Gold ਦੇ ਖਰੀਦਦਾਰਾਂ ਨੂੰ ਵੱਡਾ ਝਟਕਾ, ਨਵੇਂ ਰਿਕਾਰਡ ਪੱਧਰ ''ਤੇ ਪਹੁੰਚੀ ਕੀਮਤ, ਚਾਂਦੀ ਨੇ ਮਾਰੀ ਵੱਡੀ ਛਾਲ
Tuesday, Apr 01, 2025 - 10:13 AM (IST)

ਬਿਜ਼ਨੈੱਸ ਡੈਸਕ : ਵਿੱਤੀ ਸਾਲ 2025-2026 ਦੇ ਪਹਿਲੇ ਕਾਰੋਬਾਰੀ ਦਿਨ ਸੋਨੇ ਦੇ ਖਰੀਦਦਾਰਾਂ ਨੂੰ ਝਟਕਾ ਲੱਗਾ ਹੈ। ਮੰਗਲਵਾਰ (1 ਅਪ੍ਰੈਲ) ਨੂੰ MCX 'ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਧੀਆਂ ਹਨ। ਸੋਨਾ ਫਿਲਹਾਲ 0.69 ਫੀਸਦੀ ਦੇ ਵਾਧੇ ਨਾਲ 91,341 ਰੁਪਏ ਦੇ ਨਵੇਂ ਪੱਧਰ 'ਤੇ ਪਹੁੰਚ ਗਿਆ ਹੈ, ਜਦਕਿ ਚਾਂਦੀ 0.76 ਫੀਸਦੀ ਦੇ ਵਾਧੇ ਨਾਲ 1,00,821 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਹੈ।
ਇਸ ਤੋਂ ਪਹਿਲਾਂ 31 ਮਾਰਚ ਯਾਨੀ ਸੋਮਵਾਰ ਨੂੰ ਈਦ-ਉਲ-ਫਿਤਰ ਦੇ ਮੌਕੇ 'ਤੇ ਸ਼ੇਅਰ, ਕਰੰਸੀ ਅਤੇ ਕਮੋਡਿਟੀ ਬਾਜ਼ਾਰ ਬੰਦ ਰਹੇ ਸਨ। ਸ਼ੁੱਕਰਵਾਰ 28 ਮਾਰਚ ਨੂੰ ਸੋਨੇ ਦੀ ਬੰਦ ਕੀਮਤ 89,652 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਕਿ 0.04 ਫੀਸਦੀ ਡਿੱਗ ਗਈ ਸੀ। ਚਾਂਦੀ ਦੀ ਗੱਲ ਕਰੀਏ ਤਾਂ ਉੱਥੇ 0.02 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ, ਇਹ 1,00,480 ਰੁਪਏ ਪ੍ਰਤੀ ਕਿਲੋਗ੍ਰਾਮ ਰਿਹਾ।
ਸੋਮਵਾਰ ਨੂੰ ਕਾਮੈਕਸ 'ਤੇ ਸੋਨੇ ਦੀਆਂ ਕੀਮਤਾਂ ਨੇ ਇਤਿਹਾਸ ਰਚਿਆ ਅਤੇ ਪਹਿਲੀ ਵਾਰ 3,100 ਡਾਲਰ ਪ੍ਰਤੀ ਔਂਸ ਦੇ ਪੱਧਰ ਨੂੰ ਪਾਰ ਕੀਤਾ। ਸਪੌਟ ਸੋਨੇ ਦੀ ਕੀਮਤ 3,106.50 ਡਾਲਰ ਪ੍ਰਤੀ ਔਂਸ ਹੋ ਗਈ, ਜੋ ਹੁਣ ਤੱਕ ਦਾ ਸਭ ਤੋਂ ਉੱਚਾ ਸੀ।