ਵੱਡੀ ਰਾਹਤ! ਸਸਤਾ ਹੋਇਆ LPG ਸਿਲੰਡਰ,  ਜਾਣੋ ਕਿੰਨੇ ਘਟੇ ਭਾਅ

Saturday, Apr 01, 2023 - 09:55 AM (IST)

ਵੱਡੀ ਰਾਹਤ! ਸਸਤਾ ਹੋਇਆ LPG ਸਿਲੰਡਰ,  ਜਾਣੋ ਕਿੰਨੇ ਘਟੇ ਭਾਅ

ਨਵੀਂ ਦਿੱਲੀ — ਵਿੱਤੀ ਸਾਲ ਦੇ ਪਹਿਲੇ ਹੀ ਦਿਨ ਅੱਜ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। LPG ਸਿਲੰਡਰ ਦੀ ਕੀਮਤ ਵਿਚ 92 ਰੁਪਏ ਤੱਕ ਦੀ ਕਮੀ ਕੀਤੀ ਗਈ ਹੈ। ਅੱਜ ਤੋਂ ਹੀ ਨਵੀਆਂ ਦਰਾਂ ਨੂੰ ਲਾਗੂ ਕਰ ਦਿੱਤਾ ਗਿਆ ਹੈ। ਹਾਲਾਂਕਿ, ਐਲਪੀਜੀ ਦੀਆਂ ਕੀਮਤਾਂ ਵਿੱਚ ਇਹ ਰਾਹਤ ਸਿਰਫ਼ ਵਪਾਰਕ ਸਿਲੰਡਰ ਦੇ ਖਪਤਕਾਰਾਂ ਨੂੰ ਹੀ ਮਿਲੀ ਹੈ।

14.2 ਕਿਲੋਗ੍ਰਾਮ ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਯਾਨੀ ਘਰੇਲੂ ਐਲਪੀਜੀ ਗੈਸ ਗਾਹਕਾਂ ਲਈ ਕੀਮਤ ਵਿੱਚ ਕੋਈ ਸੋਧ ਨਹੀਂ ਕੀਤੀ ਗਈ ਹੈ। 14.2 ਕਿਲੋ ਗੈਸ ਸਿਲੰਡਰ ਦਾ ਰੇਟ ਪਿਛਲੇ ਮਹੀਨੇ ਦੇ ਬਰਾਬਰ ਹੈ। ਗੌਰਤਲਬ ਹੈ ਕਿ ਸਰਕਾਰ ਨੇ ਮਾਰਚ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 350 ਰੁਪਏ ਦਾ ਵਾਧਾ ਕੀਤਾ ਸੀ। ਇਸ ਮਹੀਨੇ ਸ਼ਨੀਵਾਰ ਨੂੰ 92 ਰੁਪਏ ਦੀ ਕਟੌਤੀ ਕੀਤੀ ਗਈ ਹੈ।

ਇਹ ਵੀ ਪੜ੍ਹੋ:  ਅੱਜ ਤੋਂ ਬਦਲਣ ਵਾਲੇ ਹਨ ਆਮਦਨ ਟੈਕਸ ਸਮੇਤ ਕਈ ਅਹਿਮ ਨਿਯਮ, ਹਰ ਨਾਗਰਿਕ ਨੂੰ ਕਰਨਗੇ

ਮਾਰਚ ਵਿੱਚ ਲੱਗਾ ਸੀ ਤਗੜਾ ਝਟਕਾ 

ਪਿਛਲੇ ਮਹੀਨੇ ਯਾਨੀ ਮਾਰਚ ਮਹੀਨੇ ਗੈਸ ਦੀਆਂ ਕੀਮਤਾਂ ਵਧਣ ਨਾਲ ਲੋਕ ਪਰੇਸ਼ਾਨ ਹੋ ਗਏ ਸਨ। ਮਾਰਚ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 350 ਰੁਪਏ ਤੋਂ ਵੱਧ ਦਾ ਵਾਧਾ ਹੋਇਆ ਸੀ। ਇਸ ਦੇ ਨਾਲ ਹੀ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 8 ਮਹੀਨਿਆਂ ਬਾਅਦ 50 ਰੁਪਏ ਵਧਾ ਦਿੱਤੀ ਗਈ ਹੈ। ਧਿਆਨ ਦੇਣ ਵਾਲੀ ਗੱਲ ਹੈ ਕਿ ਘਰੇਲੂ ਐਲਪੀਜੀ ਸਿਲੰਡਰਾਂ ਦੇ ਮੁਕਾਬਲੇ ਵਪਾਰਕ ਗੈਸ ਦੀਆਂ ਦਰਾਂ ਉਤਰਾਅ-ਚੜ੍ਹਾਅ ਵਿਚ ਰਹਿੰਦੀਆਂ ਹਨ।

1 ਅਪ੍ਰੈਲ 2022 ਨੂੰ ਦਿੱਲੀ 'ਚ 19 ਕਿਲੋ ਦਾ ਕਮਰਸ਼ੀਅਲ ਗੈਸ ਸਿਲੰਡਰ 2,253 ਰੁਪਏ 'ਚ ਮਿਲਦਾ ਸੀ ਅਤੇ ਅੱਜ ਤੋਂ ਇਹ ਕੀਮਤਾਂ 2,028 ਰੁਪਏ 'ਤੇ ਆ ਗਈਆਂ ਹਨ। ਪਿਛਲੇ ਇੱਕ ਸਾਲ ਵਿੱਚ ਦਿੱਲੀ ਵਿੱਚ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ ਸਿਰਫ 225 ਰੁਪਏ ਦੀ ਕਟੌਤੀ ਕੀਤੀ ਗਈ ਹੈ।

ਜਾਣੋ ਤੁਹਾਡੇ ਸ਼ਹਿਰ ਵਿੱਚ ਨਵਾਂ ਰੇਟ ਕੀ ਹੈ

LPG ਸਿਲੰਡਰ ਦੀਆਂ ਨਵੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਇਹ ਦਿੱਲੀ ਵਿੱਚ 2028 ਰੁਪਏ, ਕੋਲਕਾਤਾ ਵਿੱਚ 2132 ਰੁਪਏ, ਮੁੰਬਈ ਵਿੱਚ 1980 ਰੁਪਏ, ਚੇਨਈ ਵਿੱਚ 2192.50 ਰੁਪਏ ਹੋ ਗਈ ਹੈ। ਵਪਾਰਕ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।

ਇਹ ਵੀ ਪੜ੍ਹੋ:  ਹੈਦਰਾਬਾਦ ਦੇ ਇੱਕ ਵਿਅਕਤੀ ਨੇ Swiggy ਰਾਹੀਂ ਆਰਡਰ ਕੀਤੀ 6 ਲੱਖ ਰੁਪਏ ਦੀ ਇਡਲੀ

ਲਗਾਤਾਰ ਘਟਦੀ ਸਬਸਿਡੀ

ਪਿਛਲੇ ਚਾਰ ਸਾਲਾਂ ਵਿੱਚ ਸਰਕਾਰ ਦੁਆਰਾ ਦਿੱਤੀ ਗਈ ਐਲਪੀਜੀ ਉੱਤੇ ਸਬਸਿਡੀ ਦੇ ਅੰਕੜੇ ਦਰਸਾਉਂਦੇ ਹਨ ਕਿ ਇਹ 2018-19 ਵਿੱਚ 37,209 ਕਰੋੜ ਰੁਪਏ ਸੀ। ਇਹ 2019-20 ਵਿੱਚ 24,172 ਕਰੋੜ ਰੁਪਏ, 2020-21 ਵਿੱਚ 11,896 ਕਰੋੜ ਰੁਪਏ ਅਤੇ 2021-22 ਵਿੱਚ 1,811 ਕਰੋੜ ਰੁਪਏ ਰਹਿ ਗਈ ਹੈ।

ATF ਦੀ ਵੀ ਘੱਟ ਹੋਈਆਂ ਕੀਮਤਾਂ

ਹੁਣ ਆਉਣ ਵਾਲੇ ਸਮੇਂ 'ਚ ਹਵਾਈ ਟਿਕਟਾਂ ਦੀ ਕੀਮਤ 'ਚ ਕਟੌਤੀ ਹੋਣ ਦੀ ਸੰਭਾਵਨਾ ਹੈ। ATF Price ਘਟਣਾ ਸ਼ੁਰੂ ਹੋ ਗਈ ਹੈ। ਦਿੱਲੀ ਵਿੱਚ ਏਵੀਏਸ਼ਨ ਟਰਬਾਈਨ ਫਿਊਲ (ATF) ਦੀ ਕੀਮਤ 1 ਮਾਰਚ, 2023 ਨੂੰ 4,606 ਰੁਪਏ ਪ੍ਰਤੀ ਕਿਲੋਲੀਟਰ ਜਾਂ 4.09 ਫੀਸਦੀ ਘਟਾ ਕੇ 107,750.27 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਸੀ। ਇਸ ਦੇ ਨਾਲ ਹੀ ਅੱਜ ਯਾਨੀ 1 ਅਪ੍ਰੈਲ, 2023 ਨੂੰ ATF ਦੀਆਂ ਕੀਮਤਾਂ 'ਚ ਕਮੀ ਆਈ ਹੈ। ATF ਦੀਆਂ ਕੀਮਤਾਂ ਹੁਣ ਦਿੱਲੀ ਵਿੱਚ 98,349.59 ਰੁਪਏ, ਕੋਲਕਾਤਾ ਵਿੱਚ 1,05,228.98 ਰੁਪਏ, ਮੁੰਬਈ ਵਿੱਚ 91,953.85 ਰੁਪਏ ਅਤੇ ਚੇਨਈ ਵਿੱਚ 1,02,491.87 ਰੁਪਏ ਹੈ।

ਇਹ ਵੀ ਪੜ੍ਹੋ: ਕੇਂਦਰ ਨੇ ਸਾਰੇ IAS, IPS, IFS ਅਧਿਕਾਰੀਆਂ ਕੋਲੋਂ ਮੰਗੇ ਉਨ੍ਹਾਂ ਦੇ ਸਟਾਕ ਮਾਰਕੀਟ ਲੈਣ-ਦੇਣ ਦੇ ਵੇਰਵੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News