ਬਾਇਜੂ ਰਵਿੰਦਰਨ ਨੇ ਕਰਮਚਾਰੀਆਂ ਨੂੰ ਕਿਹਾ, ‘ਅਜੇ ਵੀ CEO ਹਾਂ, ਮੇਰੀ ਬਰਖਾਸਤਗੀ ਦੀ ਖ਼ਬਰ ਅਫਵਾਹ ਹੈ’
Sunday, Feb 25, 2024 - 12:23 PM (IST)
ਨਵੀਂ ਦਿੱਲੀ (ਭਾਸ਼ਾ) - ਸੰਕਟ ਨਾਲ ਜੂਝ ਰਹੀ ਸਿੱਖਿਆ ਤਕਨਾਲੋਜੀ ਕੰਪਨੀ ਬਾਇਜੂ ਦੇ ਸੰਸਥਾਪਕ ਬਾਇਜੂ ਰਵਿੰਦਰਨ ਨੇ ਕਰਮਚਾਰੀਆਂ ਨੂੰ ਇਕ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਸੀ. ਈ. ਓ. ਬਣੇ ਰਹਿਣਗੇ ਅਤੇ ਪ੍ਰਬੰਧਨ ’ਚ ਕੋਈ ਬਦਲਾਅ ਨਹੀਂ ਹੋਵੇਗਾ। ਨਿਵੇਸ਼ਕਾਂ ਵੱਲੋਂ ਲੀਡਰਸ਼ਿਪ ਤਬਦੀਲੀ ਲਈ ਵੋਟ ਦੇਣ ਤੋਂ ਇਕ ਦਿਨ ਬਾਅਦ ਉਨ੍ਹਾਂ ਨੇ ਪੱਤਰ ’ਚ ਸ਼ੁੱਕਰਵਾਰ ਦੀ ਈ. ਜੀ. ਐੱਮ. ਨੂੰ ‘ਤਮਾਸ਼ਾ’ ਕਰਾਰ ਦਿੱਤਾ। ਇਹ ਪੱਤਰ ਕਰਮਚਾਰੀਆਂ ਲਈ ਮਹੱਤਵਪੂਰਨ ਹੈ ਕਿਉਂਕਿ ਬਾਇਜੂ ਦੇ ਸ਼ੇਅਰਧਾਰਕਾਂ (ਪ੍ਰਮੁੱਖ ਨਿਵੇਸ਼ਕਾਂ) ਨੇ ਸ਼ੁੱਕਰਵਾਰ ਨੂੰ ਸਿੱਖਿਆ ਤਕਨਾਲੋਜੀ ਸਟਾਰਟਅੱਪ 'ਤੇ ਕਥਿਤ ‘ਮਾੜੇ ਪ੍ਰਬੰਧਨ ਅਤੇ ਅਸਫਲਤਾਵਾਂ’ ਦੇ ਕਾਰਨ ਸੰਸਥਾਪਕ-ਸੀ. ਈ. ਓ. ਰਵਿੰਦਰਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬੋਰਡ ਤੋਂ ਹਟਾਉਣ ਲਈ ਵੋਟਿੰਗ ਕੀਤੀ ਸੀ।
ਇਹ ਵੀ ਪੜ੍ਹੋ : ਪਬਲਿਕ ਟਰਾਂਸਪੋਰਟ 'ਤੇ ਸਫ਼ਰ ਕਰਨਾ ਹੁਣ ਹੋਵੇਗਾ ਹੋਰ ਵੀ ਆਸਾਨ, RBI ਨੇ ਦਿੱਤੀ ਵੱਡੀ ਰਾਹਤ
ਰਵਿੰਦਰਨ ਨੇ ਕੰਪਨੀ ਦੇ ਸੰਸਥਾਪਕਾਂ ਦੀ ਗੈਰ-ਮੌਜੂਦਗੀ ’ਚ ਕੀਤੀ ਗਈ ਵੋਟਿੰਗ ਨੂੰ ਅਯੋਗ ਅਤੇ ਬੇਅਸਰ ਦੱਸਿਆ। ਸ਼ਨੀਵਾਰ ਨੂੰ ਕਰਮਚਾਰੀਆਂ ਨੂੰ ਲਿਖੇ ਪੱਤਰ ’ਚ ਉਨ੍ਹਾਂ ਦੋਸ਼ ਲਾਇਆ ਕਿ ਸ਼ੁੱਕਰਵਾਰ ਦੀ ਅਸਾਧਾਰਨ ਆਮ ਬੈਠਕ (ਈ. ਜੀ. ਐੱਮ.) ’ਚ ਕਈ ਮਹੱਤਵਪੂਰਨ ਨਿਯਮਾਂ ਦੀ ਉਲੰਘਣਾ ਕੀਤੀ ਗਈ। ਰਵਿੰਦਰਨ ਨੇ ਕਿਹਾ ਕਿ ਉਸ ਮੀਟਿੰਗ ਵਿਚ ਜੋ ਵੀ ਫੈਸਲੇ ਲਏ ਗਏ ਸਨ, ਉਨ੍ਹਾਂ ਕੋਈ ਮਹੱਤਵ ਨਹੀਂ ਰੱਖਦੇ, ਕਿਉਂਕਿ ਉਹ ਨਿਯਮਾਂ ’ਤੇ ਆਧਾਰਿਤ ਨਹੀਂ ਸਨ। ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਇਹ ਪੱਤਰ ਆਪਣੀ ਕੰਪਨੀ ਦੇ ਸੀ. ਈ. ਓ. ਵਜੋਂ ਲਿਖ ਰਿਹਾ ਹਾਂ। ਤੁਸੀਂ ਮੀਡੀਆ ’ਚ ਜੋ ਪੜ੍ਹਿਆ ਹੋਵੇਗਾ, ਉਸ ਦੇ ਉਲਟ, ਮੈਂ ਸੀ. ਈ. ਓ. ਬਣਿਆ ਰਹਾਂਗਾ। ਪ੍ਰਬੰਧਨ ’ਚ ਕੋਈ ਬਦਲਾਅ ਨਹੀਂ ਹੋਵੇਗਾ ਅਤੇ ਬੋਰਡ ਵੀ ਪਹਿਲਾਂ ਵਾਂਗ ਹੀ ਰਹੇਗਾ।’’
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ 'ਰਾਧਿਕਾ' ਜਿਊਂਦੀ ਹੈ ਲਗਜ਼ਰੀ ਲਾਈਫ਼, ਮਹਿੰਗੀਆਂ ਚੀਜ਼ਾਂ ਦੀ ਹੈ ਸ਼ੌਂਕੀਣ
ਇਹ ਵੀ ਪੜ੍ਹੋ : ਅੱਜ ਬਾਰਡਰਾਂ 'ਤੇ ਹੋਵੇਗਾ ਭਾਰੀ ਇਕੱਠ!; ਕਿਸਾਨ ਆਗੂ ਡੱਲੇਵਾਲ ਨੇ WTO ਨੂੰ ਲੈ ਕੇ ਕੀਤਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8