ਜ਼ਰੂਰੀ ਖ਼ਬਰ! ਭਲਕੇ ਬੰਦ ਰਹਿਣਗੇ ਬੈਂਕ!

Sunday, Jun 29, 2025 - 04:57 PM (IST)

ਜ਼ਰੂਰੀ ਖ਼ਬਰ! ਭਲਕੇ ਬੰਦ ਰਹਿਣਗੇ ਬੈਂਕ!

ਵੈੱਬ ਡੈਸਕ - ਜੇ ਤੁਹਾਡਾ ਵੀ ਕਿਸੇ ਬੈਂਕ ਸੰਬੰਧੀ ਜ਼ਰੂਰੀ ਕੰਮ ਬਾਕੀ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੋ ਸਕਦੀ ਹੈ। ਦੱਸ ਦਈਏ ਕਿ 30 ਜੂਨ ਨੂੰ ਦੇਸ਼ ਭਰ ਦੇ ਕਈ ਬੈਂਕਾਂ ਵਿਚ ਕੰਮਕਾਜ ਨਹੀਂ ਹੋਵੇਗਾ ਕਿਉਂਕਿ ਇਸ ਦਿਨ ਬੈਂਕ ਹਾਲਾਂ ਦੇ ਅੰਦਰ ਨਿਯਮਤ ਲੈਣ-ਦੇਣ, ਚੈਕ ਕਲੀਅਰੰਸ, ਨਕਦ ਜਮ੍ਹਾਂ ਅਤੇ ਨਕਦ ਕੱਢਣ ਵਰਗੀਆਂ ਸੇਵਾਵਾਂ ਉਪਲਬਧ ਨਹੀਂ ਹੋਣਗੀਆਂ।

ਹਾਲਾਂਕਿ ਬੈਂਕ ਬੰਦ ਹੋਣ ਦਾ ਕਾਰਨ ਤਿਉਹਾਰ ਅਤੇ ਅੰਦਰੂਨੀ ਲੈਣ-ਦੇਣ ਦੀ ਸਮੀਖਿਆ ਸਮਾਪਤੀ ਵੀ ਹੋ ਸਕਦੀ ਹੈ ਪਰ ਜ਼ਿਆਦਾਤਰ ਬੈਂਕ 30 ਜੂਨ ਨੂੰ ਆਪਣੀ ਅਰਧ-ਸਾਲਾਨਾ ਬੰਦੋਬਸਤ ਸਮੀਖਿਆ (Half-Yearly Closing) ਕਰਦੇ ਹਨ, ਜਿਸ ਦੌਰਾਨ ਸਾਰਾ ਦਿਨ ਸਿਰਫ ਅੰਦਰੂਨੀ ਲੇਖਾ-ਜੋਖਾ ਕੰਮ ਹੁੰਦਾ ਹੈ ਅਤੇ ਕਸਟਮਰ ਸੇਵਾਵਾਂ ਬੰਦ ਰਹਿੰਦੀਆਂ ਹਨ।

ਇਸ ਦੌਰਾਨ ਆਨਲਾਈਨ ਬੈਂਕਿੰਗ, ਏਟੀਐਮ, ਮੋਬਾਈਲ ਬੈਂਕਿੰਗ ਅਤੇ ਇੰਟਰਨੈਟ ਬੈਂਕਿੰਗ ਸੇਵਾਵਾਂ ਉਮੀਦ ਹੈ ਕਿ ਚਾਲੂ ਰਹਿਣਗੀਆਂ ਪਰ, ਜੇਕਰ ਤੁਹਾਨੂੰ ਚੈਕ ਜਮ੍ਹਾਂ ਕਰਵਾਉਣਾ, ਨਕਦ ਲੈਣ-ਦੇਣ ਕਰਨਾ ਜਾਂ ਖਾਤੇ ਨਾਲ ਜੁੜਿਆ ਹੋਰ ਕੋਈ ਕੰਮ ਕਰਵਾਉਣਾ ਹੈ ਤਾਂ ਇਹ ਸਾਰਾ ਕੰਮ 29 ਜੂਨ ਤੱਕ ਮੁਕੰਮਲ ਕਰ ਲਓ। ਬੈਂਕ ਬੰਦ ਹੋਣ ਨਾਲ ਹੋ ਸਕਦਾ ਹੈ ਕਿ ਕਈ ਲੋਕਾਂ ਦੇ ਲੈਣ-ਦੇਣ ਦੇ ਕੰਮ ਰੁਕ ਜਾਣ। ਇਸ ਲਈ ਬੈਂਕਾਂ ਵੱਲੋਂ ਲੋਕਾਂ ਨੂੰ ਇਹ ਚਿਤਾਵਨੀ ਜਾਰੀ ਕਰਦਿਆਂ ਸੁਝਾਅ ਦਿੱਤਾ ਗਿਆ ਹੈ ਕਿ ਜ਼ਰੂਰੀ ਕੰਮ ਪਿਛੇ ਨਾ ਛੱਡੋ। 


author

Sunaina

Content Editor

Related News