BSNL ਨੇ ਕਰਮਚਾਰੀਆਂ ਦੀ ਜੂਨ ਦੀ ਪੂਰੀ ਸੈਲਰੀ ਜਾਰੀ ਕੀਤੀ

Sunday, Jun 30, 2019 - 10:50 AM (IST)

BSNL ਨੇ ਕਰਮਚਾਰੀਆਂ ਦੀ ਜੂਨ ਦੀ ਪੂਰੀ ਸੈਲਰੀ ਜਾਰੀ ਕੀਤੀ

ਨਵੀਂ ਦਿੱਲੀ—ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਸ਼ਨੀਵਾਰ ਨੂੰ ਆਪਣੇ ਸਾਰੇ ਕਰਮਚਾਰੀਆਂ ਦੇ ਲਈ ਜੂਨ ਦੀ ਸੈਲਰੀ ਜਾਰੀ ਕਰ ਦਿੱਤੀ ਹੈ। ਹਾਲਾਂਕਿ ਅਜੇ ਬੀ.ਐੱਸ.ਐੱਨ.ਐੱਲ. ਨੂੰ ਟੈਲੀਕਾਮ ਡਿਪਾਟਮੈਂਟ ਤੋਂ 14,000 ਕਰੋੜ ਰੁਪਏ ਬਕਾਇਆ ਮਿਲਣ ਦੀ ਉਡੀਕ ਹੈ। 
ਨਾਂ ਨਾ ਛੁਪਾਉਣ ਦੀ ਸ਼ਰਤ 'ਤੇ ਇਕ ਅਧਿਕਾਰਿਕ ਸੂਤਰ ਨੇ ਦੱਸਿਆ ਕਿ ਬੀ.ਐੱਸ.ਐੱਨ.ਐੱਲ. ਨੇ ਆਪਣੇ ਇੰਟਰਨਲ ਸਰੋਤਾਂ ਤੋਂ ਕਰੀਬ 2,000 ਕਰੋੜ ਰੁਪਏ ਤੋਂ ਸਾਰੇ ਕਰਮਚਾਰੀਆਂ ਨੂੰ ਜੂਨ ਦੀ ਸੈਲਰੀ ਦਾ ਭੁਗਤਾਨ ਕਰ ਦਿੱਤਾ ਹੈ। ਕੰਪਨੀ ਨੇ ਕਰੀਬ 750 ਕਰੋੜ ਰੁਪਏ ਦੀ ਸੈਲਰੀ ਦਾ ਭੁਗਤਾਨ ਕੀਤਾ ਹੈ ਅਤੇ ਕਰੀਬ 800 ਕਰੋੜ ਰੁਪਏ ਲੋਨ ਦੀ ਵਿਆਜ ਦੇ ਤੌਰ 'ਤੇ ਚੁਕਾਏ ਹਨ। ਬਾਕੀ ਪੈਸਾ ਵੈਂਡਰਸ ਦਾ ਬਕਾਇਆ ਅਤੇ ਬਿਜਲੀ ਦੇ ਬਿੱਲ ਵਰਗੇ ਆਪਰੇਸ਼ਨਲ ਖਰਚਿਆਂ ਲਈ ਅਪਰੂਵ ਕੀਤਾ ਗਿਆ ਹੈ। 
ਭਾਰਤ ਸੰਚਾਰ ਨਿਗਮ ਲਿਮਟਿਡ ਆਲ ਇੰਡੀਆ ਯੂਨੀਅਨ ਐਂਡ ਐਸੋਸੀਏਸ਼ਨ ਦੇ ਸੰਯੋਜਕ ਪੀ ਅਭਿਮਨਿਊ ਨੇ ਕਿਹਾ ਕਿ ਫਾਈਨੈਂਸ ਡਿਪਾਰਟਮੈਂਟ ਦੇ ਇਕ ਅਧਿਕਾਰੀ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਉਨ੍ਹਾਂ ਨੇ ਜੂਨ ਦੀ ਸੈਲਰੀ ਲਈ ਫੰਡ ਮਿਲ ਗਿਆ ਹੈ ਅਤੇ ਇਹ ਸੋਮਵਾਰ ਨੂੰ ਕਰਮਚਾਰੀਆਂ ਦੇ ਅਕਾਊਂਟ 'ਚ ਕ੍ਰੈਡਿਟ ਹੋ ਜਾਵੇਗੀ।
ਸੂਤਰ ਮੁਤਾਬਕ ਕੰਪਨੀ ਨੇ ਅਪ੍ਰੈਲ 'ਚ ਟੈਲੀਕਾਮ ਤੋਂ 14,000 ਕਰੋੜ ਰੁਪਏ ਦੀ ਮੰਗ ਕੀਤੀ ਸੀ ਪਰ ਅਜੇ ਤੱਕ ਬੀ.ਐੱਸ.ਐੱਨ.ਐੱਲ. ਨੂੰ ਇਹ ਪੈਸੇ ਨਹੀਂ ਮਿਲੇ ਹਨ। ਇਨ੍ਹਾਂ 'ਚ ਪੈਨਸ਼ਨ ਅਮਾਊਂਟ ਲਈ ਪੈਸੇ, ਨਕਸਲ ਪ੍ਰਭਾਵਿਤ ਇਲਾਕਿਆਂ 'ਚ ਮੋਬਾਇਲ ਨੈੱਟਵਰਕ ਪਹੁੰਚਾਉਣ ਲਈ ਬਕਾਇਆ ਅਤੇ ਬੀ.ਡਬਲਿਊ.ਏ. ਸਪੈਕਟਰਮ 'ਤੇ ਦਿੱਤੇ ਜਾਣ ਵਾਲੇ ਵਿਆਜ ਵਰਗੀਆਂ ਮੰਗਾਂ ਸ਼ਾਮਲ ਹਨ। ਬੀ.ਐੱਸ.ਐੱਨ.ਐੱਲ. 'ਤੇ ਕੁੱਲ ਕਰੀਬ 15,000 ਕਰੋੜ ਰੁਪਏ ਦਾ ਕਰਜ਼ ਹੈ ਜੋ ਇੰਡਸਟਰੀ 'ਚ ਸਭ ਤੋਂ ਘਟ ਹੈ।


author

Aarti dhillon

Content Editor

Related News