ਕ੍ਰਿਪਟੋਕਰੰਸੀ ਮਾਰਕੀਟ ''ਚ ਵੱਡੀ ਗਿਰਾਵਟ, ਬਿਟਕੁਆਇਨ 19 ਹਜ਼ਾਰ ਡਾਲਰ ਤੋਂ ਹੇਠਾਂ ਫਿਸਲਿਆ

Wednesday, Nov 09, 2022 - 03:40 PM (IST)

ਕ੍ਰਿਪਟੋਕਰੰਸੀ ਮਾਰਕੀਟ ''ਚ ਵੱਡੀ ਗਿਰਾਵਟ, ਬਿਟਕੁਆਇਨ 19 ਹਜ਼ਾਰ ਡਾਲਰ ਤੋਂ ਹੇਠਾਂ ਫਿਸਲਿਆ

ਬਿਜ਼ਨੈੱਸ ਡੈਸਕ- ਕ੍ਰਿਪਟੋਕਰੰਸੀ ਦੇ ਬਾਜ਼ਾਰ 'ਚ ਅੱਜ ਵੀ ਗਿਰਾਵਟ ਦੇਖੀ ਜਾ ਰਹੀ ਹੈ ਅਤੇ ਇਸ ਦਾ ਗਲੋਬਲ ਮਾਰਕਿਟ ਕੈਪ 1 ਖਰਬ ਡਾਲਰ ਤੋਂ ਹੇਠਾਂ ਬਣਿਆ ਹੋਇਆ ਹੈ। ਅੱਜ ਸਵੇਰ ਦਾ ਟ੍ਰੇਡ ਦੇਖੀਏ ਤਾਂ ਪਿਛਲੇ 24 ਘੰਟਿਆਂ 'ਚ ਗਲੋਬਲ ਕ੍ਰਿਪਟੋ ਮਾਰਕੀਟ ਕੈਪ 'ਚ 212 ਅਰਬ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਸੀ ਜੋ ਦਿਨ ਚੜ੍ਹਣ ਦੇ ਨਾਲ ਮਾਮੂਲੀ ਰਿਕਵਰੀ ਦੇ ਨਾਲ ਕਾਰੋਬਾਰ ਕਰ ਰਿਹਾ ਸੀ। ਬਿਟਕੁਆਇਨ 19,000 ਡਾਲਰ ਤੋਂ ਹੇਠਾਂ ਆ ਚੁੱਕਾ ਹੈ ਅਤੇ ਪਿਛਲੇ 24 ਘੰਟਿਆਂ 'ਚ 'ਇਸ 'ਚ ਲਗਭਗ 8 ਫੀਸਦੀ ਦੀ ਕਮਜ਼ੋਰੀ ਆ ਚੁੱਕੀ ਹੈ।
ਬਿਟਕੁਆਇਨ ਦੀ ਕੀਮਤ ਡਿੱਗੀ 
ਦੁਨੀਆ ਦੀ ਸਭ ਤੋਂ ਮਸ਼ਹੂਰ ਕ੍ਰਿਪਟੋਕਰੰਸੀ ਬਿਟਕੁਆਇਨ ਦੀ ਕੀਮਤ 'ਚ ਕੱਲ੍ਹ ਤੋਂ ਅੱਜ ਤੱਕ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਬਿਟਕੁਆਇਨ ਨੇ ਪਿਛਲੇ 24 ਘੰਟਿਆਂ 'ਚ 7.94 ਫੀਸਦੀ ਦੀ ਗਿਰਾਵਟ ਦਿਖਾਈ ਹੈ ਅਤੇ ਅੱਜ ਇਹ 18,273.56 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਪਿਛਲੇ 7 ਦਿਨਾਂ 'ਚ ਇਸ 'ਚ 10.56 ਫੀਸਦੀ ਦੀ ਭਾਰੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ ਹੈ।
ਈਥੇਰੀਅਮ ਦੀਆਂ ਕੀਮਤਾਂ 'ਚ ਵੀ ਗਿਰਾਵਟ 
ਈਥੇਰੀਅਮ ਦੀ ਕੀਮਤ 'ਚ ਵੀ ਜ਼ਬਰਦਸਤ ਗਿਰਾਵਟ ਦੇਖੀ ਜਾ ਰਹੀ ਹੈ ਅਤੇ ਇਹ ਕੱਲ੍ਹ ਤੋਂ ਅੱਜ ਤੱਕ 14.47 ਫੀਸਦੀ ਦੀ ਗਿਰਾਵਟ 'ਤੇ ਆ ਗਈ ਹੈ। ਇਸ ਦੇ ਰੇਟ ਅੱਜ 1277.20 ਡਾਲਰ 'ਤੇ ਹਨ ਅਤੇ ਪਿਛਲੇ 7 ਦਿਨਾਂ ਦਾ ਟ੍ਰੇਡ ਬਹੁਤ ਖਰਾਬ ਰਿਹਾ ਹੈ। ਇਸ 'ਚੋਂ ਇਕ ਹਫਤੇ 'ਚ 18.50 ਫੀਸਦੀ ਦੀ ਜ਼ਬਰਦਸਤ ਗਿਰਾਵਟ ਆ ਚੁੱਕੀ ਹੈ।
ਬੀ.ਐੱਨ.ਬੀ. ਦੇ ਟ੍ਰੇਡ 'ਚ ਸੁਸਤੀ
ਬੀ.ਐੱਨ.ਬੀ. ਦੇ ਟ੍ਰੇਡ 'ਚ ਅੱਜ ਗਿਰਾਵਟ ਦੇਖੀ ਜਾ ਰਹੀ ਹੈ ਅਤੇ ਇਹ 3.26 ਫੀਸਦੀ ਦੀ ਗਿਰਾਵਟ ਤੋਂ ਬਾਅਦ 316.13 ਡਾਲਰ 'ਤੇ ਬਣੀ ਹੋਈ ਹੈ। ਇਸ 'ਚੋਂ ਹਾਲਾਂਕਿ ਪਿਛਲੇ ਹਫਤੇ ਤੋਂ ਇਸ ਹਫਤੇ ਤੱਕ 2.19 ਫੀਸਦੀ ਦੀ ਗਿਰਾਵਟ ਦਰਜ ਕੀਤੀ ਜਾ ਚੁੱਕੀ ਹੈ। Binance USD ਦੇ ਰੇਟ 'ਚ ਕਮਜ਼ੋਰੀ ਦੇਖੀ ਜਾ ਰਹੀ ਹੈ ਅਤੇ ਇਹ ਕੱਲ੍ਹ ਤੋਂ ਅੱਜ ਤੱਕ 12.55 ਪ੍ਰਤੀਸ਼ਤ ਟੁੱਟੀ ਹੈ। ਇਸ ਦੀਆਂ ਦਰਾਂ ਅੱਜ 0.3873 ਡਾਲਰ 'ਤੇ ਹਨ। ਇਸ ਦੇ ਇਕ ਹਫਤੇ ਦੇ ਰੇਟ 15.53 ਫੀਸਦੀ ਹੇਠਾਂ ਰਹੇ ਹੈ ਅਤੇ ਨਿਵੇਸ਼ਕਾਂ ਨੂੰ ਪਿਛਲੇ 7 ਦਿਨਾਂ 'ਚ ਨੁਕਸਾਨ ਚੁੱਕਣਾ ਪਿਆ ਹੈ।
ਡਾਜਕੁਆਇਨ
ਡਾਜਕੁਆਇਨ 'ਚ ਅੱਜ 15.52 ਫੀਸਦੀ ਦੀ ਵੱਡੀ ਗਿਰਾਵਟ ਨਾਲ ਕਾਰੋਬਾਰ ਹੋ ਰਿਹਾ ਹੈ ਅਤੇ ਇਹ 0.0871 ਡਾਲਰ ਦੀ ਦਰ 'ਤੇ ਹੈ। ਇਸ 'ਚ ਪਿਛਲੇ ਇਕ ਹਫਤੇ ਯਾਨੀ ਕਿ ਪਿਛਲੇ 7 ਦਿਨਾਂ 'ਚ 36.67 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ।
ਸੋਲਾਨਾ
ਸੋਲਾਨਾ ਦਾ ਰੇਟ ਅੱਜ 19.15 ਡਾਲਰ ਦੀ ਦਰ 'ਤੇ ਕਾਰੋਬਾਰ ਕਰ ਰਿਹਾ ਹੈ ਅਤੇ ਪਿਛਲੇ 7 ਦਿਨਾਂ 'ਚ ਇਸ 'ਚ 31.63 ਫੀਸਦੀ ਦੀ ਗਿਰਾਵਟ ਦੇਖੀ ਜਾ ਰਹੀ ਹੈ। ਪਿਛਲੇ 7 ਦਿਨਾਂ ਦੇ ਵਪਾਰ 'ਚ ਇਹ ਟੋਕਨ 39.64 ਫੀਸਦੀ ਡਿੱਗ ਚੁੱਕਾ ਹੈ। ਇਨ੍ਹਾਂ ਤੋਂ ਇਲਾਵਾ ਪੋਲੀਗਨ, ਪੋਲਕਾਡੋਟ, ਕਾਰਡਾਨੋ ਅਤੇ ਐਕਸ.ਆਰ.ਪੀ. ਦੀ ਦਰ 'ਚ ਵੀ ਗਿਰਾਵਟ ਦੇਖੀ ਜਾ ਰਹੀ ਹੈ ਅਤੇ ਇਹ ਸਾਰੀਆਂ ਕ੍ਰਿਪਟੋਕਰੰਸੀ ਲਾਲ ਨਿਸ਼ਾਨ 'ਚ ਵਪਾਰ ਕਰ ਰਹੀਆਂ ਹਨ।


author

Aarti dhillon

Content Editor

Related News