ਵੱਡੀ ਰਾਹਤ : LPG ਗੈਸ ਸਿਲੰਡਰ ਹੋਇਆ ਸਸਤਾ, ਜਾਣੋ ਕਿੰਨੇ ਘਟੇ ਭਾਅ

06/01/2023 9:45:16 AM

ਨਵੀਂ ਦਿੱਲੀ - 1 ਜੂਨ ਨੂੰ ਮਹੀਨੇ ਦੇ ਪਹਿਲੇ ਹੀ ਦਿਨ LPG ਸਿਲੰਡਰ ਦੀ ਕੀਮਤ 'ਚ ਵੱਡੀ ਕਟੌਤੀ ਦੇਖਣ ਨੂੰ ਮਿਲ ਰਹੀ ਹੈ। ਤੇਲ ਕੰਪਨੀਆਂ ਨੇ 1 ਜੂਨ ਨੂੰ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਰਾਹਤ ਦਿੱਤੀ ਹੈ। ਸਰਕਾਰੀ ਤੇਲ ਕੰਪਨੀਆਂ (OMCs) ਵੱਲੋਂ ਜਾਰੀ ਕੀਤੀ ਗਈ ਕੀਮਤ ਮੁਤਾਬਕ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ 83.50 ਰੁਪਏ ਦੀ ਕਮੀ ਆਈ ਹੈ। 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਲਈ ਹੁਣ 1773 ਰੁਪਏ ਦੇਣੇ ਪੈਣਗੇ। ਪਹਿਲਾਂ ਇਹ ਸਿਲੰਡਰ 1856.50 ਰੁਪਏ ਦਾ ਸੀ। ਹਾਲਾਂਕਿ ਘਰੇਲੂ ਗੈਸ ਸਿਲੰਡਰ ਪਹਿਲਾਂ ਵਾਂਗ ਹੀ ਕੀਮਤ 'ਤੇ ਮਿਲੇਗਾ।

ਇਹ ਵੀ ਪੜ੍ਹੋ : Dubai 'ਚ ਮੋਟਾ ਨਿਵੇਸ਼ ਕਰ ਰਹੇ ਭਾਰਤੀ ਨਿਵੇਸ਼ਕ, ਲਗਾਤਾਰ ਦੂਜੇ ਸਾਲ ਹਾਸਲ ਕੀਤਾ ਇਹ ਮੁਕਾਮ

ਵਪਾਰਕ ਗੈਸ ਸਿਲੰਡਰਾਂ ਦੀਆਂ ਨਵੀਆਂ ਦਰਾਂ

ਦਿੱਲੀ 'ਚ ਗੈਸ ਸਿਲੰਡਰ 1856.50 ਰੁਪਏ ਤੋਂ ਘੱਟ ਕੇ 1773 ਰੁਪਏ 'ਤੇ ਆ ਗਿਆ ਹੈ। ਕੋਲਕਾਤਾ 'ਚ ਪਹਿਲਾਂ 1960.50 ਰੁਪਏ ਦੇ ਮੁਕਾਬਲੇ ਹੁਣ 1875.50 ਰੁਪਏ ਦੇਣੇ ਪੈਣਗੇ। ਇਸੇ ਤਰ੍ਹਾਂ, ਪਹਿਲਾਂ ਇਹ ਮੁੰਬਈ ਵਿੱਚ 1808.50 ਰੁਪਏ ਵਿੱਚ ਉਪਲਬਧ ਸੀ, ਜੋ ਹੁਣ 1725 ਰੁਪਏ ਵਿੱਚ ਉਪਲਬਧ ਹੋਵੇਗਾ। ਚੇਨਈ ਵਿੱਚ ਕੀਮਤ 2021.50 ਰੁਪਏ ਤੋਂ ਘੱਟ ਕੇ 1937 ਰੁਪਏ ਹੋ ਗਈ ਹੈ।

ਹਵਾਈ ਯਾਤਰਾ  ਹੋ ਸਕਦੀ ਹੈ ਪ੍ਰਭਾਵਿਤ

ਵਪਾਰਕ ਐਲਪੀਜੀ ਸਿਲੰਡਰਾਂ ਵਿੱਚ ਰਾਹਤ ਦੇਣ ਤੋਂ ਇਲਾਵਾ ਤੇਲ ਕੰਪਨੀਆਂ ਨੇ ਜੈੱਟ ਫਿਊਲ (ਹਵਾਈ ਬਾਲਣ) ਦੀਆਂ ਕੀਮਤਾਂ ਵਿੱਚ ਵੀ ਕਟੌਤੀ ਕੀਤੀ ਹੈ। ਦੀ ਕੀਮਤ 'ਚ ਕਰੀਬ 6,600 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਦਾ ਅਸਰ ਆਉਣ ਵਾਲੇ ਸਮੇਂ 'ਚ ਹਵਾਈ ਯਾਤਰਾ 'ਤੇ ਪੈ ਸਕਦਾ ਹੈ। ਨਵੀਆਂ ਦਰਾਂ 1 ਜੂਨ ਤੋਂ ਲਾਗੂ ਹੋ ਗਈਆਂ ਹਨ। ਤੇਲ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਦੇ ਲਈ ਰਾਜਧਾਨੀ ਦਿੱਲੀ 'ਚ ਪਹਿਲਾਂ ਦੀ ਤਰ੍ਹਾਂ 1103 ਰੁਪਏ ਦੇਣੇ ਹੋਣਗੇ।

ਇਹ ਵੀ ਪੜ੍ਹੋ : 2000 ਨਹੀਂ 500 ਰੁਪਏ ਦੇ ਨਕਲੀ ਨੋਟ ਬਣੇ RBI ਲਈ ਮੁਸੀਬਤ, ਸਾਲਾਨਾ ਰਿਪੋਰਟ 'ਚ ਹੋਇਆ ਖ਼ੁਲਾਸਾ

ਵਪਾਰਕ ਗੈਸ ਸਿਲੰਡਰਾਂ ਦੀਆਂ ਨਵੀਆਂ ਦਰਾਂ

ਦਿੱਲੀ 'ਚ ਗੈਸ ਸਿਲੰਡਰ 1856.50 ਰੁਪਏ ਤੋਂ ਘੱਟ ਕੇ 1773 ਰੁਪਏ 'ਤੇ ਆ ਗਿਆ ਹੈ। ਕੋਲਕਾਤਾ 'ਚ ਪਹਿਲਾਂ 1960.50 ਰੁਪਏ ਦੇ ਮੁਕਾਬਲੇ ਹੁਣ 1875.50 ਰੁਪਏ ਦੇਣੇ ਪੈਣਗੇ। ਇਸੇ ਤਰ੍ਹਾਂ, ਪਹਿਲਾਂ ਇਹ ਮੁੰਬਈ ਵਿੱਚ 1808.50 ਰੁਪਏ ਵਿੱਚ ਉਪਲਬਧ ਸੀ, ਜੋ ਹੁਣ 1725 ਰੁਪਏ ਵਿੱਚ ਉਪਲਬਧ ਹੋਵੇਗਾ। ਚੇਨਈ ਵਿੱਚ ਕੀਮਤ 2021.50 ਰੁਪਏ ਤੋਂ ਘੱਟ ਕੇ 1937 ਰੁਪਏ ਹੋ ਗਈ ਹੈ।

ATF ਦੀ ਕੀਮਤ ਵਿੱਚ ਭਾਰੀ ਕਟੌਤੀ

ਐਲਪੀਜੀ ਤੋਂ ਇਲਾਵਾ ਤੇਲ ਕੰਪਨੀਆਂ ਨੇ ਵੀ ਏਟੀਐਫ ਦੀਆਂ ਕੀਮਤਾਂ ਵਿੱਚ ਭਾਰੀ ਕਟੌਤੀ ਕੀਤੀ ਹੈ। ਇਕ ਕਿਲੋਲੀਟਰ ਦੀ ਕੀਮਤ 6600 ਰੁਪਏ 'ਤੇ ਆ ਗਈ ਹੈ। ਦਿੱਲੀ ਵਿੱਚ ATF ਦੀ ਕੀਮਤ ਪਹਿਲਾਂ 95935.34 ਰੁਪਏ ਤੋਂ ਘੱਟ ਕੇ 89,303.09 ਰੁਪਏ ਹੋ ਗਈ ਹੈ। ਪਹਿਲਾਂ ਮੁੰਬਈ 'ਚ ਕੀਮਤ 89348.60 ਰੁਪਏ ਪ੍ਰਤੀ ਕਿਲੋਲੀਟਰ ਸੀ, ਜੋ ਹੁਣ 83,413.96 ਰੁਪਏ ਪ੍ਰਤੀ ਕਿਲੋਲੀਟਰ ਦੀ ਦਰ ਨਾਲ ਉਪਲਬਧ ਹੋਵੇਗੀ। ਕੋਲਕਾਤਾ ਵਿੱਚ ਇਹ ਦਰ ਘਟ ਕੇ 95,963.95 ਰੁਪਏ ਪ੍ਰਤੀ ਕਿਲੋਲੀਟਰ ਅਤੇ ਚੇਨਈ ਵਿੱਚ 93,041.33 ਰੁਪਏ ਪ੍ਰਤੀ ਕਿਲੋਲੀਟਰ ਰਹਿ ਗਈ ਹੈ।

ਇਹ ਵੀ ਪੜ੍ਹੋ : ਫਿਰ ਵਧਣੇ ਸ਼ੁਰੂ ਹੋਏ ਆਂਡਿਆਂ ਦੇ ਭਾਅ, ਪੰਜਾਬ-ਹਰਿਆਣਾ ਦੇ ਪੋਲਟਰੀ ਉਦਯੋਗ ਦੀ ਵਧੀ ਮੁਸ਼ਕਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News