ਸੈਂਸੈਕਸ ''ਚ 100 ਅੰਕ ਤੋਂ ਵਧ ਦੀ ਗਿਰਾਵਟ, 80,650 ਦੇ ਪੱਧਰ ''ਤੇ ਕਰ ਰਿਹੈ ਕਾਰੋਬਾਰ

Wednesday, Aug 21, 2024 - 11:15 AM (IST)

ਮੁੰਬਈ— ਸ਼ੇਅਰ ਬਾਜ਼ਾਰ 'ਚ ਅੱਜ ਯਾਨੀ 21 ਅਗਸਤ ਨੂੰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ 100 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇ ਨਾਲ 80,650 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 'ਚ ਵੀ ਕਰੀਬ 50 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ 24,650 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ ਦੇ 30 ਵਿੱਚੋਂ 19 ਸਟਾਕਾਂ ਵਿੱਚ ਵਾਧਾ ਦਿਖਾਈ ਦੇ ਰਿਹਾ ਹੈ। ਬੈਂਕਿੰਗ ਅਤੇ ਆਟੋ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਨਿਫਟੀ ਦੇ ਜ਼ਿਆਦਾਤਰ ਸੈਕਟਰਲ ਸੂਚਕਾਂਕ ਮਜ਼ਬੂਤ ​​ਹਨ। ਫਾਰਮਾ 'ਚ 0.54 ਫੀਸਦੀ ਦੀ ਤੇਜ਼ੀ ਹੈ। ਐੱਫਐੱਮਸੀਜੀ 0.46% ਅਤੇ ਮੈਟਲ 0.38% ਚੜ੍ਹਿਆ ਹੈ।
ਏਸ਼ੀਆਈ ਬਾਜ਼ਾਰਾਂ 'ਚ ਅੱਜ ਗਿਰਾਵਟ
ਏਸ਼ੀਆਈ ਬਾਜ਼ਾਰਾਂ 'ਚ ਅੱਜ ਗਿਰਾਵਟ ਦੇਖਣ ਨੂੰ ਮਿਲੀ ਹੈ। ਜਾਪਾਨ ਦਾ ਨਿੱਕੇਈ ਇੰਡੈਕਸ 0.68% ਹੇਠਾਂ ਹੈ। ਜਦੋਂ ਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ 0.38% ਅਤੇ ਹਾਂਗਕਾਂਗ ਦੇ ਹੈਂਗ ਸੇਂਗ 'ਚ 0.87%  ਦੀ ਗਿਰਾਵਟ ਹੈ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਡਾਓ ਜੋਂਸ 61.56 (0.15%) ਅੰਕ ਡਿੱਗ ਕੇ 40,834 'ਤੇ ਬੰਦ ਹੋਇਆ। ਜਦੋਂ ਕਿ ਨੈਸਡੈਕ 59.83 (0.33%) ਅੰਕ ਡਿੱਗ ਕੇ 17,816 'ਤੇ ਬੰਦ ਹੋਇਆ। ਐੱਨਐੱਸਈ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਨਿਵੇਸ਼ਕਾਂ (ਐੱਫਆਈਆਈਐੱਸ) ਨੇ 20 ਅਗਸਤ ਨੂੰ 1,457.96 ਕਰੋੜ ਰੁਪਏ ਦੇ ਸ਼ੇਅਰ ਵੇਚੇ। ਘਰੇਲੂ ਨਿਵੇਸ਼ਕਾਂ (DIIs) ਨੇ 2,252.10 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਬੀਤੇ ਦਿਨ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ
ਇਸ ਤੋਂ ਪਹਿਲਾਂ ਕੱਲ ਯਾਨੀ 20 ਅਗਸਤ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਸੀ। ਸੈਂਸੈਕਸ 378 ਅੰਕ (0.47%) ਦੇ ਵਾਧੇ ਨਾਲ 80,802 'ਤੇ ਬੰਦ ਹੋਇਆ। ਜਦੋਂ ਕਿ ਨਿਫਟੀ 126 ਅੰਕ (0.51%) ਵਧਿਆ। ਇਹ 24,698 ਦੇ ਪੱਧਰ 'ਤੇ ਬੰਦ ਹੋਇਆ।


Aarti dhillon

Content Editor

Related News