ਕੇਂਦਰ ਜੀ. ਐੱਸ. ਟੀ. ਦਰਾਂ ਨੂੰ ਲੈ ਕੇ ''ਸਥਿਰ ਨਹੀਂ'', ਇਨ੍ਹਾਂ ''ਤੇ ਦੁਬਾਰਾ ਵਿਚਾਰ ਕੀਤਾ ਜਾ ਸਕਦੈ : ਮੇਘਵਾਲ

Saturday, Aug 26, 2017 - 12:42 AM (IST)

ਕੇਂਦਰ ਜੀ. ਐੱਸ. ਟੀ. ਦਰਾਂ ਨੂੰ ਲੈ ਕੇ ''ਸਥਿਰ ਨਹੀਂ'', ਇਨ੍ਹਾਂ ''ਤੇ ਦੁਬਾਰਾ ਵਿਚਾਰ ਕੀਤਾ ਜਾ ਸਕਦੈ : ਮੇਘਵਾਲ

ਨਵੀਂ ਦਿੱਲੀ—ਕੇਂਦਰ ਸਰਕਾਰ ਦਾ ਜੀ. ਐੱਸ. ਟੀ. ਦਰਾਂ ਨੂੰ ਲੈ ਕੇ 'ਸਥਿਰ ਰੁਖ ਨਹੀਂ' ਹੈ ਅਤੇ ਜੀ. ਐੱਸ. ਟੀ. ਪ੍ਰੀਸ਼ਦ ਇਨ੍ਹਾਂ 'ਦੇ ਦੁਬਾਰਾ ਵਿਚਾਰ ਕਰ ਸਕਦੀ ਹੈ ਜੋ ਮਾਲੀਆ ਪ੍ਰਾਪਤੀ 'ਤੇ ਨਿਰਭਰ ਕਰੇਗਾ। ਇਹ ਗੱਲ ਅੱਜ ਵਿੱਤ ਸੂਬਾ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਹੀ। ਉਨ੍ਹਾਂ ਕਿਹਾ ਕਿ ਸਾਨੂੰ ਸਭ ਤੋਂ ਪਹਿਲਾਂ ਮਾਲੀਆ ਪ੍ਰਾਪਤੀ ਨੂੰ ਦੇਖਣਾ ਹੋਵੇਗਾ। ਸਰਕਾਰ ਦਰਾਂ ਨੂੰ ਲੈ ਕੇ ਅਟਲ ਰੁਖ ਨਹੀਂ ਰੱਖਦੀ। ਸਾਡੇ ਕੋਲ ਇਕ ਢਾਂਚਾ ਹੈ। ਜੀ. ਐੱਸ. ਟੀ. ਪ੍ਰੀਸ਼ਦ 'ਚ ਸਾਨੂੰ ਸੂਬਿਆਂ ਦੇ ਦ੍ਰਿਸ਼ਟੀਕੋਣ ਨੂੰ ਵੀ ਦੇਖਣਾ ਹੋਵੇਗਾ।
ਸਟਾਰਟਅਪ ਕਾਰੋਬਾਰੀਆਂ ਨੇ ਸੇਵਾਕਰ ਦੇ 13 ਤੋਂ 15 ਅਤੇ ਹੁਣ 18 ਫੀਸਦੀ ਹੋਣ 'ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਜਿਸ ਸਮੇਂ ਸਾਨੂੰ ਇਹ ਲੱਗੇਗਾ ਕਿ ਤੁਹਾਡੀ ਮਾਲੀਆ ਪ੍ਰਾਪਤੀ ਬਿਹਤਰ ਹੈ ਤਾਂ ਜੀ. ਐੱਸ. ਟੀ. ਪ੍ਰੀਸ਼ਦ ਦਰਾਂ ਦੀਆਂ ਦਲੀਲਾਂ ਦੇ ਸਾਰੇ ਪਹਿਲੂਆਂ 'ਤੇ ਵਿਚਾਰ ਕਰੇਗੀ, ਜਿਸ ਦਾ ਫੈਸਲਾ ਸੌਦਾਗਰਾਂ ਦੇ ਪੱਖ 'ਚ ਹੋਵੇਗਾ। ਉਨ੍ਹਾਂ ਭਾਰਤੀ ਰਿਜ਼ਰਵ ਬੈਂਕ ਦੇ 200 ਰੁਪਏ ਦੇ ਨੋਟ ਲਿਆਉਣ ਦੇ ਫੈਸਲੇ  ਨੂੰ ਇਕ 'ਚੰਗਾ ਕਦਮ' ਦੱਸਿਆ।


Related News