ਜਨਾਨੀਆਂ ਲਈ ਬਾਜ਼ਾਰ 'ਚ ਆਇਆ ਨਵਾਂ ਸਕੂਟਰ, ਪੂਰਾ ਚਾਰਜ ਹੋਣ 'ਤੇ ਚੱਲੇਗਾ 65 ਕਿ.ਮੀ.
Tuesday, May 26, 2020 - 01:26 PM (IST)
ਆਟੋ ਡੈਸਕ— ਭਾਰਤ ਦੀ ਇਲੈਕਟ੍ਰਿਕ ਵਾਹਨ ਸਟਾਰਟਅਪ ਕੰਪਨੀ BattRE ਨੇ ਆਪਣੇ ਨਵੇਂ ਇਲੈਕਟ੍ਰਿਕ gps:ie ਸਕੂਟਰ ਨੂੰ ਲਾਂਚ ਕਰ ਦਿੱਤਾ ਹੈ। ਇਸ ਇਲੈਕਟ੍ਰਿਕ ਸਕੂਟਰ ਦੀ ਕੀਮਤ 64,990 ਰੁਪਏ ਰੱਖੀ ਗਈ ਹੈ। ਇਸ ਨੂੰ ਜਨਾਨੀਆਂ ਲਈ ਕਾਫੀ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਦਾ ਡਿਜ਼ਾਈਨ ਆਮ ਸਕੂਟਰਾਂ ਵਰਗਾ ਹੀ ਹੈ ਪਰ ਇਸ ਦਾ ਭਾਰ ਸਿਰਫ 60 ਕਿਲੋਗ੍ਰਾਮ ਹੈ। ਇਸ ਸਕੂਟਰ ਨੂੰ ਇਕ ਵਾਰ ਫੁਲ ਚਾਰਜ ਕਰਕੇ 65 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ।
2.5 ਘੰਟਿਆਂ 'ਚ ਚਾਰਜ ਹੁੰਦੀ ਹੈ ਬੈਟਰੀ
ਇਸ ਇਲੈਕਟ੍ਰਿਕ ਸਕੂਟਰ 'ਚ 250 ਵਾਟ ਦੀ ਬੀ.ਐੱਲ.ਡੀ.ਸੀ. ਹੱਬ ਮੋਟਰ ਅਤੇ 48 ਵੋਲਟ ਦਾ 24 ਏ.ਐੱਚ. ਲੀਥੀਅਮ ਬੈਟਰੀ ਪੈਕ ਲਗਾਇਆ ਗਿਆ ਹੈ। ਇਸ ਵਿਚ ਲੱਗੀ ਦਾ ਭਾਰ 12 ਕਿਲੋਗ੍ਰਾਮ ਹੈ ਅਤੇ ਇਸ ਨੂੰ ਫੁਲ ਚਾਰਜ ਹੋਣ 'ਚ 2.5 ਘੰਟਿਆਂ ਦਾ ਸਮਾਂ ਲੱਗਦਾ ਹੈ। ਇਸ ਬੈਟਰੀ ਦੀ ਗੱਲ ਕਰੀਏ ਤਾਂ ਇਸ ਨੂੰ 2,000 ਚਾਰਜਿੰਗ ਸਾਈਕਲ ਅਤੇ 7 ਸਾਲਾਂ ਤਕ ਇਸਤੇਮਾਲ ਕੀਤਾ ਜਾ ਸਕਦਾ ਹੈ।
ਮਿਲਦੇ ਹਨ ਇਹ ਆਧੁਨਿਕ ਫੀਚਰਜ਼
ਇਸ ਸਕੂਟਰ 'ਚ ਇਨਬਿਲਟ ਸਿਮ ਕਾਰਡ ਦਿੱਤਾ ਗਿਆ ਹੈ, ਜਿਸ ਨਾਲ ਇਹ ਸਕੂਟਰ ਹਰ ਸਮੇਂ ਇੰਟਰਨੈੱਟ ਨਾਲ ਕੁਨੈਕਟ ਰਹਿੰਦਾ ਹੈ। ਇਸ ਸਕੂਟਰ ਨੂੰ ਤੁਸੀਂ ਆਪਣੇ ਸਮਾਰਟਫੋਨ ਨਾਲ ਵੀ ਕੁਨੈਕਟ ਕਰ ਸਕਦੇ ਹੋ। ਇਸ ਵਿਚ ਕਰੈਸ਼ ਅਲਰਟ ਸਿਸਟਮ ਵੀ ਹੈ ਜੋ ਕਿਸੇ ਵੀ ਦੁਰਘਟਨਾ ਆਦਿ ਹੋਣ 'ਤੇ ਜੀ.ਪੀ.ਐੱਸ. ਲੋਕੇਸ਼ਨ ਦੇ ਨਾਲ ਹੀ ਐਮਰਜੈਂਸੀ ਅਲਰਟ ਵੀ ਭੇਜਦਾ ਹੈ। ਕੰਪਨੀ ਇਸ ਸਕੂਟਰ ਦੀ ਵਿਕਰੀ ਦੇਸ਼ ਭਰ 'ਚ 50 ਤੋਂ ਜ਼ਿਆਦਾ ਡੀਲਰਸ਼ਿੱਪ ਰਾਹੀਂ ਕਰੇਗੀ।