ਦੁਨੀਆ ਭਰ ਦੇ ਸਟਾਕ ''ਚ ਭੂਚਾਲ ਕਾਰਨ ਅਰਬਪਤੀਆਂ ਨੂੰ ਵੱਡਾ ਝਟਕਾ, ਅਡਾਨੀ-ਅੰਬਾਨੀ ਤੇ ਮਸਕ ਦਾ ਵੱਡਾ ਨੁਕਸਾਨ
Tuesday, Oct 08, 2024 - 06:42 PM (IST)
ਬਿਜ਼ਨੈੱਸ ਡੈਸਕ : ਸੋਮਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ 'ਚ ਲਗਾਤਾਰ ਛੇਵੇਂ ਦਿਨ ਗਿਰਾਵਟ ਜਾਰੀ ਰਹੀ, ਜਿਸ ਦਾ ਅਸਰ ਗਲੋਬਲ ਅਮੀਰਾਂ ਦੀ ਦੌਲਤ 'ਤੇ ਵੀ ਪਿਆ। ਅਮਰੀਕੀ ਸ਼ੇਅਰ ਬਾਜ਼ਾਰਾਂ 'ਚ ਵੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਦੁਨੀਆ ਦੇ 20 ਪ੍ਰਮੁੱਖ ਅਰਬਪਤੀਆਂ 'ਚੋਂ 16 ਦੀ ਜਾਇਦਾਦ 'ਚ ਗਿਰਾਵਟ ਦਰਜ ਕੀਤੀ ਗਈ। ਸਭ ਤੋਂ ਵੱਧ ਨੁਕਸਾਨ ਐਲੋਨ ਮਸਕ ਨੂੰ ਹੋਇਆ, ਜਿਸ ਦੀ ਦੌਲਤ ਵਿੱਚ 6.61 ਬਿਲੀਅਨ ਡਾਲਰ ਦੀ ਗਿਰਾਵਟ ਆਈ। ਇਸ ਦੇ ਨਾਲ ਹੀ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਨੂੰ 5.12 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਅਤੇ ਭਾਰਤੀ ਉਦਯੋਗਪਤੀ ਗੌਤਮ ਅਡਾਨੀ ਦੀ ਸੰਪਤੀ ਵਿੱਚ 3.26 ਬਿਲੀਅਨ ਡਾਲਰ (ਕਰੀਬ 2,73,77,88,75,000 ਰੁਪਏ) ਦੀ ਗਿਰਾਵਟ ਆਈ। ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਨੂੰ 1.16 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਭੂਚਾਲ ਤੋਂ ਪਹਿਲਾਂ ਵੱਜੇਗਾ ਖਤਰੇ ਦਾ ਘੁੱਗੂ! ਰਿਸਰਚਰਾਂ ਨੇ ਵਿਕਸਿਤ ਕੀਤਾ ਟੂਲ
ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, ਅਡਾਨੀ ਦੀ ਕੁੱਲ ਸੰਪਤੀ 96.2 ਡਾਲਰ ਬਿਲੀਅਨ ਹੈ, ਜਿਸ ਨਾਲ ਉਹ ਦੁਨੀਆ ਦੇ ਸਭ ਤੋਂ ਅਮੀਰਾਂ ਦੀ ਸੂਚੀ 'ਚ 18ਵੇਂ ਸਥਾਨ 'ਤੇ ਹਨ। ਇਸ ਸਾਲ ਉਸ ਦੀ ਸੰਪਤੀ 11.9 ਬਿਲੀਅਨ ਡਾਲਰ ਵਧੀ ਹੈ। ਮੁਕੇਸ਼ ਅੰਬਾਨੀ 14ਵੇਂ ਸਥਾਨ 'ਤੇ ਹਨ ਅਤੇ ਇਸ ਸਾਲ ਉਨ੍ਹਾਂ ਦੀ ਜਾਇਦਾਦ 104 ਅਰਬ ਡਾਲਰ ਹੈ।
ਇਹ ਵੀ ਪੜ੍ਹੋ : ਨੱਕ ਵੀ ਨਾ ਬਚਾ ਸਕੇ ਦੁਸ਼ਯੰਤ ਚੌਟਾਲਾ, ਜ਼ਿਆਦਾਤਰ ਉਮੀਦਵਾਰਾਂ ਦੀ ਜ਼ਮਾਨਤ ਹੋਈ ਜ਼ਬਤ
ਮਸਕ 256 ਬਿਲੀਅਨ ਡਾਲਰ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਹੋਏ ਹਨ, ਜਦੋਂ ਕਿ ਮਾਰਕ ਜ਼ੁਕਰਬਰਗ, ਜੈਫ ਬੇਜੋਸ ਅਤੇ ਬਰਨਾਰਡ ਅਰਨੌਲਟ ਦੂਜੇ ਚੋਟੀ ਦੇ ਸਥਾਨਾਂ 'ਤੇ ਹਨ। ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ 'ਚ ਸੈਂਸੈਕਸ 638 ਅੰਕ ਡਿੱਗ ਗਿਆ, ਜਿਸ ਨਾਲ ਨਿਵੇਸ਼ਕਾਂ ਨੂੰ ਲਗਭਗ 20 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ।