ਸਰਕਾਰ ਦਾ ਵੱਡਾ ਫ਼ੈਸਲਾ, ਕਾਰਡ ਧਾਰਕਾ ਨੂੰ ਅਗਲੇ ਸਾਲ ਮਾਰਚ ਤੱਕ ਮਿਲੇਗਾ ਮੁਫ਼ਤ ਰਾਸ਼ਨ
Wednesday, Nov 24, 2021 - 05:51 PM (IST)
ਨਵੀਂ ਦਿੱਲੀ : ਕੇਂਦਰੀ ਮੰਤਰੀ ਮੰਡਲ ਨੇ ਵਾਧੂ ਪੰਜ ਕਿਲੋਗ੍ਰਾਮ ਮੁਫਤ ਅਨਾਜ ਦੀ ਯੋਜਨਾ ਨੂੰ ਚਾਰ ਮਹੀਨੇ ਭਾਵ ਮਾਰਚ 2022 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀਐਮ-ਜੀਕੇਏਵਾਈ) ਨੂੰ ਅਗਲੇ ਸਾਲ ਮਾਰਚ ਤੱਕ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਪਿਛਲੇ ਸਾਲ, ਸਰਕਾਰ ਨੇ ਕੋਵਿਡ-19 ਦੇ ਮਹਾਮਾਰੀ ਫੈਲਣ ਕਾਰਨ ਆਰਥਿਕ ਰੁਕਾਵਟਾਂ ਦੇ ਮੱਦੇਨਜ਼ਰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੁਆਰਾ ਕਵਰ ਕੀਤੇ ਗਏ ਸਾਰੇ ਲਾਭਪਾਤਰੀਆਂ ਲਈ PM-GKAY ਦੀ ਘੋਸ਼ਣਾ ਕੀਤੀ ਸੀ। ਇਹ ਸਕੀਮ 30 ਨਵੰਬਰ ਨੂੰ ਖਤਮ ਹੋਣੀ ਸੀ। ਇਸ ਯੋਜਨਾ ਦੇ ਤਹਿਤ, ਸਰਕਾਰ ਲਗਭਗ 80 ਕਰੋੜ NFSA ਲਾਭਪਾਤਰੀਆਂ ਨੂੰ 5 ਕਿਲੋਗ੍ਰਾਮ ਅਨਾਜ ਮੁਫਤ ਪ੍ਰਦਾਨ ਕਰਦੀ ਹੈ।
ਇਹ ਵੀ ਪੜ੍ਹੋ : ਖ਼ੁਲਾਸਾ! ਨਿਯਮਾਂ ਨੂੰ ਛਿੱਕੇ ਟੰਗ SBI ਨੇ ਗ਼ਰੀਬਾਂ ਤੋਂ ਕੀਤੀ ਕਰੋੜਾਂ ਦੀ ਵਸੂਲੀ
ਇਸ ਦੇ ਨਾਲ ਹੀ ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਬਿੱਲ ਨੂੰ ਮਨਜ਼ੂਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਨਵੰਬਰ ਨੂੰ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ।
ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਦੇ ਤਹਿਤ 17 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 3.61 ਲੱਖ ਘਰਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਹੈ। ਇਸ ਮਨਜ਼ੂਰੀ ਨਾਲ ਸਕੀਮ ਤਹਿਤ ਮਨਜ਼ੂਰ ਕੀਤੇ ਘਰਾਂ ਦੀ ਕੁੱਲ ਗਿਣਤੀ 1.14 ਕਰੋੜ ਹੋ ਗਈ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਇਕ ਬਿਆਨ 'ਚ ਦਿੱਤੀ ਗਈ।
ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ 1.14 ਕਰੋੜ ਮਨਜ਼ੂਰ ਘਰਾਂ ਵਿੱਚੋਂ 89 ਲੱਖ ਤੋਂ ਵੱਧ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ 52.5 ਲੱਖ ਘਰ ਲਾਭਪਾਤਰੀਆਂ ਨੂੰ ਵੰਡੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ : Cryptocurrency : ਕ੍ਰਿਪਟੋ ਬਾਜ਼ਾਰ 'ਚ ਹਾਹਾਕਾਰ, ਰਾਤੋਂ ਰਾਤ ਕੰਗਾਲ ਹੋਏ ਨਿਵੇਸ਼ਕ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।