ਕੇਨਰਾ ਬੈਂਕ ਦਾ ਸਿੰਗਲ ਸ਼ੁੱਧ ਘਾਟਾ ਮਾਰਚ ਤਿਮਾਹੀ ''ਚ ਵਧ ਕੇ 3,259.33 ਕਰੋੜ ਰੁਪਏ ''ਤੇ ਪੁੱਜਾ

Thursday, Jun 25, 2020 - 02:22 AM (IST)

ਨਵੀਂ ਦਿੱਲੀ-ਜਨਤਕ ਖੇਤਰ ਦੇ ਕੇਨਰਾ ਬੈਂਕ ਨੇ ਕਿਹਾ ਕਿ ਮਾਰਚ 2020 ਨੂੰ ਖਤਮ ਚੌਥੀ ਤਿਮਾਹੀ 'ਚ ਉਸ ਦਾ ਸਿੰਗਲ ਆਧਾਰ 'ਤੇ ਸ਼ੁੱਧ ਘਾਟਾ ਵਧ ਕੇ 3,259.33 ਕਰੋੜ ਰੁਪਏ ਹੋ ਗਿਆ। ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਰੈਗੂਲੇਟਰੀ ਸੂਚਨਾ 'ਚ ਇਹ ਜਾਣਕਾਰੀ ਦਿੱਤੀ ਹੈ। ਬੈਂਕ ਨੇ ਇਸ ਤੋਂ ਪਿਛਲੇ ਸਾਲ ਇਸੇ ਤਿਮਾਹੀ 'ਚ 551.53 ਕਰੋੜ ਰੁਪਏ ਦਾ ਸ਼ੁੱਧ ਘਾਟਾ ਦਰਜ ਕੀਤਾ ਸੀ। ਬੈਂਕ ਨੇ ਕਿਹਾ ਹੈ ਕਿ ਜਨਵਰੀ ਤੋਂ ਮਾਰਚ 2020 ਦੀ ਚੌਥੀ ਤਿਮਾਹੀ 'ਚ ਉਸ ਦੀ ਸਿੰਗਲ ਕਮਾਈ ਵਧ ਕੇ 14,222.39 ਕਰੋੜ ਰੁਪਏ ਹੋ ਗਈ,  ਜੋ ਇਕ ਸਾਲ ਪਹਿਲਾਂ ਇਸੇ ਮਿਆਦ 'ਚ 14,000.43 ਕਰੋੜ ਰੁਪਏ ਰਹੀ ਸੀ। ਬੈਂਕ ਨੂੰ ਖਤਮ ਵਿੱਤੀ ਸਾਲ ਦੀ ਚੌਥੀ ਤਿਮਾਹੀ  ਦੌਰਾਨ ਫਸੇ ਕਰਜ਼ੇ ਦੇ ਏਵਜ਼ 'ਚ 5,375.38 ਕਰੋੜ ਰੁਪਏ ਦਾ ਭਾਰੀ ਪ੍ਰਬੰਧ ਕਰਨਾ ਪਿਆ।

ਹਾਲਾਂਕਿ ਪਿਛਲੇ ਸਾਲ ਵੀ ਇਸੇ ਮਿਆਦ 'ਚ ਬੈਂਕ ਨੇ 5,523.50 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਸੀ। ਵਿੱਤੀ ਸਾਲ 2019-20 ਦੌਰਾਨ ਬੈਂਕ ਨੂੰ 2,235.72 ਕਰੋੜ ਰੁਪਏ ਦਾ ਨੁਕਸਾਨ  ਹੋਇਆ। ਇਸ ਤੋਂ ਪਹਿਲਾਂ 2018-19 'ਚ ਬੈਂਕ ਨੇ 347.02 ਕਰੋੜ ਰੁਪਏ ਦਾ ਸ਼ੁੱਧ ਲਾਭ ਹਾਸਲ ਕੀਤਾ ਸੀ।  ਜਾਇਦਾਦ ਗੁਣਵੱਤਾ ਦੇ ਮਾਮਲੇ 'ਚ ਮਾਰਚ 2020 ਦੀ ਆਖਿਰ 'ਤੇ ਬੈਂਕ ਦੀ ਕੁੱਲ ਨਾਨ-ਪ੍ਰਫਾਰਮਿੰਗ ਐਸੇਟ (ਐੱਨ. ਪੀ. ਏ.)  8.21 ਫੀਸਦੀ  ਦੇ ਉੱਚ ਪੱਧਰ 'ਤੇ ਰਹੀ।

ਹਾਲਾਂਕਿ ਮਾਰਚ 2019 ਦੇ 8.83 ਫੀਸਦੀ ਦੇ ਮੁਕਾਬਲੇ ਇਸ 'ਚ ਹਲਕਾ ਸੁਧਾਰ ਆਇਆ ਹੈ। ਮੁੱਲ ਦੇ ਲਿਹਾਜ਼ ਨਾਲ ਕੁੱਲ ਐੱਨ. ਪੀ. ਏ.  31 ਮਾਰਚ 2020 ਨੂੰ 37,041.15 ਕਰੋੜ ਰੁਪਏ ਰਿਹਾ ਹੈ ਜੋ ਕਿ ਇਕ ਸਾਲ ਪਹਿਲਾਂ ਇਸ ਦੌਰਾਨ 39,224.12 ਕਰੋੜ ਰੁਪਏ 'ਤੇ ਸੀ। ਸ਼ੁੱਧ ਐੱਨ.ਪੀ.ਏ. ਦੀ ਜੇਕਰ ਗੱਲ ਕੀਤੀ ਜਾਵੇ ਤਾਂ 31 ਮਾਰਚ 2020 ਨੂੰ ਇਹ ਮਾਮੂਲੀ ਸੁਧਾਰ ਨਾਲ 4.22 ਫੀਸਦੀ (18,250.11 ਕਰੋੜ ਰੁਪਏ) ਰਿਹਾ ਸੀ। ਕੇਨਰਾ ਬੈਂਕ 'ਚ ਇਕ ਅਪ੍ਰੈਲ 2020 ਨੂੰ ਸਿਡੀਕੇਟ ਬੈਂਕ ਦਾ ਰਲੇਵਾਂ ਹੋਇਆ। ਇਸ ਸਬੰਧ 'ਚ ਰਿਜ਼ਰਵ ਬੈਂਕ ਨੇ ਕੇਨਰਾ ਬੈਂਕ 'ਚ ਭਵਿੱਖ 'ਚ ਦਬਾਅ ਵਾਲੀ ਜਾਇਦਾਦ ਦੇ ਵਾਧੇ ਨੂੰ ਧਿਆਨ 'ਚ ਰੱਖਦੇ ਹੋਏ ਕੇਨਰਾ ਬੈਂਕ ਨੂੰ 31 ਮਾਰਚ 2020 ਨੂੰ ਬਿਹਤਰ ਵਿਵਸਥਾ ਨੂੰ ਯਕੀਨਨ ਕਰਨ ਨੂੰ ਕਿਹਾ ਸੀ ।


Karan Kumar

Content Editor

Related News