਜ ਇਹ 0.27 ਫੀਸਦੀ ਦੇ ਵਾਧੇ ਨਾਲ 78,919 ਰੁਪਏ ਪ੍ਰਤੀ 10 ਗ੍ਰਾਮ 'ਤੇ ਹੈ, ਜਦਕਿ ਚਾਂਦੀ 0.37 ਫੀਸਦੀ ਦੇ ਵਾਧੇ ਨਾਲ 93,200 ਰੁਪਏ 'ਤੇ ਹੈ।

ਇਹ ਵੀ ਪੜ੍ਹੋ :     ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ! ਗ੍ਰੈਚੁਟੀ ਰਾਸ਼ੀ 'ਚ ਹੋਇਆ 25 ਫ਼ੀਸਦੀ ਦਾ ਵਾਧਾ

ਇਸ ਸਾਲ ਹੁਣ ਤੱਕ ਸੋਨਾ 1,442 ਰੁਪਏ ਤੋਂ ਵੱਧ ਵਧਿਆ 

IBJA ਅਨੁਸਾਰ, ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ 1,442 ਰੁਪਏ ਵਧੀ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 'ਚ 2,345 ਰੁਪਏ ਦਾ ਵਾਧਾ ਹੋਇਆ ਹੈ। 1 ਜਨਵਰੀ ਨੂੰ ਸੋਨਾ 76,583 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਹੁਣ 78,025 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਇਕ ਕਿਲੋ ਚਾਂਦੀ ਦੀ ਕੀਮਤ 86,055 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 88,400 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।

ਇਹ ਵੀ ਪੜ੍ਹੋ :     ਮਜਦੂਰਾਂ ਨੂੰ ਕੇਂਦਰ ਸਰਕਾਰ ਨੇ ਜਾਰੀ ਕੀਤੇ 1000-1000 ਰੁਪਏ, ਸੂਚੀ 'ਚ ਇੰਝ ਚੈੱਕ ਕਰੋ ਆਪਣਾ ਨਾਂ

2024 ਵਿੱਚ ਸੋਨੇ ਨੇ 20% ਅਤੇ ਚਾਂਦੀ ਨੇ 17% ਰਿਟਰਨ ਦਿੱਤਾ।

ਪਿਛਲੇ ਸਾਲ ਸੋਨੇ ਦੀ ਕੀਮਤ 20.22 ਫੀਸਦੀ ਵਧੀ ਸੀ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 'ਚ 17.19 ਫੀਸਦੀ ਦਾ ਵਾਧਾ ਹੋਇਆ ਹੈ। 1 ਜਨਵਰੀ 2024 ਨੂੰ ਸੋਨਾ 76,583 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ 31 ਦਸੰਬਰ 2024 ਨੂੰ 76,948 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਸ ਦੌਰਾਨ ਇਕ ਕਿਲੋ ਚਾਂਦੀ ਦੀ ਕੀਮਤ 73,395 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 86,017 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।

ਇਹ ਵੀ ਪੜ੍ਹੋ :     HDFC, ICICI, SBI ਨੇ ਦੁਨੀਆ ਦੇ ਸਭ ਤੋਂ ਵੱਡੇ ਬੈਂਕਾਂ ਦੀ ਸੂਚੀ 'ਚ ਬਣਾਈ ਥਾਂ, ਜਾਣੋ ਕਿਹੜਾ ਬੈਂਕ ਹੈ ਨੰਬਰ 1

ਇਹ ਵੀ ਪੜ੍ਹੋ :      Fact Check : ਮਹਾਕੁੰਭ ਦੇ ਮੌਕੇ 'ਤੇ 749 ਦਾ ਰੀਚਾਰਜ ਬਿਲਕੁਲ ਮੁਫ਼ਤ... ਪੜ੍ਹੋ ਪੂਰਾ ਸੱਚ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News