ਮਕਰ ਸੰਕ੍ਰਾਂਤੀ 'ਤੇ ਖਾਸ ਆਫਰ, ਬਜਾਜ ਫਾਈਨੈਂਸ FD 'ਚ ਕਰੋ ਨਿਵੇਸ਼

Tuesday, Jan 14, 2020 - 11:55 AM (IST)

ਮਕਰ ਸੰਕ੍ਰਾਂਤੀ 'ਤੇ ਖਾਸ ਆਫਰ, ਬਜਾਜ ਫਾਈਨੈਂਸ FD 'ਚ ਕਰੋ ਨਿਵੇਸ਼

ਮਕਰ ਸੰਕ੍ਰਾਂਤੀ ਦਾ ਤਿਉਹਾਰ ਅਸਲ ਵਿਚ ਮਕਰ ਰਾਸ਼ੀ ਵਿਚ ਸੂਰਜ ਦੇ ਪ੍ਰਵੇਸ਼ ਨੂੰ ਦਰਸਾਉਂਦਾ ਹੈ ਤੇ ਨਵੇਂ ਸਾਲ ਦੀ ਸ਼ੁਰੂਆਤ ਤੋਂ ਬਾਅਦ ਮਨਾਏ ਜਾਣ ਵਾਲੇ ਪਹਿਲੇ ਤਿਉਹਾਰਾਂ ਵਿਚੋਂ ਇੱਕ ਹੈ। ਦੇਸ਼ ਦੇ ਕੁਝ ਹਿੱਸਿਆਂ ਵਿਚ ਇਸ ਨੂੰ ਫਸਲ ਨਾਲ ਜੁੜੇ ਤਿਉਹਾਰ ਵਜੋਂ ਵੀ ਮਨਾਇਆ ਜਾਂਦਾ ਹੈ, ਜਦੋਂ ਕਿ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਇਸ ਮੌਕੇ ਬੱਚੇ ਤੇ ਵੱਡੀ ਉਮਰ ਦੇ ਲੋਕ ਪਤੰਗਾਂ ਉਡਾਉਣ ਦਾ ਖੂਬ ਆਨੰਦ ਲੈਂਦੇ ਹਨ।

ਸਦੀਆਂ ਤੋਂ ਮਨਾਏ ਜਾ ਰਹੇ ਇਸ ਤਿਉਹਾਰ ਦੀ ਮਹੱਤਤਾ ਸਮਾਜ ਦੇ ਹਰ ਵਰਗ ਲਈ ਵੱਖਰੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਦਿਨ ਤੁਹਾਡੀ ਜ਼ਿੰਦਗੀ ਦੀ ਵਿੱਤੀ ਸਥਿਤੀ ਲਈ ਵੀ ਮਹੱਤਵ ਰੱਖਦਾ ਹੈ? ਜੇਕਰ ਤੁਸੀਂ ਹੈਰਾਨ ਹੋ ਰਹੇ ਹੋ ਕਿਵੇਂ, ਤਾਂ ਆਓ ਇਸ ਤਿਉਹਾਰ ਤੋਂ ਮਿਲਣ ਵਾਲੀ ਸਿੱਖਿਆ 'ਤੇ ਇਕ ਨਜ਼ਰ ਮਾਰੀਏ ਤਾਂ ਕਿ ਤੁਸੀਂ ਵੀ ਬਜਾਜ ਫਾਈਨੈਂਸ ਫਿਕਸਡ ਡਿਪਾਜ਼ਿਟ ਵਿਚ ਨਿਵੇਸ਼ ਕਰਕੇ 2020 ਨੂੰ ਵਿੱਤੀ ਤੌਰ 'ਤੇ ਸੁਰੱਖਿਅਤ ਬਣਾ ਸਕੋ।

ਇਸ ਸ਼ੁੱਭ ਦਿਨ ਦੇ ਮੌਕੇ ਕਿਸੇ ਮਕਸਦ ਲਈ ਨਿਵੇਸ਼ ਯੋਜਨਾ ਦੀ ਖੋਜ ਕਰ ਰਹੇ ਹੋ ਤਾਂ ਬਜਾਜ ਫਾਈਨੈਂਸ ਫਿਕਸਡ ਡਿਪਾਜ਼ਿਟ ਬਿਲਕੁਲ ਸਹੀ ਹੈ ਕਿਉਂਕਿ ਇਸ 'ਚ ਤੁਹਾਨੂੰ ਨਿਸ਼ਚਿਤ ਵਿਆਜ ਦਰ ਦਾ ਫਾਇਦਾ ਮਿਲਦਾ ਹੈ, ਜੋ ਬਜ਼ੁਰਗ ਨਾਗਰਿਕਾਂ ਲਈ 8.35 ਫੀਸਦੀ ਤਕ ਹੈ ਤੇ ਹੋਰ ਗਾਹਕਾਂ ਲਈ 8.10 ਫੀਸਦੀ ਤਕ ਹੈ। ਮੈਚਿਓਰਿਟੀ 'ਤੇ ਮਿਲਣ ਵਾਲੀ ਰਾਸ਼ੀ ਨਾਲ ਤੁਸੀਂ ਆਪਣੇ ਟੀਚਿਆਂ ਨੂੰ ਕਿਸ ਤਰ੍ਹਾਂ ਹਾਸਲ ਕਰ ਸਕਦੇ ਹੋ, ਇਸ ਨੂੰ ਸਮਝਣ ਲਈ ਹੇਠਾਂ ਦਿੱਤੇ ਟੇਬਲ 'ਤੇ ਵਿਚਾਰ ਕਰੋ।

PunjabKesariਬਜਾਜ ਫਾਈਨੈਂਸ FD ਦੀ ਚੋਣ ਕਰਨ 'ਤੇ, ਤੁਸੀਂ ਘੱਟੋ-ਘੱਟ 3 ਸਾਲ ਲਈ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਜ਼ਿਆਦਾ ਵਿਆਦ ਦਰ ਦਾ ਫਾਇਦਾ ਮਿਲਦਾ ਹੈ। ਇਸ ਲਈ ਤੁਸੀਂ ਲੰਮੇ ਸਮੇਂ ਦੀ FD ਲਵੋ, ਜਿਸ ਨਾਲ ਤੁਹਾਨੂੰ ਬਿਹਤਰ ਰਿਟਰਨ ਮਿਲ ਸਕਦਾ ਹੈ। FD ਕੈਲਕੁਲੇਟਰ ਦੀ ਮਦਦ ਨਾਲ ਤੁਸੀਂ ਇਹ ਦੇਖ ਸਕਦੇ ਹੋ। ਜੇਕਰ ਤੁਸੀਂ ਨਵੇਂ ਗਾਹਕ ਦੇ ਤੌਰ 'ਤੇ 1, 3 ਤੇ 5 ਸਾਲ ਲਈ 20 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਸਮੇਂ ਦੇ ਹਿਸਾਬ ਨਾਲ ਹੋਣ ਵਾਲੀ ਇਨਕਮ 'ਚ ਫਰਕ ਨੂੰ ਸਮਝਣ ਲਈ ਇਸ ਟੇਬਲ 'ਤੇ ਵਿਚਾਰ ਕਰੋ।

PunjabKesari

ਬਜਾਜ ਫਾਈਨੈਂਸ ਤੁਹਾਨੂੰ ਹੋਰ ਸੌਖੀ ਸੁਵਿਧਾ ਵੀ ਦਿੰਦਾ ਹੈ। FD 'ਚ ਨਿਵੇਸ਼ ਸ਼ੁਰੂ ਕਰਨ ਲਈ ਇਕਮੁਸ਼ਤ ਵੱਡੀ ਰਾਸ਼ੀ ਜਮ੍ਹਾ ਕਰਨ ਦੀ ਬਜਾਏ ਤੁਸੀਂ ਸਿਸਟੇਮੈਟਿਕ ਡਿਪਾਜ਼ਿਟ ਪਲਾਨ ਦਾ ਵੀ ਬਦਲ ਲੈ ਸਕਦੇ ਹੋ ਤੇ ਹਰ ਮਹੀਨੇ 5000 ਰੁਪਏ ਤੋਂ ਇਸ ਦੀ ਸ਼ੁਰੂਆਤ ਕਰ ਸਕਦੇ ਹੋ। ਮਕਰ ਸੰਕ੍ਰਾਂਤੀ ਦਾ ਸਮਾਂ ਬਦਲਾਵ ਦਾ ਪ੍ਰਤੀਕ ਹੈ ਤੇ ਸਾਲ 2020 ਨੂੰ ਆਰਥਿਕ ਦ੍ਰਿਸ਼ਟੀ ਨਾਲ ਸਕਾਰਾਤਮਕ ਬਣਾਉਣ ਲਈ ਬਸ ਇਕ ਛੋਟਾ ਜਿਹਾ ਫਾਰਮ ਭਰ ਕੇ ਬਜਾਜ ਫਾਈਨੈਂਸ ਆਨਲਾਈਨ FD 'ਚ ਨਿਵੇਸ਼ ਦੀ ਸ਼ੁਰੂਆਤ ਕਰੋ।

 

 


Related News