ਬੈਂਕ ਯੂਨੀਅਨ ਨੇ ਧਨਲਕਸ਼ਮੀ ਬੈਂਕ ਦੇ ਕੰਮਕਾਜ ਸੰਬੰਧੀ RBI ਤੋਂ ਕੀਤੀ ਦਖਲ ਦੀ ਮੰਗ

Sunday, Sep 27, 2020 - 03:50 PM (IST)

ਬੈਂਕ ਯੂਨੀਅਨ ਨੇ ਧਨਲਕਸ਼ਮੀ ਬੈਂਕ ਦੇ ਕੰਮਕਾਜ ਸੰਬੰਧੀ RBI ਤੋਂ ਕੀਤੀ ਦਖਲ ਦੀ ਮੰਗ

ਨਵੀਂ ਦਿੱਲੀ — ਬੈਂਕ ਯੂਨੀਅਨ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (ਏ.ਆਈ.ਬੀ.ਈ.ਏ.) ਨੇ ਆਰ.ਬੀ.ਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੂੰ ਧਨਲਕਸ਼ਮੀ ਬੈਂਕ ਦੇ ਕੰਮਕਾਜ ਵਿਚ ਦਖਲ ਦੇਣ ਦੀ ਅਪੀਲ ਕੀਤੀ ਹੈ। ਏ.ਆਈ.ਬੀ.ਈ.ਏ. ਦਾ ਕਹਿਣਾ ਹੈ ਕਿ ਧਨਲਕਸ਼ਮੀ ਬੈਂਕ ਕਥਿਤ ਤੌਰ 'ਤੇ ਗਲਤ ਦਿਸ਼ਾ ਵੱਲ ਜਾ ਰਿਹਾ ਹੈ। ਏ.ਆਈ.ਬੀ.ਈ.ਏ. ਨੇ ਆਰ.ਬੀ.ਆਈ. ਦੇ ਗਵਰਨਰ ਨੂੰ ਲਿਖੇ ਇੱਕ ਪੱਤਰ ਵਿਚ ਦਾਅਵਾ ਕੀਤਾ ਹੈ ਕਿ ਬੈਂਕ ਉੱਤਰੀ ਭਾਰਤ ਵਿਚ ਨੈਟਵਰਕ ਦਾ ਵਿਸਤਾਰ ਕਰਦਿਆਂ ਆਪਣਾ ਕਾਰੋਬਾਰ ਬਦਲਣ ਅਤੇ ਇਕਰਾਰਨਾਮੇ ਦੇ ਅਧਾਰ 'ਤੇ ਸੀਨੀਅਰ ਲੋਕਾਂ ਨੂੰ ਨਿਯੁਕਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਕਾਰਨ ਇਹ ਮੁਸੀਬਤ ਵਿਚ ਪੈ ਸਕਦਾ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਪੰਜ ਸਾਲ ਘਾਟੇ ਵਿਚ ਰਹਿਣ ਤੋਂ ਬਾਅਦ ਬੈਂਕ ਦੋ ਸਾਲ ਪਹਿਲਾਂ ਲਾਭ ਵਿਚ ਆਇਆ ਸੀ।

ਏ.ਆਈ.ਬੀ.ਈ.ਏ. ਨੇ ਦਾਸ ਨੂੰ ਲਿਖੇ ਇੱਕ ਪੱਤਰ ਵਿਚ ਕਿਹਾ ਹੈ ਕਿ ਕੁਝ ਸਾਲ ਪਹਿਲਾਂ ਖ਼ਾਸਕਰ 2008 ਤੋਂ 2012 ਵਿਚਕਾਰ ਬੈਂਕ ਨੂੰ ਆਪਣੀ ਕਾਰਗੁਜ਼ਾਰੀ ਸੰਬੰਧੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਸ ਨਾਲ 850 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਏ.ਆਈ.ਬੀ.ਈ.ਏ. ਦੇ ਸਕੱਤਰ ਜਨਰਲ ਸੀ.ਐਚ. ਵੈਂਕਟਚਲਮ ਨੇ ਕਿਹਾ ਕਿ ਆਰ.ਬੀ.ਆਈ. ਦੇ ਦਖਲ ਤੋਂ ਬਾਅਦ ਹੁਣ ਬੈਂਕ ਲਾਭ ਵਿੱਚ ਆ ਗਿਆ ਹੈ। ਉਸਨੇ ਕਿਹਾ ਕਿ ਇਸ ਸਾਲ ਦੇ ਆਰੰਭ ਵਿਚ ਬੈਂਕ ਦਾ ਉੱਚ ਪ੍ਰਬੰਧਨ ਬਦਲ ਗਿਆ ਹੈ ਅਤੇ ਹਾਲ ਹੀ ਦੇ ਮਹੀਨਿਆਂ ਵਿਚ ਏ.ਆਈ.ਬੀ.ਈ.ਏ. ਨੂੰ ਇਹ ਚਿੰਤਾ ਹੈ ਕਿ ਸ਼ਾਇਦ ਬੈਂਕ ਇੱਕ ਵਾਰ ਫਿਰ ਗਲਤ ਦਿਸ਼ਾ ਵੱਲ ਜਾ ਰਿਹਾ ਹੈ। ਏ.ਆਈ.ਬੀ.ਈ.ਏ. ਨੇ ਦਾਅਵਾ ਕੀਤਾ ਕਿ ਜੇ ਰਿਜ਼ਰਵ ਬੈਂਕ ਨੇ ਇਸ ਬੈਂਕ ਦੇ ਮਾਮਲੇ ਵਿਚ ਪ੍ਰਭਾਵਸ਼ਾਲੀ ਦਖਲ ਨਹੀਂ ਦਿੱਤਾ ਤਾਂ ਬੈਂਕ ਇਕ ਵਾਰ ਫਿਰ ਤੋਂ ਪ੍ਰੇਸ਼ਾਨੀਆਂ ਵਿਚ ਘਿਰ ਸਕਦਾ ਹੈ।


author

Harinder Kaur

Content Editor

Related News