ਸਿਰਫ਼ 14 ਮਾਰਚ ਹੀ ਨਹੀਂ 13 ਤੇ 15 ਨੂੰ ਵੀ ਹੋਲੀ ਕਾਰਨ ਬੰਦ ਰਹਿਣ ਵਾਲੇ ਹਨ ਬੈਂਕ
Wednesday, Mar 12, 2025 - 06:07 PM (IST)

ਨਵੀਂ ਦਿੱਲੀ - ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਹੋਲੀ ਦੇ ਤਿਉਹਾਰ ਮੌਕੇ ਬੈਂਕਾਂ ਵਿਚ ਛੁੱਟੀ ਰਹੇਗੀ। ਹਾਲਾਂਕਿ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਧਰਮਾਂ, ਸੱਭਿਆਚਾਰ ਅਤੇ ਨਿਯਮਾਂ ਅਨੁਸਾਰ ਬੈਂਕ ਛੁੱਟੀਆਂ ਦੀ ਵੱਖ-ਵੱਖ ਹੋ ਸਕਦੀਆਂ ਹਨ। ਰਿਜ਼ਰਵ ਬੈਂਕ (ਆਰਬੀਆਈ) ਮੁਤਾਬਕ ਬੈਂਕ ਛੁੱਟੀਆਂ 'ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ' ਦੇ ਤਹਿਤ ਤੈਅ ਕੀਤੀਆਂ ਜਾਂਦੀਆਂ ਹਨ। ਜ਼ਿਆਦਾਤਰ ਸੂਬਿਆਂ 'ਚ ਹੋਲੀ ਦੀਆਂ ਬੈਂਕ ਛੁੱਟੀਆਂ 13 ਅਤੇ 14 ਮਾਰਚ ਨੂੰ ਹੋਣਗੀਆਂ। ਆਓ ਜਾਣਦੇ ਹਾਂ ਕਿਸ ਦਿਨ ਕਿਸ ਸੂਬੇ ਵਿੱਚ ਹੋਲੀ ਕਾਰਨ ਬੈਂਕ ਬੰਦ ਰਹਿਣਗੇ।
ਇਹ ਵੀ ਪੜ੍ਹੋ : Indigo, Akasa ਤੇ Star Air ਦਾ ਹੋਲੀ ਦੇ ਤਿਉਹਾਰ ਮੌਕੇ ਸ਼ਾਨਦਾਰ ਡਿਸਕਾਊਂਟ ਆਫਰ
13 ਮਾਰਚ ਨੂੰ ਇਨ੍ਹਾਂ ਸੂਬਿਆਂ ਬੈਂਕ ਰਹਿਣਗੇ ਬੰਦ
ਹੋਲੀਕਾ ਦਹਨ ਦਾ ਤਿਉਹਾਰ ਹੋਲੀ ਤੋਂ ਇਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। 13 ਮਾਰਚ ਨੂੰ ਹੋਲਿਕਾ ਦਹਨ ਦੇ ਮੌਕੇ 'ਤੇ ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਝਾਰਖੰਡ 'ਚ ਬੈਂਕ ਬੰਦ ਰਹਿਣਗੇ। ਹੋਲਿਕਾ ਦਹਨ, ਜਿਸ ਨੂੰ ਛੋਟੀ ਹੋਲੀ ਜਾਂ ਹੋਲਿਕਾ ਦੀਪਕ ਵੀ ਕਿਹਾ ਜਾਂਦਾ ਹੈ। ਇਹ ਝੂਠ ਉੱਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ। ਇਸ ਦਿਨ ਅੱਗ ਬਾਲ ਕੇ ਬੁਰਾਈ ਅਤੇ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਦੀ ਪਰੰਪਰਾ ਹੈ।
ਇਹ ਵੀ ਪੜ੍ਹੋ : Airtel-SpaceX ਦੀ ਵੱਡੀ ਸਾਂਝੇਦਾਰੀ; ਭਾਰਤ 'ਚ ਹਾਈ-ਸਪੀਡ ਇੰਟਰਨੈਟ ਦੀ ਤਿਆਰੀ
14 ਮਾਰਚ 2025 ਨੂੰ ਇਨ੍ਹਾਂ ਸੂਬਿਆਂ ਬੈਂਕ ਰਹਿਣਗੇ ਬੰਦ
ਹੋਲੀ ਦਾ ਤਿਉਹਾਰ 14 ਮਾਰਚ 2025 ਨੂੰ ਹੈ। ਇਸ ਦਿਨ ਲੋਕ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਰੰਗ ਲਗਾਉਂਦੇ ਹਨ ਅਤੇ ਹੋਲੀ ਖੇਡਦੇ ਹਨ। ਇਸ ਦਿਨ ਨਵੀਂ ਦਿੱਲੀ, ਚੰਡੀਗੜ੍ਹ, ਗੋਆ, ਬਿਹਾਰ, ਛੱਤੀਸਗੜ੍ਹ, ਮੇਘਾਲਿਆ, ਹਿਮਾਚਲ ਪ੍ਰਦੇਸ਼, ਗੁਜਰਾਤ, ਉੜੀਸਾ, ਸਿੱਕਮ, ਅਸਾਮ, ਹੈਦਰਾਬਾਦ (ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼), ਅਰੁਣਾਚਲ ਪ੍ਰਦੇਸ਼, ਰਾਜਸਥਾਨ, ਜੰਮੂ, ਪੱਛਮੀ ਬੰਗਾਲ, ਮਹਾਰਾਸ਼ਟਰ, ਅਤੇ ਜੰਮੂ-ਕਸ਼ਮੀਰ 'ਚ ਬੈਂਕ ਛੁੱਟੀ ਰਹੇਗੀ।
ਇਹ ਵੀ ਪੜ੍ਹੋ : ਨਵੇਂ ਆਮਦਨ ਕਰ ਬਿੱਲ ਤਹਿਤ ਸਿਰਫ ਛਾਪਿਆਂ ਦੌਰਾਨ ਡਿਜੀਟਲ, ਸੋਸ਼ਲ ਮੀਡੀਆ ਖਾਤਿਆਂ ਦੀ ਹੋਵੇਗੀ ਜਾਂਚ
15 ਮਾਰਚ ਨੂੰ ਇਨ੍ਹਾਂ ਸੂਬਿਆਂ ਬੈਂਕ ਰਹਿਣਗੇ ਬੰਦ
15 ਮਾਰਚ, 2025 ਸ਼ਨੀਵਾਰ ਹੈ ਅਤੇ ਮਹੀਨੇ ਦਾ ਤੀਜਾ ਸ਼ਨੀਵਾਰ ਹੈ। ਇਸ ਲਈ ਜ਼ਿਆਦਾਤਰ ਸੂਬਿਆਂ ਵਿੱਚ ਬੈਂਕ ਖੁੱਲ੍ਹੇ ਰਹਿਣਗੇ। ਹਾਲਾਂਕਿ, ਕੁਝ ਸੂਬਿਆਂ ਵਿੱਚ 15 ਮਾਰਚ ਨੂੰ ਹੋਲਿਕਾ ਦਹਨ ਅਤੇ ਹੋਲੀ ਤੋਂ ਬਾਅਦ ਵੀ ਛੁੱਟੀ ਰਹੇਗੀ। ਤ੍ਰਿਪੁਰਾ, ਉੜੀਸਾ ਅਤੇ ਮਨੀਪੁਰ ਵਿੱਚ 15 ਮਾਰਚ ਨੂੰ ਛੁੱਟੀ ਹੈ। ਯਾਓਸੰਗ ਮਨੀਪੁਰ ਦਾ ਇੱਕ ਰਵਾਇਤੀ ਤਿਉਹਾਰ ਹੈ ਜੋ ਬਸੰਤ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਇਸ ਲਈ ਮਨੀਪੁਰ ਵਿੱਚ, 15 ਮਾਰਚ ਨੂੰ ਛੁੱਟੀ ਹੁੰਦੀ ਹੈ।
ਇਹ ਵੀ ਪੜ੍ਹੋ : Big changes in TDS-TCS rules: 1 ਅਪ੍ਰੈਲ ਤੋਂ TDS ਅਤੇ TCS ਨਿਯਮਾਂ 'ਚ ਹੋਣ ਜਾ ਰਹੇ ਵੱਡੇ ਬਦਲਾਅ
ਆਨਲਾਈਨ ਮਿਲਦੀਆਂ ਰਹਿਣਗੀਆਂ ਇਹ ਸੇਵਾਵਾਂ
ਛੁੱਟੀਆਂ ਦੌਰਾਨ ਬੈਂਕ ਸ਼ਾਖਾਵਾਂ ਬੰਦ ਰਹਿਣ ਦੇ ਬਾਵਜੂਦ ਤੁਸੀਂ ਔਨਲਾਈਨ ਬੈਂਕਿੰਗ, UPI ਭੁਗਤਾਨ, ATM ਤੋਂ ਨਕਦੀ ਕਢਵਾਉਣ ਅਤੇ ਮੋਬਾਈਲ ਬੈਂਕਿੰਗ ਐਪਸ ਰਾਹੀਂ ਬੈਂਕਿੰਗ ਨਾਲ ਸਬੰਧਤ ਕੰਮ ਕਰ ਸਕਦੇ ਹੋ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8